ਅੰਮ੍ਰਿਤਸਰ: ਬੀਐੱਸਐੱਫ ਨੇ ਤਸਕਰਾਂ ਕੋਲ ਪਹੁੰਚਣ ਤੋਂ ਪਹਿਲਾਂ ਹੀ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ

Updated On: 

10 Dec 2023 13:50 PM

ਪਾਕਿਸਤਾਨ ਭਾਰਤ ਵਿੱਚ ਲਗਾਤਾਰ ਹੈਰੋਇਨ ਸਪਲਾਈ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਹਰ ਵਾਰੀ ਭਾਰਤੀ ਸੁਰੱਖਿਆ ਬਲ ਪਾਕਿਸਤਾਨ ਦੀ ਚਾਲ ਨੂੰ ਅਸਫਲ ਕਰ ਦਿੰਦੇ ਹਨ। ਹੁਣ ਮੁੜ ਗੁਆਂਢੀ ਮੁਲਕ ਨੇ ਇਸ ਤਰ੍ਹਾਂ ਦੀ ਗੰਦੀ ਹਰਕਤ ਕੀਤੀ ਹੈ, ਜਿਸਨੂੰ ਵੀ ਬੀਐੱਸਐੱਫ ਨੇ ਨਾਕਾਮ ਕਰ ਦਿੱਤਾ। ਬੀਐੱਸਐੱਫ ਨੇ ਅੰਮ੍ਰਿਤਸਰ ਬਾਰਡਰ ਤੋਂ ਪਾਕਿਸਤਾਨੀ ਡਰੋਨ ਰਾਹੀਂ ਭੇਜੀ ਕਰੋੜਾਂ ਦੀ ਹੈਰੋਇਨ ਤਸਕਰਾਂ ਤੋਂ ਪਹੁੰਚਣ ਤੋਂ ਪਹਿਲਾਂ ਹੀ ਜ਼ਬਤ ਕਰ ਲਈ।

ਅੰਮ੍ਰਿਤਸਰ: ਬੀਐੱਸਐੱਫ ਨੇ ਤਸਕਰਾਂ ਕੋਲ ਪਹੁੰਚਣ ਤੋਂ ਪਹਿਲਾਂ ਹੀ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ
Follow Us On

ਪੰਜਾਬ ਨਿਊਜ। ਭਾਰਤੀ ਸਰਹੱਦ ਵਿੱਚ ਪਾਕਿਸਤਾਨੀ ਤਸਕਰਾਂ ਦੀ ਘੁਸਪੈਠ ਜਾਰੀ ਹੈ। ਸ਼ਨੀਵਾਰ ਦੇਰ ਰਾਤ ਪਾਕਿਸਤਾਨੀ ਨਸ਼ਾ ਤਸਕਰਾਂ (Pakistani drug traffickers) ਨੇ ਇੱਕ ਵਾਰ ਫਿਰ ਪੰਜਾਬ ਦੀ ਭਾਰਤੀ ਸਰਹੱਦ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ, ਪਰ ਇੱਕ ਸਾਂਝੇ ਤਲਾਸ਼ੀ ਅਭਿਆਨ ਵਿੱਚ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਭਾਰਤੀ ਸਰਹੱਦ ਵੱਲ ਭੇਜੇ ਗਏ ਡਰੋਨ ਅਤੇ ਕਰੀਬ 3.5 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ। ਭਾਰਤੀ ਸਮੱਗਲਰਾਂ ਦੇ ਹੱਥ ਲੱਗਣ ਤੋਂ ਪਹਿਲਾਂ ਹੀ ਬਰਾਮਦ ਕਰ ਲਿਆ ਗਿਆ।

ਬੀਐੱਸਐੱਫ (BSF) ਮੁਤਾਬਕ ਦੇਰ ਰਾਤ ਡਰੋਨ ਦੀ ਆਵਾਜਾਈ ਦੀ ਸੂਚਨਾ ਮਿਲੀ ਸੀ। ਇਹ ਡਰੋਨ ਹਰਕਤ ਅੰਮ੍ਰਿਤਸਰ ਅਧੀਨ ਪੈਂਦੇ ਸਰਹੱਦੀ ਪਿੰਡ ਦਾਉਕੇ ਕਲਾਂ ਵਿੱਚ ਦੇਖਣ ਨੂੰ ਮਿਲੀ। ਜਿਸ ਤੋਂ ਬਾਅਦ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ।

ਡੱਬਾ ਡਰੋਨ ਨਾਲ ਬੰਨ੍ਹਿਆ ਹੋਇਆ ਸੀ

ਦੇਰ ਰਾਤ ਬੀਐਸਐਫ ਅਤੇ ਪੰਜਾਬ ਪੁਲਿਸ (Punjab Police) ਨੇ ਪਿੰਡ ਦਾਉਕੇ ਤੋਂ ਇੱਕ ਡਰੋਨ ਬਰਾਮਦ ਕੀਤਾ ਹੈ। ਇਸ ਡਰੋਨ ਨਾਲ ਪਲਾਸਟਿਕ ਦਾ ਇੱਕ ਡੱਬਾ ਬੰਨ੍ਹਿਆ ਹੋਇਆ ਸੀ। ਜਿਸ ਵਿੱਚ ਹੈਰੋਇਨ ਦੀ ਖੇਪ ਰੱਖੀ ਹੋਈ ਸੀ। ਇਸ ਖੇਪ ਦਾ ਕੁੱਲ ਵਜ਼ਨ 550 ਗ੍ਰਾਮ ਸੀ, ਜਿਸ ਦੀ ਅੰਤਰਰਾਸ਼ਟਰੀ ਕੀਮਤ ਲਗਭਗ 3.5 ਕਰੋੜ ਰੁਪਏ ਹੈ।

10 ਦਿਨਾਂ ਵਿੱਚ ਘੁਸਪੈਠ ਦੀਆਂ 13 ਘਟਨਾਵਾਂ ਰੁਕੀਆਂ

ਬੀਐਸਐਫ ਨੇ ਪਿਛਲੇ 10 ਦਿਨਾਂ ਵਿੱਚ 13 ਘਟਨਾਵਾਂ ਨੂੰ ਰੋਕਿਆ ਹੈ। ਇਸ ਦੌਰਾਨ ਬੀਐਸਐਫ ਨੇ 8 ਡਰੋਨ ਅਤੇ 6 ਭਾਰਤੀ ਸਮੱਗਲਰਾਂ ਨੂੰ ਫੜਿਆ, ਜੋ ਕਿ ਹੈਰੋਇਨ ਦੀ ਖੇਪ ਚੁੱਕਣ ਲਈ ਸਰਹੱਦ ‘ਤੇ ਆਏ ਸਨ। ਇਸ ਤੋਂ ਇਲਾਵਾ ਕਰੀਬ 2 ਕਿਲੋ ਹੈਰੋਇਨ ਦੀ ਖੇਪ ਵੀ ਜ਼ਬਤ ਕੀਤੀ ਗਈ ਹੈ। ਇਨ੍ਹਾਂ 10 ਦਿਨਾਂ ਵਿੱਚ ਦੋ ਗਲਾਕ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ।

Exit mobile version