ਬੀਐੱਸਐੱਫ ਨੇ ਇਸ ਸਾਲ ਫੜ੍ਹੀ 400 ਕਿੱਲੋ ਹੈਰੋਇਨ ਤੇ 65 ਡਰੋਨ ਮਾਰੇ-ਆਈਜੀ

Updated On: 

11 Nov 2023 16:34 PM

ਜਲੰਧਰ BSF ਹੈੱਡਕੁਆਰਟਰ, ਪੰਜਾਬ ਵਿਖੇ ਦੀਵਾਲੀ ਦੇ ਮੌਕੇ 'ਤੇ ਮਿਲੇਟ ਮੇਲੇ ਦੀ ਪ੍ਰਦਰਸ਼ਨੀ ਲਗਾਈ ਗਈ। ਸਮਾਗਮ ਦੇ ਮੁੱਖ ਮਹਿਮਾਨ ਬੀਐਸਐਫ ਦੇ ਆਈਜੀ ਅਤੁਲ ਫੂਲ ਜੈਲੇ ਨੇ ਜਵਾਨਾਂ ਸਮੇਤ ਪ੍ਰਦਰਸ਼ਨੀ ਮੇਲਾ ਦੇਖਿਆ। ਬੀਐਸਐਫ ਦੇ ਆਈਜੀ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਪ੍ਰਦਰਸ਼ਨੀ ਲਗਾਈ ਗਈ ਅਤੇ ਦੇਸ਼ ਦੇ ਜਵਾਨਾਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਅਤੇ ਡਰੋਨਾਂ ਰਾਹੀਂ ਸਰਹੱਦ ਪਾਰੋਂ ਨਸ਼ਿਆਂ ਨੂੰ ਰੋਕਣ ਸਬੰਧੀ ਬਿਆਨ ਦਿੱਤੇ।

ਬੀਐੱਸਐੱਫ ਨੇ ਇਸ ਸਾਲ ਫੜ੍ਹੀ 400 ਕਿੱਲੋ ਹੈਰੋਇਨ ਤੇ 65 ਡਰੋਨ ਮਾਰੇ-ਆਈਜੀ
Follow Us On

ਪੰਜਾਬ ਨਿਊਜ। ਬੀਐਸਐਫ ਦੇ ਆਈਜੀ (IG) ਅਤੁਲ ਫੁਲਜਲੇ ਨੇ ਕਿਹਾ ਕਿ ਉਹ ਦੇਸ਼ ਦੀਆਂ ਸਰਹੱਦਾਂ ‘ਤੇ ਦਿਨ-ਰਾਤ ਸੁਰੱਖਿਆ ਡਿਊਟੀ ਕਰ ਰਹੇ ਜਵਾਨਾਂ ਨੂੰ ਦੀਵਾਲੀ ਦੀ ਵਧਾਈ ਦਿੰਦੇ ਹਨ ਅਤੇ ਇਨ੍ਹਾਂ ਜਵਾਨਾਂ ਦੀ ਡਿਊਟੀ ਸਦਕਾ ਹੀ ਦੇਸ਼ ਵਿੱਚ ਆਮ ਨਾਗਰਿਕ ਤਿਉਹਾਰ ਮਨਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਸਰਹੱਦ ‘ਤੇ ਭੇਜੀ ਜਾਂਦੀ ਹੈ ਅਤੇ ਪਾਕਿਸਤਾਨ ਵੱਲੋਂ ਇਹ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ।

ਪਰ ਪਾਕਿਸਤਾਨ (Pakistan) ਦੀਆਂ ਨਾਪਾਕ ਹਰਕਤਾਂ ਨੂੰ ਨਸ਼ਟ ਕਰਦੇ ਹੋਏ ਸਾਡੇ ਸੈਨਿਕ ਪੂਰੀ ਤਰ੍ਹਾਂ ਸੁਚੇਤ ਹਨ ਅਤੇ ਡਰੋਨ ਅਤੇ ਹੀਰੋਇਨ ਲਗਾਤਾਰ ਫੜੇ ਜਾ ਰਹੇ ਹਨ।ਇਸ ਸਾਲ 400 ਕਿਲੋ ਹੈਰੋਇਨ ਫੜੀ ਗਈ ਹੈ ਅਤੇ 65 ਡਰੋਨਾਂ ਨੂੰ ਡੇਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਨਾਲ ਬੀ.ਐਸ.ਐਫ ਵੀ ਨਸ਼ਾ ਛੁਡਾਊ ਮੁਹਿੰਮ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ।

ਪੰਜਾਬ ਸਰਕਾਰ ਨੇ ਦਿੱਤੇ 20 ਕਰੋੜ-ਆਈਜੀ

ਪੰਜਾਬ ਸਰਕਾਰ (Punjab Govt) ਨੇ ਸਰਹੱਦ ਪਾਰੋਂ ਡਰੋਨਾਂ ਅਤੇ ਨਸ਼ਿਆਂ ਨੂੰ ਰੋਕਣ ਲਈ ਹਾਈ-ਟੈਕ ਸੀਸੀਟੀਵੀ ਕੈਮਰਿਆਂ ਲਈ 20 ਕਰੋੜ ਰੁਪਏ ਦੀ ਵਿੱਤੀ ਵਿਵਸਥਾ ਕੀਤੀ ਸੀ।ਬੀ.ਐਸ.ਐਫ ਨੇ ਸਰਕਾਰ ਅਤੇ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੀ.ਐਸ.ਐਫ ਨੇ ਪੁਲਿਸ ਨੂੰ ਹਰ ਤਰ੍ਹਾਂ ਦੀ ਤਕਨੀਕੀ ਜਾਣਕਾਰੀ ਥਾਣਾ ਘਰਿੰਡਾ ਵਿਖੇ ਮੁਹੱਈਆ ਕਰਵਾਈ ਹੈ ਅਤੇ ਇਸ ਦੀ ਨਿਗਰਾਨੀ ਪੰਜਾਬ ਪੁਲਿਸ ਕੋਲ ਹੈ |

ਡ੍ਰੋਨ ਦੀ ਘੁਸਪੈਠ ਨੂੰ ਹਰ ਹਾਲ ਚ ਰੋਕਿਆ ਜਾਵੇਗਾ

ਆਈਜੀ ਅਤੁਲ ਫੁਲਜਲੇ ਨੇ ਕਿਹਾ ਕਿ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਬੀਐਸਐਫ ਦੇ ਜਵਾਨਾਂ ਵੱਲੋਂ ਧੁੰਦ ਦੇ ਦਿਨਾਂ ਵਿੱਚ ਸਰਹੱਦ ਪਾਰੋਂ ਡਰੋਨ ਅਤੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਧੁੰਦ ਵਿੱਚ ਨਸ਼ਾ ਤਸਕਰ ਡਰੋਨਾਂ ਰਾਹੀਂ ਸਰਹੱਦ ਪਾਰ ਤੋਂ ਨਸ਼ਾ ਭੇਜਦੇ ਹਨ, ਜਿਸ ਲਈ ਬੀਐਸਐਫ ਨੇ ਯੋਜਨਾ ਬਣਾਈ ਹੈ ਅਤੇ ਜਵਾਨਾਂ ਵੱਲੋਂ ਡਰੋਨ ਰਾਹੀਂ ਘੁਸਪੈਠ ਨੂੰ ਰੋਕਿਆ ਜਾਵੇਗਾ।

Exit mobile version