Clash: ਅੰਮ੍ਰਿਤਸਰ ‘ਚ ਪੁਲਿਸ ਤੇ ਤਸਕਰਾਂ ਵਿਚਾਲੇ ਗੋਲੀਬਾਰੀ, ਬੈਰੀਅਰ ਤੋੜ ਕੇ ਫਰਾਰ ਹੋਏ ਮੁਲਜ਼ਮ; ਇੱਕ ਪਿਸਤੌਲ ਤੇ ਹੈਰੋਇਨ ਬਰਾਮਦ

Updated On: 

03 Aug 2023 08:02 AM

Clash Between Gangster and Police: ਅੰਮ੍ਰਿਤਸਰ ਪੁਲਿਸ ਨੇ ਰੇਡ ਕਰਕੇ ਮੁਲਜ਼ਮ ਦੀ ਗੱਡੀ ਨੂੰ ਰੋਕ ਲਿਆ। ਜਿਸ ਤੋਂ ਬਾਅਦ ਪੁਲਿਸ ਨੇ ਤਲਾਸ਼ੀ ਦੌਰਾਨ ਤਸਕਰ ਕੋਲੋਂ ਕਰੀਬ 7 ਕਰੋੜ ਰੁਪਏ ਦੇ ਨਜਾਇਜ਼ ਹਥਿਆਰ ਅਤੇ ਹੈਰੋਇਨ ਬਰਾਮਦ ਹੋਈ।

Clash: ਅੰਮ੍ਰਿਤਸਰ ਚ ਪੁਲਿਸ ਤੇ ਤਸਕਰਾਂ ਵਿਚਾਲੇ ਗੋਲੀਬਾਰੀ, ਬੈਰੀਅਰ ਤੋੜ ਕੇ ਫਰਾਰ ਹੋਏ ਮੁਲਜ਼ਮ; ਇੱਕ ਪਿਸਤੌਲ ਤੇ ਹੈਰੋਇਨ ਬਰਾਮਦ
Follow Us On

ਅੰਮ੍ਰਿਤਸਰ ਨਿਊਜ਼। ਅੰਮ੍ਰਿਤਸਰ ‘ਚ ਦੇਰ ਰਾਤ ਪੁਲਿਸ ਅਤੇ ਤਸਕਰਾਂ ਵਿਚਾਲੇ ਗੋਲੀਬਾਰੀ ਹੋਈ। ਪਿੱਛਾ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਨੇ ਰੇਡ ਕਰਕੇ ਮੁਲਜ਼ਮ ਦੀ ਗੱਡੀ ਨੂੰ ਰੋਕ ਲਿਆ। ਜਿਸ ਤੋਂ ਬਾਅਦ ਪੁਲਿਸ ਨੇ ਤਲਾਸ਼ੀ ਦੌਰਾਨ ਤਸਕਰ ਕੋਲੋਂ ਕਰੀਬ 7 ਕਰੋੜ ਰੁਪਏ ਦੇ ਨਜਾਇਜ਼ ਹਥਿਆਰ (Illegal Weapon) ਅਤੇ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਚਾਟੀਵਿੰਡ ਵਿੱਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮੁਲਜ਼ਮਾਂ ਕੋਲੋਂਹੈਰੋਇਨ ਬਰਾਮਦ

ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਤਸਕਰ ਗੁਰਲਾਲ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਧਨੋਏ ਖੁਰਦ ਆਪਣੀ ਨਵੀਂ ਥਾਰ ਕਾਰ ਵਿੱਚ ਨਾਜਾਇਜ਼ ਹਥਿਆਰਾਂ ਅਤੇ ਨਸ਼ੀਲੇ ਪਦਾਰਥ ਲੈ ਕੇ ਤਰਨਤਾਰਨ ਤੋਂ ਅੰਮ੍ਰਿਤਸਰ ਵੱਲ ਆ ਰਿਹਾ ਸੀ। ਸਥਾਨਕ ਪੁਲਿਸ ਦੀ ਤਰਫੋਂ ਟੀ ਪੁਆਇੰਟ ਸੁੱਖੇਵਾਲ ਵਿਖੇ ਨਾਕਾ ਲਗਾਇਆ ਗਿਆ।

ਜਦੋਂ ਮੁਲਜ਼ਮ ਨਾਕੇ ‘ਤੇ ਪਹੁੰਚਿਆ ਤਾਂ ਉਸ ਨੂੰ ਕਾਰ ਰੋਕਣ ਦਾ ਇਸ਼ਾਰਾ ਕੀਤਾ ਗਿਆ। ਪਰ ਉਸ ਨੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਨਾਕਾ ਤੋੜ ਕੇ ਅੰਮ੍ਰਿਤਸਰ ਵੱਲ ਭੱਜ ਗਿਆ। ਪੁਲਿਸ ਅਤੇ ਤਸਕਰਾਂ (Smugglers) ਵਿਚਕਾਰ ਕਈ ਗੋਲੀਆਂ ਚੱਲੀਆਂ। ਤਿੰਨ ਗੋਲੀਆਂ ਥਾਣੇ ਨੂੰ ਲੱਗੀਆਂ। ਮਾਨਾਵਾਲਾ ‘ਚ ਬੈਸਟ ਪ੍ਰਾਈਸ ਨੇੜੇ ਪੁਲਿਸ ਨੇ ਤਸਕਰ ਦੇ ਥਾਰ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ।

ਚਾਈਨਾ ਮੇਡ ਪਿਸਤੌਲ ਵੀ ਬਰਾਮਦ

ਪੁਲਿਸ ਨੇ ਤਸਕਰ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਤਲਾਸ਼ੀ ਦੌਰਾਨ ਪੁਲਿਸ ਨੇ ਤਸਕਰ ਕੋਲੋਂ ਇੱਕ ਚਾਈਨਾ ਮੇਡ ਪਿਸਤੌਲ .30 ਬੋਰ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ ਇਕ ਕਿਲੋ ਹੈਰੋਇਨ ਬਰਾਮਦ (Heroin Drug) ਹੋਈ, ਜਿਸ ਦੀ ਅੰਤਰਰਾਸ਼ਟਰੀ ਕੀਮਤ 7 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ।

ਅੰਮ੍ਰਿਤਸਰ ਦੇ ਚਾਟੀਵਿੰਡ ਥਾਣੇ ਵਿੱਚ ਧਾਰਾ 307,353,186 ਆਈਪੀਸੀ 25(2), 54, 59, ਅਸਲਾ ਐਕਟ 21, 61, 85 ਐਨਡੀਪੀਐਸ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Related Stories
Exit mobile version