ਅੰਮ੍ਰਿਤਸਰ ‘ਚ ਵੜ੍ਹਿਆ ਪਾਕਿਸਤਾਨੀ ਡ੍ਰੋਨ, ਬੀਐੱਸਐੱਫ ਨੇ ਕੀਤੀ 3.5 ਕਰੋੜ ਹੈਰੋਇਨ ਜ਼ਬਤ, 8 ਦਿਨਾਂ ‘ਚ 9 ਡਰੋਨ ਕਾਬੂ

Updated On: 

21 Nov 2023 12:37 PM

ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਬੀਐਸਐਫ ਦੇ ਜਵਾਨਾਂ ਨੇ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਪਾਕਿਸਤਾਨੀ ਡਰੋਨ ਦੁਆਰਾ ਸੁੱਟੀ ਗਈ ਖੇਪ ਨੂੰ ਜ਼ਬਤ ਕੀਤਾ ਹੈ। ਹਾਲਾਂਕਿ ਡਰੋਨ ਬੀਐਸਐਫ ਦੇ ਹੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਖੇਪ ਦੀ ਅੰਤਰਰਾਸ਼ਟਰੀ ਕੀਮਤ ਕਰੀਬ 3.5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਇਲਾਕੇ 'ਚ ਤਲਾਸ਼ੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਅੰਮ੍ਰਿਤਸਰ ਚ ਵੜ੍ਹਿਆ ਪਾਕਿਸਤਾਨੀ ਡ੍ਰੋਨ, ਬੀਐੱਸਐੱਫ ਨੇ ਕੀਤੀ 3.5 ਕਰੋੜ ਹੈਰੋਇਨ ਜ਼ਬਤ, 8 ਦਿਨਾਂ ਚ 9 ਡਰੋਨ ਕਾਬੂ
Follow Us On

ਪੰਜਾਬ ਨਿਊਜ। ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਤੇ ਹੁਣ ਮੁੜ ਸੁਰੱਖਿਆ ਬਲਾਂ ਨੇ ਪਾਕਿਸਤਾਨੀ ਤਸਕਰਾਂ (Pakistani smugglers) ਵੱਲੋਂ ਭਾਰਤ ਭੇਜੀ 3.5 ਕਰੋੜ ਦੀ ਹੈਰੋਇਨ ਜਬਤ ਕਰ ਲਈ ਹੈ। ਬੀਐਸਐਫ ਮੁਤਾਬਕ ਇਹ ਮਾਮਲਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਮੋੜ ਵਿੱਚ ਸਾਹਮਣੇ ਆਇਆ ਹੈ। ਬੀਐਸਐਫ ਨੂੰ ਇਲਾਕੇ ਵਿੱਚ ਡਰੋਨ ਦੇ ਆਉਣ ਦਾ ਅਹਿਸਾਸ ਹੋਇਆ ਸੀ। ਜਿਸ ਤੋਂ ਬਾਅਦ ਇਸ ਨੂੰ ਕਾਬੂ ਦੀ ਕੋਸ਼ਿਸ਼ ਵੀ ਕੀਤੀ ਗਈ। ਜਵਾਨਾਂ ਨੇ ਡਰੋਨ ਦਾ ਪਿੱਛਾ ਕੀਤਾ ਅਤੇ ਇਸ ਰਾਹੀਂ ਸੁੱਟੀ ਗਈ ਖੇਪ ਨੂੰ ਜ਼ਬਤ ਕਰ ਲਿਆ। ਜਿਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਸਰਹੱਦ ਵੱਲ ਪਰਤਿਆ।

ਪੈਕੇਟ ‘ਚ ਸੀ 565 ਗ੍ਰਾਮ ਹੈਰੋਇਨ

ਬੀਐਸਐਫ ਨੇ ਦੱਸਿਆ ਕਿ ਡਰੋਨ (Drone) ਨੇ ਪੀਲੇ ਰੰਗ ਦਾ ਪੈਕਟ ਸੁੱਟਿਆ ਸੀ। ਜਿਸ ਨੂੰ ਜ਼ਬਤ ਕਰ ਲਿਆ ਗਿਆ। ਜਾਂਚ ਤੋਂ ਬਾਅਦ ਇਸ ਨੂੰ ਖੋਲ੍ਹ ਕੇ ਜਾਂਚ ਕੀਤੀ ਗਈ। ਪੈਕੇਟ ਵਿੱਚ 565 ਗ੍ਰਾਮ ਹੈਰੋਇਨ ਸੀ। ਜਿਸ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਆਸਪਾਸ ਦੇ ਇਲਾਕਿਆਂ ਵਿੱਚ ਵੀ ਤਲਾਸ਼ੀ ਲਈ ਜਾ ਰਹੀ ਹੈ।

8 ਦਿਨਾਂ ‘ਚ ਕਈ ਡ੍ਰੋਨ ਕੀਤੇ ਕਾਬੂ

ਬੀਐਸਐਫ (BSF) ਅਧਿਕਾਰੀਆਂ ਨੇ ਦੱਸਿਆ ਕਿ ਜਵਾਨਾਂ ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ 8 ਦਿਨਾਂ ਵਿੱਚ 9 ਡਰੋਨ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਡਰੋਨ ਅੰਮ੍ਰਿਤਸਰ ਸਰਹੱਦ ਤੋਂ ਜ਼ਬਤ ਕੀਤੇ ਗਏ ਸਨ। ਇਸ ਦੇ ਨਾਲ ਹੀ ਹਾਲ ਹੀ ਵਿੱਚ ਤਰਨਤਾਰਨ ਤੋਂ ਵੀ ਇੱਕ ਡਰੋਨ ਬਰਾਮਦ ਹੋਇਆ ਸੀ। ਇਨ੍ਹਾਂ ਸਾਰੇ ਡਰੋਨਾਂ ਨੂੰ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜਿਆ ਜਾ ਗਿਆ ਹੈ। ਤਾਂ ਜੋ ਇਨ੍ਹਾਂ ਡਰੋਨਾਂ ਦੀ ਗਤੀਵਿਧੀ ਅਤੇ ਪਿਛਲੀਆਂ ਕਾਰਵਾਈਆਂ ਦੇ ਵੇਰਵੇ ਕੱਢੇ ਜਾ ਸਕਣ।