BSF ਨੇ ਤਰਨਤਾਰਨ ‘ ਚੋਂ ਬਰਾਮਦ ਕੀਤੀ 17 ਕਰੋੜ ਦੀ ਹੈਰੋਇਨ, ਪਾਕਿਸਤਾਨੀ ਡ੍ਰੋਨ ਰਾਹੀਂ ਸੁੱਟੀ ਗਈ ਸੀ ਖੇਪ, ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ
ਮੰਗਲਵਾਰ ਸਵੇਰੇ ਭਾਰਤ-ਪਾਕਿਸਤਾਨ ਸਰਹੱਦ 'ਤੇ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਉੱਡਿਆ, ਜਿਸ ਦੀ ਆਵਾਜ਼ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਸੁਣੀ। ਭਾਰਤੀ ਸਰਹੱਦ 'ਚ ਦਾਖਲ ਹੋਇਆ ਪਾਕਿਸਤਾਨੀ ਡਰੋਨ ਵਾਪਸ ਚਲਾ ਗਿਆ ਪਰ ਇਸ ਰਾਹੀਂ ਸੁੱਟੀ ਗਈ 17 ਕਰੋੜ ਰੁਪਏ ਦੀ ਹੈਰੋਇਨ ਨੂੰ ਜਵਾਨਾਂ ਨੇ ਜ਼ਬਤ ਕਰਕੇ ਜਾਂਚ ਲਈ ਭੇਜ ਦਿੱਤਾ ਹੈ।

ਪੰਜਾਬ ਨਿਊਜ। ਬੀਐਸਐਫ ਨੂੰ ਤਰਨਤਾਰਨ (Tarn Taran) ਦੇ ਸਰਹੱਦੀ ਪਿੰਡ ਕਲਸੀਆਂ ਖੁਰਦ ਤੋਂ ਹੈਰੋਇਨ ਦੀ ਇੱਕ ਖੇਪ ਮਿਲੀ ਹੈ। ਬੀਐੱਸਐੱਫ ਦੇ ਜਵਾਨ ਅੱਧੀ ਰਾਤ ਨੂੰ ਗਸ਼ਤ ‘ਤੇ ਸਨ। ਇਸ ਦੌਰਾਨ ਉਸ ਨੇ ਡ੍ਰੋਨ ਦੀ ਆਵਾਜ਼ ਸੁਣੀ। ਜਵਾਨਾਂ ਨੇ ਚੌਕਸੀ ਲਈ ਗੋਲੀ ਵੀ ਚਲਾਈ। ਇਸ ਦੌਰਾਨ ਡ੍ਰੋਨ ਰਾਹੀਂ ਕੁਝ ਸੁੱਟੇ ਜਾਣ ਦਾ ਅਹਿਸਾਸ ਹੋਇਆ, ਜਿਸ ਤੋਂ ਬਾਅਦ ਜਵਾਨਾਂ ਨੇ ਇਲਾਕੇ ਨੂੰ ਸੀਲ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਬੀਐਸਐਫ ਵੱਲੋਂ ਚਲਾਏ ਗਏ ਸਰਚ ਆਪਰੇਸ਼ਨ ਵਿੱਚ ਜਵਾਨਾਂ ਨੂੰ ਇੱਕ ਪੀਲੇ ਰੰਗ ਦਾ ਪੈਕਟ ਮਿਲਿਆ ਜਿਸ ਉੱਤੇ ਹੁੱਕ ਲੱਗਾ ਹੋਇਆ ਸੀ।
ਸਾਫ਼ ਹੈ ਕਿ ਪਾਕਿਸਤਾਨ (Pakistan) ਨੇ ਡ੍ਰੋਨ ਰਾਹੀਂ ਇਹ ਹੈਰੋਇਨ ਭਾਰਤੀ ਸਰਹੱਦ ਵਿੱਚ ਸੁੱਟੀ ਹੈ। ਬੀਐੱਸਐੱਫ ਦੇ ਜਵਾਨਾਂ ਨੇ ਖੇਪ ਜ਼ਬਤ ਕਰ ਲਈ ਹੈ। ਵੱਡੇ ਪੈਕੇਟ ਨੂੰ ਖੋਲ੍ਹਣ ‘ਤੇ ਉਸ ‘ਚ 2 ਛੋਟੇ ਪੈਕੇਟ ਮਿਲੇ। ਕੁੱਲ ਖੇਪ ਦਾ ਭਾਰ 2.350 ਕਿਲੋਗ੍ਰਾਮ ਸੀ ਅਤੇ ਇਸ ਦੀ ਅੰਤਰਰਾਸ਼ਟਰੀ ਕੀਮਤ ਲਗਭਗ 17 ਕਰੋੜ ਰੁਪਏ ਦੱਸੀ ਜਾਂਦੀ ਹੈ।
BSF Punjab tweets, “During night hours, BSF troops heard a Pakistani drone, dropping narcotics in farming fields ahead of border fencing. During the search, a consignment (gross weight- appx 2.350Kg), containing suspected heroin, was recovered in Kalsian Khurd village of Tarn pic.twitter.com/3GUU7Sf3dQ
— ANI (@ANI) July 18, 2023ਇਹ ਵੀ ਪੜ੍ਹੋ