ਤਰਨਤਾਰਨ ‘ਚ ਇੱਕ ਹੋਰ ਡਰੋਨ ਕਾਬੂ, ਪਾਕਿਸਤਾਨ ‘ਚੋਂ ਨਸ਼ਾ ਭੇਜੇ ਜਾਣ ਦਾ ਸ਼ੱਕ

Updated On: 

29 Dec 2023 13:04 PM

ਬੀਐਸਐਫ ਸੈਕਟਰ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿੱਚ ਧਰਮਕੋਟ ਬੰਦਰਗਾਹ ਨੇੜੇ ਨੰਗਲੀ ਚੌਕੀ ਤੇ ਇੱਕ ਕਿਸਾਨ ਦੇ ਖੇਤਾਂ ਵਿੱਚੋਂ ਇੱਕ ਡਰੋਨ ਬਰਾਮਦ ਹੋਇਆ ਹੈ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਡਰੋਨ ਕਿੱਥੋਂ ਆਇਆ ਹੈ। ਨਾਲ ਹੀ ਜਾਂਚ ਕਰ ਰਹੀ ਹੈ ਕਿ ਪਾਕਿਸਤਾਨ ਨੇ ਆਪਣੇ ਨਾਲ ਕੋਈ ਨਸ਼ੀਲੇ ਪਦਾਰਥ ਜਾਂ ਹਥਿਆਰ ਨਹੀਂ ਭੇਜੇ।

ਤਰਨਤਾਰਨ ਚ ਇੱਕ ਹੋਰ ਡਰੋਨ ਕਾਬੂ, ਪਾਕਿਸਤਾਨ ਚੋਂ ਨਸ਼ਾ ਭੇਜੇ ਜਾਣ ਦਾ ਸ਼ੱਕ
Follow Us On

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ ਅਤੇ ਡਰੋਨਾਂ ਰਾਹੀਂ ਭਾਰਤੀ ਸਰਹੱਦ ਦੇ ਅੰਦਰ ਨਸ਼ੇ ਅਤੇ ਹਥਿਆਰ ਭੇਜਣ ਦੀਆਂ ਨਾਪਾਕ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ। ਪਰ ਭਾਰਤੀ ਸਰਹੱਦਾਂ ‘ਤੇ ਤਾਇਨਾਤ ਬੀਐਸਐਫ (BSF) ਦੇ ਜਵਾਨ ਪਾਕਿਸਤਾਨ (Pakistan) ਨੂੰ ਮੂੰਹਤੋੜ ਜਵਾਬ ਦੇ ਰਹੇ ਹਨ। ਤਾਜ਼ਾ ਮਾਮਲਾ ਆਇਆ ਹੈ ਹੁਣ ਬੀਐਸਐਫ ਸੈਕਟਰ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿੱਚ ਧਰਮਕੋਟ ਬੰਦਰਗਾਹ ਨੇੜੇ ਨੰਗਲੀ ਚੌਕੀ ਤੇ ਇੱਕ ਕਿਸਾਨ ਦੇ ਖੇਤਾਂ ਵਿੱਚੋਂ ਇੱਕ ਡਰੋਨ ਬਰਾਮਦ ਹੋਇਆ ਹੈ।

ਬੀਐਸਐਫ ਅਤੇ ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਡਰੋਨ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਡਰੋਨ ਪਾਕਿਸਤਾਨ ਵੱਲੋਂ ਭੇਜਿਆ ਗਿਆ ਹੋ ਸਕਦਾ ਹੈ। ਖੇਤ ਮਾਲਕ ਕਿਸਾਨ ਅੰਮ੍ਰਿਤਪਾਲ ਸਿੰਘ ਅਨੁਸਾਰ ਜਦੋਂ ਉਹ ਸਵੇਰੇ ਖੇਤਾਂ ਵਿੱਚ ਆਇਆ ਤਾਂ ਉਸ ਨੇ ਦੇਖਿਆ ਕਿ ਖੇਤਾਂ ਵਿੱਚ ਇੱਕ ਡਰੋਨ ਪਿਆ ਸੀ ਤਾਂ ਉਸ ਨੇ ਪੁਲੀਸ ਅਤੇ ਬੀਐਸਐਫ ਦੇ ਜਵਾਨਾਂ ਨੂੰ ਸੂਚਨਾ ਦਿੱਤੀ।

BSF ਦੀ ਕਾਰਵਾਈ

ਇਸ ਦੀ ਸੂਚਨਾ ਮਿਲਦੇ ਹੀ ਬੀਐੱਸਐੱਫ ਦੇ ਜਵਾਨ ਮੌਕੇ ‘ਤੇ ਪਹੁੰਚੇ ਅਤੇ ਡਰੋਨ ਨੂੰ ਕਬਜ਼ੇ ‘ਚ ਲੈ ਕੇ ਪੁਲਸ ਹਵਾਲੇ ਕਰ ਦਿੱਤਾ ਅਤੇ ਆਲੇ-ਦੁਆਲੇ ਦੇ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਡਰੋਨ ਕਿੱਥੋਂ ਆਇਆ ਹੈ। ਨਾਲ ਹੀ ਜਾਂਚ ਕਰ ਰਹੀ ਹੈ ਕਿ ਪਾਕਿਸਤਾਨ ਨੇ ਆਪਣੇ ਨਾਲ ਕੋਈ ਨਸ਼ੀਲੇ ਪਦਾਰਥ ਜਾਂ ਹਥਿਆਰ ਨਹੀਂ ਭੇਜੇ।

Exit mobile version