ਭਾਰਤੀ ਸਰਹੱਦ ‘ਚ ਮੁੜ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, ਪੁਲਿਸ-BSF ਨੇ ਸਾਂਝੇ ਆਪ੍ਰੇਸ਼ਨ ਦੌਰਾਨ ਕੀਤਾ ਕਾਬੂ

Updated On: 

17 Sep 2023 13:08 PM

ਪੰਜਾਬ ਪੁਲਿਸ ਅਤੇ ਬੀਐਸਐਫ ਦੇ ਜਵਾਨਾਂ ਨੇ ਇੱਕ ਸਾਂਝੇ ਆਪਰੇਸ਼ਨ ਵਿੱਚ ਪਾਕਿਸਤਾਨੀ ਡਰੋਨ ਜ਼ਬਤ ਕੀਤਾ ਹੈ। BSF ਨੇ ਇਹ ਡਰੋਨ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਤਰਨਤਾਰਨ ਦੇ ਪਿੰਡ ਰਾਜੋਕੇ ਦੇ ਬੀਰ ਰਾਜਾ ਤੇਜਾ ਸਿੰਘ ਤੋਂ ਬਰਾਮਦ ਕੀਤਾ ਹੈ। BSF ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ DJI Mavic 3 ਕਲਾਸਿਕ ਡਰੋਨ ਹੈ, ਜਿਸ ਨੂੰ ਪਾਕਿਸਤਾਨੀ ਤਸਕਰ ਕੁਝ ਮਹੀਨਿਆਂ ਤੋਂ ਇਸਤੇਮਾਲ ਕਰ ਰਹੇ ਹਨ। ਤਰਨਤਾਰਨ ਤੋਂ ਸਿਧਾਰਥ ਅਰੋੜਾ ਦੀ ਰਿਪੋਰਟ...

ਭਾਰਤੀ ਸਰਹੱਦ ਚ ਮੁੜ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, ਪੁਲਿਸ-BSF ਨੇ ਸਾਂਝੇ ਆਪ੍ਰੇਸ਼ਨ ਦੌਰਾਨ ਕੀਤਾ ਕਾਬੂ
Follow Us On

ਭਾਰਤੀ ਸਰਹੱਦ ‘ਤੇ ਪਾਕਿਸਤਾਨੀ ਡਰੋਨਾਂ ਦੀ ਆਵਾਜਾਈ ਜਾਰੀ ਹੈ। ਪੰਜਾਬ ਪੁਲਿਸ ਅਤੇ ਬੀਐਸਐਫ ਦੇ ਜਵਾਨਾਂ ਨੇ ਇੱਕ ਸਾਂਝੇ ਆਪਰੇਸ਼ਨ ਵਿੱਚ ਪਾਕਿਸਤਾਨੀ ਡਰੋਨ ਜ਼ਬਤ ਕੀਤਾ ਹੈ। ਜਿਸ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਫਿਲਹਾਲ ਡਰੋਨ ਨੂੰ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ BSF ਨੇ ਇਹ ਡਰੋਨ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਤਰਨਤਾਰਨ ਦੇ ਪਿੰਡ ਰਾਜੋਕੇ ਦੇ ਬੀਰ ਰਾਜਾ ਤੇਜਾ ਸਿੰਘ ਤੋਂ ਬਰਾਮਦ ਕੀਤਾ ਹੈ। BSF ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ DJI Mavic 3 ਕਲਾਸਿਕ ਡਰੋਨ ਹੈ, ਜਿਸ ਨੂੰ ਪਾਕਿਸਤਾਨੀ ਤਸਕਰ ਕੁਝ ਮਹੀਨਿਆਂ ਤੋਂ ਇਸਤੇਮਾਲ ਕਰ ਰਹੇ ਹਨ। ਇਸ ਡਰੋਨ ਦੀ ਮਦਦ ਨਾਲ 1 ਕਿਲੋ ਜਾਂ ਇਸ ਤੋਂ ਘੱਟ ਭਾਰ ਦੀਆਂ ਛੋਟੀਆਂ ਖੇਪਾਂ ਨੂੰ ਸਰਹੱਦ ਪਾਰੋਂ ਲਿਜਾਇਆ ਜਾਂਦਾ ਹੈ।

ਸਰਹੱਦੀ ‘ਤੇ ਜਾਸੂਸੀ ਦਾ ਖ਼ਤਰਾ

ਇਨ੍ਹਾਂ ਡੀਜੇਆਈ ਮੈਵਿਕ ਡਰੋਨਾਂ ਦੀ ਬਰਾਮਦਗੀ ਤੋਂ ਬਾਅਦ ਸਰਹੱਦ ‘ਤੇ ਜਾਸੂਸੀ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਇਹ ਡਰੋਨ ਨਾ ਸਿਰਫ ਭਾਰਤੀ ਸਰਹੱਦ ‘ਤੇ ਥੋੜ੍ਹੇ-ਥੋੜ੍ਹੇ ਖੇਪ ਪਹੁੰਚਾਉਂਦੇ ਹਨ, ਸਗੋਂ ਇਸ ਦੇ ਨਾਲ ਹੀ ਉੱਚ ਗੁਣਵੱਤਾ ਵਾਲੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਡਰੋਨ ਨੂੰ ਉਡਾਉਣ ਵਾਲੇ ਵਿਅਕਤੀ ਤੱਕ ਪਹੁੰਚਦੀਆਂ ਹਨ।

ਪਿਛਲੇ ਮਹੀਨੇ ਤਰਨਤਾਰਨ ਵਿੱਚ ਇੱਕ ਡਰੋਨ ਅਤੇ ਤਸਕਰਾਂ ਦੇ ਇੱਕ ਗਿਰੋਹ ਨੂੰ ਕਾਬੂ ਕੀਤਾ ਗਿਆ ਸੀ। ਉਨ੍ਹਾਂ ਕੋਲੋਂ ਇੱਕ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ ਹੈ, ਜਿਸ ਤੋਂ ਇੱਕ ਵੀਡੀਓ ਮਿਲੀ ਹੈ। ਜਿਸ ਵਿੱਚ ਖੇਪ ਨੂੰ ਸੁੱਟਿਆ ਹੋਇਆ ਦਿਖਾਇਆ ਗਿਆ ਸੀ।

BSF ਨੇ ਇੱਕ, ਪੰਜਾਬ ਪੁਲਿਸ ਨੇ ਦੋ ਡਰੋਨ ਬਰਾਮਦ ਕੀਤੇ

ਇਸ ਮਹੀਨੇ ਪੰਜਾਬ ਪੁਲਿਸ ਬੀਐਸਐਫ ਨਾਲੋਂ ਵੱਧ ਸਰਗਰਮ ਨਜ਼ਰ ਆ ਰਹੀ ਹੈ। ਬੀਐਸਐਫ ਵੱਲੋਂ ਇਸ ਮਹੀਨੇ ਬਰਾਮਦ ਕੀਤਾ ਗਿਆ ਇਹ ਪਹਿਲਾ ਡਰੋਨ ਹੈ, ਜਦੋਂ ਕਿ ਪੰਜਾਬ ਪੁਲਿਸ ਨੇ ਚਾਰ ਦਿਨ ਪਹਿਲਾਂ ਹੀ ਅੰਮ੍ਰਿਤਸਰ ਦੇ ਅਟਾਰੀ ਇਲਾਕੇ ਤੋਂ ਅਜਿਹਾ ਹੀ ਛੋਟਾ ਡਰੋਨ ਬਰਾਮਦ ਕੀਤਾ ਸੀ।

ਇਸ ਦੇ ਨਾਲ ਹੀ 2 ਸਤੰਬਰ ਨੂੰ ਅਟਾਰੀ ਦੇ ਪਿੰਡ ਧਨੋਏ ਖੁਰਦ ਤੋਂ 400 ਗ੍ਰਾਮ ਹੈਰੋਇਨ ਸਮੇਤ ਇਕ ਡਰੋਨ ਬਰਾਮਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਪੁਲਿਸ ਲਗਾਤਾਰ ਕਈ ਸਮੱਗਲਰਾਂ ਨੂੰ ਵੱਡੀਆਂ ਖੇਪਾਂ ਸਮੇਤ ਗ੍ਰਿਫਤਾਰ ਕਰ ਰਹੀ ਹੈ।