Drone Recovered: ਤਰਨਤਾਰਨ ਦੇ ਸਰਹੱਦੀ ਪਿੰਡ ਮਸਤਗੜ੍ਹ ਤੋਂ ਟੁੱਟਿਆ ਹੋਇਆ ਡ੍ਰੋਨ ਬਰਾਮਦ, ਬੀਐਸਐਫ ਤੇ ਪੁਲਿਸ ਨੇ ਚਲਾਇਆ ਸਾਂਝਾ ਆਪ੍ਰੇਸ਼ਨ
Pakistani Drone Recovered : ਪਾਕਿਸਤਾਨ ਲਗਾਤਾਰ ਡ੍ਰੋਨ ਰਾਹੀਂ ਪੰਜਾਬ ਦੇ ਸਰੱਹਦੀ ਖੇਤਰਾਂ ਵਿੱਚ ਹਥਿਆਰ ਅਤੇ ਡਰੱਗ ਸੁੱਟਦਾ ਹੈ। ਹਾਲਾਂਕਿ ਬੀਐਸਐਫ ਦੀ ਮੁਸਤੈਦੀ ਨਾਲ ਉਸ ਦੀਆਂ ਜਿਆਦਾਤਰ ਨਾਪਾਕ ਹਰਕਤਾਂ ਕਾਮਯਾਬ ਨਹੀਂ ਹੋ ਪਾਉਂਦੀਆਂ ਹਨ।

ਤਰਨਤਾਰਨ ਦੇ ਸਰਹੱਦੀ ਪਿੰਡ ਮਸਤਗੜ੍ਹ ਤੋਂ ਨੁਕਸਾਨੀ ਹੋਈ ਹਾਲਤ ਵਿੱਚ ਇੱਕ ਪਾਕਿਸਤਾਨੀ ਡ੍ਰੋਨ (Pakistani Drone) ਬਰਾਮਦ ਹੋਇਆ, ਜਿਸ ਤੋਂ ਬਾਅਦ ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਵੱਲੋਂ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ। ਸ਼ੁੱਕਰਵਾਰ ਸਵੇਰੇ ਬਰਾਮਦ ਹੋਇਆ ਇਹ ਡ੍ਰੋਨ ਕਵਾਡਕਾਪਟਰ DJI Matirus 300 RTK ਮਾਡਲ ਦਾ ਹੈ। ਬੀਐਸਐਫ ਅਧਿਕਾਰੀਆਂ ਨੇ ਬਰਾਮਦ ਡ੍ਰੋਨ ਪੁਲਿਸ ਨੂੰ ਸੌਂਪ ਦਿੱਤਾ ਹੈ।
ਬੀਐਸਐਫ ਦੇ ਬੁਲਾਰੇ ਅਨੁਸਾਰ ਬੀਐਸਐਫ ਦੀ ਟੁਕੜੀ ਤਰਨਤਾਰਨ ਦੇ ਸਰਹੱਦੀ ਪਿੰਡ ਮਸਤਗੜ੍ਹ ਇਲਾਕੇ ਵਿੱਚ ਪੰਜਾਬ ਪੁਲਿਸ ਦੇ ਨਾਲ ਗਸ਼ਤ ਕਰ ਰਹੀ ਸੀ। ਇਸ ਦੌਰਾਨ ਇਸ ਡ੍ਰੋਨ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਪਿੰਡ ਦੇ ਬਾਹਰ ਸਥਿਤ ਖੇਤਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਖਬਰ ਲਿੱਖੇ ਜਾਣ ਤੱਕ ਬੀਐਸਐਫ ਅਤੇ ਪੁਲਿਸ ਨੂੰ ਕੁਝ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ ਸੀ।