ਫ਼ਿਰੋਜ਼ਪੁਰ 'ਚ ਪਾਕਿ ਤਸਕਰਾਂ ਦੀ ਕੋਸ਼ਿਸ਼ ਨਾਕਾਮ: ਡਰੱਗ ਡਿਲੀਵਰੀ ਲਈ ਭੇਜਿਆ ਚੀਨੀ ਡਰੋਨ; ਸਰਹੱਦ ਪਾਰ ਕਰਦਿਆਂ BSF ਨੇ ਫੜਿਆ | BSF caught Pakistani drone while crossing border know in Punjabi Punjabi news - TV9 Punjabi

ਫ਼ਿਰੋਜ਼ਪੁਰ ‘ਚ ਪਾਕਿ ਤਸਕਰਾਂ ਦੀ ਕੋਸ਼ਿਸ਼ ਨਾਕਾਮ: ਡਰੱਗ ਡਿਲੀਵਰੀ ਲਈ ਭੇਜਿਆ ਚੀਨੀ ਡਰੋਨ; ਸਰਹੱਦ ਪਾਰ ਕਰਦਿਆਂ BSF ਨੇ ਫੜਿਆ

Published: 

14 Nov 2023 13:52 PM

ਸੀਮਾ ਸੁਰੱਖਿਆ ਬਲਾਂ ਦੇ ਜਵਾਨਾਂ ਵੱਲੋਂ ਦੇਰ ਰਾਤ ਤਲਾਸ਼ੀ ਮੁਹਿੰਮ ਦੌਰਾਨ ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤੀ ਸਰਹੱਦ ਵੱਲ ਭੇਜਿਆ ਗਿਆ ਚੀਨੀ ਡਰੋਨ ਜ਼ਬਤ ਕਰ ਲਿਆ ਗਿਆ ਹੈ। BSF ਵੱਲੋਂ ਬਰਾਮਦ ਕੀਤਾ ਗਿਆ ਡਰੋਨ ਚੀਨ ਵਿੱਚ ਬਣਿਆ ਕਵਾਡਕਾਪਟਰ DJI Mavic 3 ਕਲਾਸਿਕ ਹੈ। ਪਾਕਿਸਤਾਨ ਵਾਲੇ ਪਾਸੇ ਰਹਿ ਰਹੇ ਸਮੱਗਲਰ ਡਰੋਨਾਂ ਦੀ ਵਰਤੋਂ ਕਰਕੇ ਭਾਰਤੀ ਸਰਹੱਦ ਵਿੱਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰ ਰਹੇ ਹਨ।

ਫ਼ਿਰੋਜ਼ਪੁਰ ਚ ਪਾਕਿ ਤਸਕਰਾਂ ਦੀ ਕੋਸ਼ਿਸ਼ ਨਾਕਾਮ: ਡਰੱਗ ਡਿਲੀਵਰੀ ਲਈ ਭੇਜਿਆ ਚੀਨੀ ਡਰੋਨ; ਸਰਹੱਦ ਪਾਰ ਕਰਦਿਆਂ BSF ਨੇ ਫੜਿਆ

Photo Credit: Twitter-@BSF_Punjab

Follow Us On

ਫ਼ਿਰੋਜ਼ਪੁਰ ਵਿੱਚ ਪਾਕਿਸਤਾਨੀ ਤਸਕਰਾਂ ਦੀ ਇੱਕ ਵੱਡੀ ਕੋਸ਼ਿਸ਼ ਸੀਮਾ ਸੁਰੱਖਿਆ ਬਲਾਂ ਦੇ ਜਵਾਨਾਂ ਵੱਲੋਂ ਨਾਕਾਮ ਕੀਤੀ ਗਈ ਹੈ । ਬੀ.ਐੱਸ.ਐੱਫ. ਨੇ ਦੇਰ ਰਾਤ ਤਲਾਸ਼ੀ ਮੁਹਿੰਮ ਦੌਰਾਨ ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤੀ ਸਰਹੱਦ ਵੱਲ ਭੇਜਿਆ ਚੀਨ ਦਾ ਬਣਿਆ ਡਰੋਨ ਜ਼ਬਤ ਕਰ ਲਿਆ ਹੈ। ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵੱਲੋਂ ਭਾਰਤ ਵਿੱਚ ਨਸ਼ਾ ਅਤੇ ਹਥਿਆਰ ਸਪਲਾਈ ਕਰਨ ਦੇ ਲਈ ਡਰੋਨ ਭੇਜੇ ਜਾਂਦੇ ਹਨ।

ਸ਼ੱਕੀ ਡਰੋਨ ਨੂੰ ਬੀਐਸਐਫ ਨੇ ਬਰਾਮਦ ਕੀਤਾ

ਬੀਐਸਐਫ ਦੇ ਬੁਲਾਰੇ ਨੇ ਜਾਣਾਕਰੀ ਸਾਂਝੀ ਕਰਦਿਆਂ ਦੱਸਿਆ ਕਿ 13 ਨਵੰਬਰ 2023 ਦੀ ਰਾਤ ਨੂੰ ਫਿਰੋਜ਼ਪੁਰ ਬਾਰਡਰ ਰੇਂਜ ਅਧੀਨ ਪੈਂਦੇ ਪਿੰਡ ਟਿੰਡੀਵਾਲਾ ਨੇੜੇ ਬੀਐਸਐਫ ਨੇ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਆਉਂਦੇ ਇੱਕ ਸ਼ੱਕੀ ਡਰੋਨ ਨੂੰ ਦੇਖਿਆ, ਜਿਸ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਰੋਕ ਦਿੱਤਾ ਗਿਆ ਅਤੇ ਇਸ ਘਟਨਾ ਤੋਂ ਬਾਅਦ ਬੀ.ਐਸ.ਐਫ. ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਦੌਰਾਨ ਰਾਤ ਕਰੀਬ 9 ਵਜੇ ਖੇਤ ‘ਚੋਂ ਇੱਕ ਛੋਟਾ ਡਰੋਨ ਬਰਾਮਦ ਹੋਇਆ ਹੈ।

ਫੜਿਆ ਗਿਆ ਡਰੋਨ ਚੀਨ ‘ਚ ਬਣਿਆ

BSF ਵੱਲੋਂ ਬਰਾਮਦ ਕੀਤਾ ਗਿਆ ਡਰੋਨ ਚੀਨ ਵਿੱਚ ਬਣਿਆ ਕਵਾਡਕਾਪਟਰ DJI Mavic 3 ਕਲਾਸਿਕ ਹੈ। ਪਾਕਿਸਤਾਨ ਵਾਲੇ ਪਾਸੇ ਰਹਿ ਰਹੇ ਸਮੱਗਲਰ ਡਰੋਨਾਂ ਦੀ ਵਰਤੋਂ ਕਰਕੇ ਭਾਰਤੀ ਸਰਹੱਦ ਵਿੱਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰ ਰਹੇ ਹਨ, ਜਿਸ ਨੂੰ ਚੌਕਸ ਬੀ.ਐਸ.ਐਫ ਜਵਾਨਾਂ ਵੱਲੋਂ ਰੋਕਿਆ ਜਾ ਰਿਹਾ ਹੈ ਪਰ ਲਗਾਤਾਰ ਵੱਧ ਰਹੀਆਂ ਡਰੋਨ ਘਟਨਾਵਾਂ ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਕੁਝ ਸਮਾਂ ਪਹਿਲਾਂ ਤੱਕ ਸਮੱਗਲਰਾਂ ਵੱਲੋਂ ਤਸਕਰੀ ਲਈ ਸੁਰੰਗਾਂ, ਕੰਡਿਆਲੀਆਂ ਤਾਰਾਂ ਨੂੰ ਪਾਰ ਕਰਨ ਲਈ ਪਾਈਪਾਂ ਆਦਿ ਦੀ ਵਰਤੋਂ ਹੁਣ ਸੁਰੱਖਿਅਤ ਡਰੋਨਾਂ ਨੇ ਲੈ ਲਈ ਹੈ, ਜਿਸ ਨੂੰ ਰੋਕਣ ਲਈ ਸੁਰੱਖਿਆ ਬਲਾਂ ਵੱਲੋਂ ਯਤਨ ਕੀਤੇ ਜਾ ਰਹੇ ਹਨ।

Exit mobile version