ਹਰੀਕੇ ਵੈਟਲੈਂਡ ‘ਚ ਪਹੁੰਚੇ ਹਜਾਰਾਂ ਪਰਵਾਸੀ ਪੰਛੀ, 90 ਵਿਦੇਸ਼ੀ ਪ੍ਰਜਾਤੀਆਂ ਦਾ ਬਣੇਆ ਘਰ
ਹਰੀਕੇ ਵੈਟਲੈਂਡ ਜੋ ਕਿ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਵੈਟਲੈਂਡ ਹੈ ਅਤੇ ਇਹ ਤਰਨਤਾਰਨ, ਫ਼ਿਰੋਜ਼ਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ 86 ਵਰਗ ਕਿਲੋਮੀਟਰ ਵਿੱਚ ਫੈਲੀ ਹੋਈ ਹੈ। ਪੰਜਾਬ ਸਰਕਾਰ ਨੇ 20-21 ਜਨਵਰੀ ਨੂੰ ਉਤਸਵ ਮਨਾਉਣ ਦਾ ਐਲਾਨ ਕੀਤਾ ਹੈ। ਦੁਨੀਆ ਦੇ ਹੋਰ ਹਿੱਸਿਆਂ ਸਮੇਤ ਵੱਖ-ਵੱਖ ਦੇਸ਼ਾਂ ਤੋਂ ਪ੍ਰਵਾਸੀ ਪੰਛੀਆਂ ਦੀਆਂ ਲਗਭਗ 90 ਪ੍ਰਜਾਤੀਆਂ ਪਹੁੰਚਦੀਆਂ ਹਨ। ਇਸ ਦਾ ਮੁੱਖ ਕਾਰਨ ਉਨ੍ਹਾਂ ਦੇ ਜੱਦੀ ਸਥਾਨਾਂ 'ਤੇ ਜਲ ਸਰੋਤ ਜੰਮਨਾ ਹੈ।
ਪੰਜਾਬ ਦੇ ਹਰੀਕੇ ਵੈਟਲੈਂਡ ਵਿੱਚ ਵੱਡੀ ਗਿਣਤੀ ‘ਚ ਵਿਦੇਸ਼ੀ ਪੰਛੀ ਪਹੁੰਚੇ ਹਨ। ਹਾਂਲਾਕਿ ਇਸ ਵਾਰ ਸਰਦੀ ਦੀ ਆਮਦ ਥੋੜੀ ਦੇਰ ਨਾਲ ਹੋਈ ਹੈ ਜਿਸ ਕਾਰਨ ਪੰਛੀ ਵੀ ਦੇਰ ਨਾਲ ਇਨ੍ਹਾਂ ਇਲਾਕਿਆਂ ਚ ਦਿਖਣੇ ਸ਼ੁਰੂ ਹੋਏ ਹਨ। ਅਨੁਮਾਨ ਹੈ ਕਿ ਕੁਝ ਦਿਨਾਂ ‘ਚ ਇੱਥੇ 40,000 ਤੋਂ 50,000 ਦੇ ਕਰੀਬ ਪਰਵਾਸੀ ਪੰਛੀਆਂ ਦੇ ਆਉਣਗੇ। ਹਰੀਕੇ ਵੈਟਲੈਂਡ ਜੋ ਕਿ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਵੈਟਲੈਂਡ ਹੈ ਅਤੇ ਇਹ ਤਰਨਤਾਰਨ, ਫ਼ਿਰੋਜ਼ਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ 86 ਵਰਗ ਕਿਲੋਮੀਟਰ ਵਿੱਚ ਫੈਲੀ ਹੋਈ ਹੈ। ਪੰਜਾਬ ਸਰਕਾਰ ਨੇ 20-21 ਜਨਵਰੀ ਨੂੰ ਉਤਸਵ ਮਨਾਉਣ ਦਾ ਐਲਾਨ ਕੀਤਾ ਹੈ। ਸਰਦੀਆਂ ਦੇ ਮੌਸਮ ਵਿੱਚ ਪ੍ਰਵਾਸੀ ਪੰਛੀਆਂ ਦੀ ਦੁਰਲੱਭ ਕਿਸਮਾਂ ਦੇ ਨਿਵਾਸ ਸਥਾਨ ਵਜੋਂ ਕੰਮ ਕਰਦੀ ਹੈ।
ਵਰਲਡ ਵਾਈਲਡ ਫੰਡ ਫਾਰ ਨੇਚਰ (ਡਬਲਯੂਡਬਲਯੂਐਫ) ਇੰਡੀਆ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਲਗਭਗ 40,000 ਤੋਂ 50,000 ਪਰਵਾਸੀ ਪੰਛੀਆਂ ਦੇ ਹਰੀਕੇ ਆਉਣ ਦੀ ਉਮੀਦ ਹੈ। ਹਰੀਕੇ ਵੈਟਲੈਂਡ ਵਿੱਚ ਆਉਣ ਵਾਲੇ ਪੰਛੀ ਮਾਰਚ ਅਤੇ ਅਪ੍ਰੈਲ ਤੱਕ ਉੱਥੇ ਰਹਿੰਦੇ ਹਨ। ਉਨ੍ਹਾਂ ਜਾਣਕਾਰੀ ਦਿੱਤੀ ਹੈ ਕਿ ਪਰਵਾਸੀ ਪੰਛੀਆਂ ਦੀ ਆਮਦ ਦੀ ਸਹੀ ਗਿਣਤੀ ਦਾ ਪਤਾ ਇਸ ਮਹੀਨੇ ਹੋਣ ਵਾਲੀ ਜਲ ਪੰਛੀਆਂ ਦੀ ਗਿਣਤੀ ਤੋਂ ਬਾਅਦ ਹੀ ਲੱਗੇ ਸਕੇਗਾ। ਉਨ੍ਹਾਂ ਦੱਸਿਆ ਕਿ ਪਰਵਾਸੀ ਪੰਛੀ ਆਮ ਤੌਰ ‘ਤੇ ਸਤੰਬਰ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਹਨ, ਪਰ ਇਸ ਵਾਰ ਉਹ ਨਵੰਬਰ ਵਿੱਚ ਆਉਣੇ ਸ਼ੁਰੂ ਹੋਏ ਹਨ। ਇਸ ਦਾ ਮੁੱਖ ਕਾਰਨ ਸਰਦੀਆਂ ਦੇ ਮੌਸਮ ਦੇ ਸ਼ੁਰੂ ਹੋਣ ਵਿੱਚ ਦੇਰੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਰਵਾਸੀ ਪੰਛੀਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਵੇਗਾ ਹੈ।
ਦੁਨੀਆ ਦੀਆਂ ਵੱਖ-ਵੱਖ ਥਾਵਾਂ ਤੋਂ ਆਏ ਪੰਛੀ
ਹਰੀਕੇ ਵੈਟਲੈਂਡ ਇਸ ਮੌਸਮ ਚ ਗ੍ਰੇਲੈਗ ਗੀਜ਼, ਕੂਟਸ, ਗਡਵਾਲ, ਉੱਤਰੀ ਪਿਨਟੇਲ, ਕਾਮਨ ਟੀਲ, ਕਾਮਨ ਪੋਚਾਰਡ, ਨਾਰਦਰਨ ਸ਼ੋਵੇਲਰ, ਗੌਡਵਿਟਸ, ਰੈਡਸ਼ੈਂਕਸ, ਸਪੂਨਬਿਲ ਅਤੇ ਪੇਂਟਡ ਸਟੌਰਕਸ ਵਰਗੀਆਂ ਪ੍ਰਜਾਤੀਆਂ ਦਾ ਘਰ ਬਣਦਾ ਹੈ। ਹਰੀਕੇ ਵੈਟਲੈਂਡ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਸੰਗਮ ‘ਤੇ ਸਥਿਤ ਹੈ। ਇਸ ‘ਚ ਸਾਇਬੇਰੀਆ, ਮੰਗੋਲੀਆ, ਉਜ਼ਬੇਕਿਸਤਾਨ, ਰੂਸ ਅਤੇ ਦੁਨੀਆ ਦੇ ਹੋਰ ਹਿੱਸਿਆਂ ਸਮੇਤ ਵੱਖ-ਵੱਖ ਦੇਸ਼ਾਂ ਤੋਂ ਪ੍ਰਵਾਸੀ ਪੰਛੀਆਂ ਦੀਆਂ ਲਗਭਗ 90 ਪ੍ਰਜਾਤੀਆਂ ਪਹੁੰਚਦੀਆਂ ਹਨ। ਇਸ ਦਾ ਮੁੱਖ ਕਾਰਨ ਉਨ੍ਹਾਂ ਦੇ ਜੱਦੀ ਸਥਾਨਾਂ ‘ਤੇ ਜਲ ਸਰੋਤ ਜੰਮਨਾ ਹੈ।