ਤਰਨਤਾਰਨ ਸਰਪੰਚ ਕਤਲ ਮਾਮਲੇ ਦਾ ਜਰਮਨੀ ਲੀਂਕ, ਕਈ ਦਿਨ ਤੋਂ ਮਿਲ ਰਹੀਆਂ ਸਨ ਧਮਕੀਆਂ

Published: 

15 Jan 2024 13:48 PM

Tarn Taran Sarpanch Murder: ਪਿੰਡ ਅੱਡਾ ਝਬਾਲ ਦੇ ਸਰੰਪਚ ਸੋਨੂੰ ਚੀਮਾ ਦਾ ਗੋਲੀ ਮਾਰ ਕੇ ਕਤਲ ਮਾਮਲੇ ਚ ਨਵਾਂ ਖੁਲਾਸਾ ਹੋਇਆ ਹੈ। ਇਸ ਕਤਲ ਚ ਹੁਣ ਜਰਮਨੀ ਕੁਨੈਕਸ਼ਨ ਸਾਹਮਣੇ ਆ ਰਿਹਾ ਹੈ। ਪੁਲਿਸ ਦੇ ਅਨੁਸਾਰ ਸੋਨੂੰ ਚੀਮਾ ਨੂੰ ਕੁੱਝ ਦਿਨ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਜੋਂ ਕਿ ਜਰਮਨੀ 'ਚ ਬੈਠੇ ਇੱਕ ਸਖ਼ਸ ਅੰਮ੍ਰਿਤਪਾਲ ਸਿੰਘ ਨੇ ਦਿੱਤੀ ਸੀ।

ਤਰਨਤਾਰਨ ਸਰਪੰਚ ਕਤਲ ਮਾਮਲੇ ਦਾ ਜਰਮਨੀ ਲੀਂਕ, ਕਈ ਦਿਨ ਤੋਂ ਮਿਲ ਰਹੀਆਂ ਸਨ ਧਮਕੀਆਂ
Follow Us On

ਬੀਤੇ ਦਿਨੀਂ ਤਰਨਤਾਰਨ (Tarn Taran) ਦੇ ਪਿੰਡ ਅੱਡਾ ਝਬਾਲ ਦੇ ਸਰੰਪਚ ਸੋਨੂੰ ਚੀਮਾ ਦਾ ਗੋਲੀ ਮਾਰ ਕੇ ਕਤਲ ਮਾਮਲੇ ਚ ਨਵਾਂ ਖੁਲਾਸਾ ਹੋਇਆ ਹੈ। ਇਸ ਕਤਲ ਚ ਹੁਣ ਜਰਮਨੀ ਕੁਨੈਕਸ਼ਨ ਸਾਹਮਣੇ ਆ ਰਿਹਾ ਹੈ। ਪੁਲਿਸ ਦੇ ਅਨੁਸਾਰ ਸੋਨੂੰ ਚੀਮਾ ਨੂੰ ਕੁੱਝ ਦਿਨ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਜੋਂ ਕਿ ਜਰਮਨੀ ‘ਚ ਬੈਠੇ ਇੱਕ ਸਖ਼ਸ ਅੰਮ੍ਰਿਤਪਾਲ ਸਿੰਘ ਨੇ ਦਿੱਤੀ ਸੀ। ਦੱਸਿਆ ਜਾ ਰਿਹਾ ਪੂਰਾ ਮਾਮਲਾ ਪੂਰਾਣੀ ਰੰਜਿਸ਼ ਦਾ ਹੈ ਜਿਸ ਦੇ ਚੱਲਦੇ ਇਹ ਕਤਲ ਕੀਤਾ ਗਿਆ ਸੀ।

ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਗਈ ਹੈ ਹੁਣ ਤੱਕ ਕੀਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਰਪੰਚ ਦੀ ਜਰਮਨੀ (Germany) ਵਿੱਚ ਰਹਿਣ ਵਾਲੇ ਅੰਮ੍ਰਿਤਪਾਲ ਬਾਠ ਨਾਲ ਪੂਰਾਣੀ ਰੰਜਿਸ਼ ਸੀ। ਕੁਝ ਦਿਨ ਪਹਿਲਾਂ ਉਸ ਨੂੰ ਫੇਸਬੁੱਕ ਰਾਹੀ ਧਮਕੀ ਦਿੱਤੀ ਸੀ। ਅੰਮ੍ਰਿਤਪਾਲ ਖ਼ਿਲਾਫ਼ ਪਹਿਲਾਂ ਹੀ 17-18 ਪਰਚੇ ਦਰਜ ਹਨ। ਪੁਲਿਸ ਤੋਂ ਸੂਤਰਾਂ ਮਿਲ ਰਹੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਬਾਠ ਸੋਨੂੰ ਚੀਮਾ ਨੂੰ ਆਪਣੇ ਖ਼ਿਲਾਫ਼ ਦਰਜ ਜ਼ਿਆਦਾਤਰ ਮਾਮਲਿਆਂ ਵਿੱਚ ਮੁਲਜ਼ਮ ਦੱਸਦਾ ਰਿਹਾ ਹੈ। ਅੰਮ੍ਰਿਤਪਾਲ ਸਿੰਘ ਕੇਸ ਦਰਜ ਹੋਣ ਤੋਂ ਬਾਅਦ 2 ਸਾਲ ਪਹਿਲਾਂ ਫਰਜ਼ੀ ਪਾਸਪੋਰਟ ਬਣਾ ਕੇ ਵਿਦੇਸ਼ ਫਰਾਰ ਹੋ ਗਿਆ ਸੀ।

ਭਗੋੜਾ ਹੈ ਅੰਮ੍ਰਿਤਪਾਲ ਬਾਠ

ਜਾਣਕਾਰੀ ਮਿਲੀ ਹੈ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਅੰਮ੍ਰਿਤਪਾਲ ਨੂੰ ਭਗੌੜਾ ਐਲਾਨਿਆ ਗਿਆ ਹੈ। ਸੋਨੂੰ ਚੀਮਾ ਨੂੰ ਸੋਸ਼ਲ ਮੀਡੀਆ ਰਾਹੀਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਫਿਲਹਾਲ ਸੋਨੂੰ ਚੀਮਾ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਦਰਜ ਹੈ।

ਤਰਨ ਤਾਰਨ ਦੇ ਪਿੰਡ ਅੱਡਾ ਝਬਾਲ ਦੇ ਮੌਜ਼ੂਦਾ ਸਰਪੰਚ ਸੋਨੂੰ ਚੀਮਾ ਨੂੰ ਦਿਨ ਦਿਹਾੜੇ ਮੋਟਰਸਾਈਕਲ ਸਵਾਰ 2 ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰੀਆਂ ਗਈਆਂ ਸਨ। ਪ੍ਰਪਾਤ ਜਾਣਕਾਰੀ ਅਨੁਸਾਰ ਸਰਪੰਚ ਸੋਨੂੰ ਚੀਮਾ ਉਸ ਸਮੇਂ ਵਾਲ ਕਟਵਾਉਣ ਲਈ ਗਿਆ ਸੀ। ਇਸ ਦੌਰਾਨ ਮੋਟਰਸਾਈਕਲ ਤੇ ਸਵਾਰ ਹੋ ਕੇ 2 ਵਿਅਕਤੀ ਆਏ ਸਨ ਜਿਨ੍ਹਾਂ ਨੇ ਦੁਕਾਨ ਅੰਦਰ ਦਾਖਲ ਹੋ ਕੇ ਸਰਪੰਚ ਨੂੰ ਗੋਲੀਆਂ ਮਾਰੀਆਂ ਸਨ।