ਬੀਐੱਸਐੱਫ ਨੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਹਾਸਿਮਪੁਰ ਤੋਂ ਫੜ੍ਹਿਆ ਪਾਕਿਸਤਾਨੀ ਡ੍ਰੋਨ, ਬੈਟਰੀ ਖਤਮ ਹੋਣ ਕਾਰਨ ਖੇਤਾਂ ‘ਚ ਡਿੱਗਿਆ ਸੀ ਡ੍ਰੋਨ
ਪਾਕਿਸਤਾਨ ਆਪਣੀਆਂ ਨਾਪਕਾ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ ਤੇ ਹੁਣ ਮੁੜ ਬੀਐੱਸਐੱਫ ਨੇ ਪਾਕਿਸਤਾਨ ਦੀ ਚਾਲ ਨੂੰ ਅਸਫਲ ਕਰ ਦਿੱਤਾ। ਬੀਐੱਸਐੱਫ ਨੇ ਅੰਮ੍ਰਿਤਸਰ ਦੇ ਹਾਸਿਰਪੁਰ ਪਿੰਡ ਨੇੜਿਓ ਇੱਕ ਪਾਕਿਸਤਾਨੀ ਡ੍ਰੋਨ ਬਰਾਮਦ ਕੀਤਾ ਹੈ ਜਿਸਨੂੰ ਲੋਕਲ ਪੁਲਿਸ ਦੇ ਹਵਾਲੇ ਕਰ ਦਿੱਤਾ।
ਅੰਮ੍ਰਿਤਸਰ। ਬੀਐੱਸਐੱਫ ਜਵਾਨਾਂ ਨੇ ਅੰਮ੍ਰਿਤਸਰ (Amritsar) ਦੇ ਸਰਹੱਦੀ ਪਿੰਡ ਹਾਸਿਮਪੁਰਾ ਨੇੜੇ ਪਾਕਿਸਤਾਨੀ ਡਰੋਨ ਨੂੰ ਫੜ ਲਿਆ। ਫੋਰਸ ਦੇ ਜਵਾਨਾਂ ਨੇ ਇਹ ਡਰੋਨ ਪਿੰਡ ਦੇ ਇੱਕ ਖੇਤ ਵਿੱਚੋਂ ਬਰਾਮਦ ਕੀਤਾ ਹੈ। ਬੀਐਸਐਫ ਨੇ ਜਾਂਚ ਤੋਂ ਬਾਅਦ ਡਰੋਨ ਨੂੰ ਸਥਾਨਕ ਪੁਲਿਸ ਨੂੰ ਸੌਂਪ ਦਿੱਤਾ ਹੈ।
ਬੀਐਸਐਫ ਦੇ ਬੁਲਾਰੇ ਅਨੁਸਾਰ ਬੀਐੱਸਐੱਫ ਦੇ ਜਵਾਨ ਹਾਸਿਮਪੁਰਾ ਪਿੰਡ ਨੇੜੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਜਵਾਨਾਂ ਨੂੰ ਇਕ ਖੇਤ ‘ਚ ਪਾਕਿਸਤਾਨੀ ਡ੍ਰੋਨ (Pakistani drone) ਹੋਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਜਵਾਨਾਂ ਨੇ ਖੇਤ ‘ਚ ਪਿਆ ਹੈਕਸਾਡ੍ਰੋਨ ਬਰਾਮਦ ਕੀਤਾ। ਬੈਟਰੀ ਖਤਮ ਹੋਣ ਕਾਰਨ ਡਰੋਨ ਖੇਤ ਵਿੱਚ ਡਿੱਗ ਗਿਆ ਸੀ। ਚੈਕਿੰਗ ਦੌਰਾਨ ਡ੍ਰੋਨ ‘ਚੋਂ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਬੀਐੱਸਐੱਫ ਦੇ ਬੁਲਾਰੇ ਨੇ ਦੱਸਿਆ ਕਿ ਡ੍ਰੋਨ ਨੂੰ ਜ਼ਬਤ ਕਰਕੇ ਅਗਲੇਰੀ ਕਾਰਵਾਈ ਗਈ।
ਜੁਲਾਈ ਮਹੀਨੇ ਮਿਲਿਆ ਇਹ ਤੀਜਾ ਡ੍ਰੋਨ
ਬੀਐਸਐਫ ਵੱਲੋਂ ਜੁਲਾਈ ਮਹੀਨੇ ਵਿੱਚ ਬਰਾਮਦ ਕੀਤਾ ਗਿਆ ਇਹ ਤੀਜਾ ਡਰੋਨ ਹੈ। ਇਸ ਤੋਂ ਪਹਿਲਾਂ 8 ਜੁਲਾਈ ਨੂੰ ਤਰਨਤਾਰਨ ਦੇ ਰਾਜੋਕੇ ਤੋਂ ਇਹ ਬਰਾਮਦ ਹੋਇਆ ਸੀ। ਅਤੇ ਅਗਲੇ ਹੀ ਦਿਨ 9 ਜੁਲਾਈ ਨੂੰ ਅੰਮ੍ਰਿਤਸਰ ਦੇ ਕੱਕੜ ਤੋਂ ਡਰੋਨ ਬਰਾਮਦ ਹੋਇਆ। ਇਸ ਦੇ ਨਾਲ ਹੀ ਜੂਨ ਮਹੀਨੇ ਵਿੱਚ ਕੁੱਲ 8 ਡਰੋਨ ਬਰਾਮਦ ਕੀਤੇ ਗਏ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ