ਜਲਾਲਾਬਾਦ ਫਿਰੋਜਪੁਰ ਹਾਈਵੇਅ 'ਤੇ ਵਾਪਰਿਆ ਸੜਕ ਹਾਦਸਾ, ਦੋ ਅਧਿਆਪਕ ਗੰਭੀਰ।
ਫਾਜਿਲਕਾ। ਪੰਜਾਬ ਦੇ
ਜਲਾਲਾਬਾਦ (Jalalabad) ਵਿਖੇ ਸੋਮਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸਦੇ ਤਹਿਤ ਜਲਾਲਾਬਾਦ ਤੋਂ ਤਰਨਤਾਰਨ ਦੇ ਵਲਟੋਹਾ ਜਾ ਰਹੇ ਅਧਿਆਪਕਾਂ ਦੀ ਭਰੀ ਗੱਡੀ ਸੜਕ ‘ਤੇ ਡਿੱਗੇ ਸਫੈਦੇ ਨਾਲ ਟਕਰਾ ਗਈ, ਜਿਸ ਨਾਲ ਇਹ ਹਾਦਸਾ ਵਾਪਰ ਗਿਆ। ਹਾਦਸੇ ਦੇ ਕਾਰਨ ਦੋ ਅਧਿਆਪਕ ਗੰਭੀਰ ਜਖਮੀ ਹੋਏ ਤੇ ਕਈਆਂ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਗੰਭੀਰ ਜ਼ਖਮੀ ਅਧਿਆਪਕਾਂ ਨੂੰ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
ਗੱਡੀ ਵਿੱਚ ਕੁੱਲ 11 ਅਧਿਆਪਕ ਸਵਾਰ ਸਨ। ਜਿਨ੍ਹਾਂ ਵਿੱਚ ਮਹਿਲਾ ਅਧਿਆਪਕ ਵੀ ਸ਼ਾਮਿਲ ਸਨ। ਫਿਲਹਾਲ
ਪੁਲਿਸ (Police) ਨੇ ਮੌਕੇ ‘ਤੇ ਪਹੁੰਚਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਧਾਇਕ ਨੇ ਜ਼ਖਮੀਆਂ ਦਾ ਹਾਲ ਜਾਨਿਆ
ਇਸ ਸਬੰਧ ਵਿੱਚ ਜਲਾਲਾਬਾਦ ਤੋਂ ਵਿਧਾਇਕ
ਜਗਦੀਪ ਗੋਲਡੀ ਕੰਬੋਜ (Jagdeep Goldy Kamboj) ਜੋ ਕਿ ਜ਼ਖ਼ਮੀਆਂ ਦਾ ਹਾਲ-ਚਾਲ ਜਾਨਣ ਸਿਵਲ ਹਸਪਤਾਲ ਪਹੁੰਚੇ ਸਨ। ਉਨ੍ਹਾਂ ਕਿਹਾ ਕੀ ਇਹ ਬਹੁਤ ਮੰਦਭਾਗੀ ਘਟਨਾ ਹੈ ਜਦੋਂ ਉਨ੍ਹਾਂ ਨੂੰ ਸੁਆਲ ਪੁੱਛਿਆ ਗਿਆ ਕਿ ਦੱਸ ਦਿਨ ਪਹਿਲਾਂ ਵੀ ਇਸੇ ਤਰ੍ਹਾਂ ਦਾ ਹਾਦਸਾ ਵਾਪਰਿਆ ਜਿਸ ਤਹਿਤ ਚਾਰ ਲੋਕਾਂ ਦੀ ਮੌਤ ਹੋਈ ਹੈ, ਜਿਹੜੇ ਕਿ ਅਧਿਆਪਕਾਂ ਸਨ ਤੇ ਉਹ ਜਲਾਲਾਬਾਦ ਤੋਂ ਤਰਨਤਾਰਨ ਜਾ ਰਹੇ ਸਨ। ਵਿਧਾਇਕ ਨੇ ਕਿਹਾ ਕਿ ਉਹ ਸਿੱਖਿਆ ਮੰਤਰੀ ਨਾਲ ਗੱਲਬਾਤ ਕਰਨਗੇ ਅਤੇ ਕੋਸ਼ਿਸ਼ ਕਰਨਗੇ ਕਿ ਅਧਿਆਪਕਾਂ ਦੀ ਟਰਾਂਸਫਰ ਲੋਕਲ ਹੀ ਰੱਖੀ ਜਾਵੇ।
ਦਰੱਖਤ ਨੂੰ ਕੱਢਕੇ ਗੱਡੀ ਕੱਢੀ ਬਾਹਰ
ਹਾਦਸੇ ਵਾਲੀ ਥਾਂ ਤੇ ਮੌਜੂਦ ਥਾਣਾ ਅਮੀਰਖਾਸ ਦੇ ਏ ਐੱਸ ਆਈ ਚੰਦਰ ਸ਼ੇਖਰ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਹਨ ਅਤੇ ਉਨ੍ਹਾਂ ਦੇ ਵੱਲੋਂ ਦਰੱਖ਼ਤ ਨੂੰ ਕੱਟ ਕੇ ਗੱਡੀ ਨੂੰ ਬਾਹਰ ਕੱਢ ਲਿਆ ਗਿਆ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਦੇ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਦਸੇ ਦਾ ਸ਼ਿਕਾਰ ਹੋਈ ਗੱਡੀ ਨੂੰ ਥਾਣੇ ਲਿਜਾਇਆ ਗਿਆ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ