ਪੰਜਾਬ ਪੁਲਿਸ ਦਾ 7.6 ਫੁੱਟ ਲੰਬਾ ਸਾਬਕਾ ਕਾਂਸਟੇਬਲ ਗ੍ਰਿਫਤਾਰ: ਤਰਨਤਾਰਨ 'ਚ ਹੈਰੋਇਨ ਸਮੇਤ ਕਾਬੂ | Former constable of Punjab police arrested with heroin,Full detail in punjabi Punjabi news - TV9 Punjabi

ਪਹਿਲਾਂ ਹੋਇਆ ਫੇਮਸ, ਫੇਰ ਸ਼ੁਰੂ ਕੀਤੀ ਡਰੱਗ ਤਸਕਰੀ, ਪੰਜਾਬ ਪੁਲਿਸ ਦਾ 7.6 ਇੰਚ ਲੰਬਾ ਸਾਬਕਾ ਕਾਂਸਟੇਬਲ ਹੈਰੋਇਨ ਸਣੇ ਗ੍ਰਿਫਤਾਰ

Updated On: 

15 Dec 2023 14:06 PM

ਮਸ਼ਹੂਰ ਜਗਦੀਪ ਸਿੰਘ ਉਰਫ ਦੀਪ ਸਿੰਘ ਜੋ ਕਿ ਪੰਜਾਬ ਪੁਲਿਸ 'ਚ 7.6 ਫੁੱਟ ਲੰਬਾ ਕਾਂਸਟੇਬਲ ਸੀ, ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਦੀਪ ਸਿੰਘ ਦੀ ਇਹ ਗ੍ਰਿਫਤਾਰੀ ਪੰਜਾਬ ਦੇ ਤਰਨਤਾਰਨ ਤੋਂ ਹੋਈ ਹੈ। ਦੀਪ ਸਿੰਘ ਅਮਰੀਕਾ ਦੇ ਗੋਟ ਟੈਲੇਂਟ ਵਿੱਚ ਵੀ ਜਾ ਚੁੱਕਾ ਹੈ। ਜਿੱਥੇ ਉਨ੍ਹਾਂ ਗਤਕਾ ਖੇਡ ਦਾ ਪ੍ਰਦਰਸ਼ਨ ਕੀਤਾ। ਫਿਲਹਾਲ ਉਹ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀ ਨੌਕਰੀ ਛੱਡ ਚੁੱਕੇ ਹਨ।

ਪਹਿਲਾਂ ਹੋਇਆ ਫੇਮਸ, ਫੇਰ ਸ਼ੁਰੂ ਕੀਤੀ ਡਰੱਗ ਤਸਕਰੀ, ਪੰਜਾਬ ਪੁਲਿਸ ਦਾ 7.6 ਇੰਚ ਲੰਬਾ ਸਾਬਕਾ ਕਾਂਸਟੇਬਲ ਹੈਰੋਇਨ ਸਣੇ ਗ੍ਰਿਫਤਾਰ
Follow Us On

ਪੰਜਾਬ ਨਿਊਜ। ਗੌਰ ਨਾਲ ਵੇਖੋ ਇਹ ਚਿਹਰਾ। ਇਹ ਪੰਜਾਬ ਪੁਲਿਸ (Punjab Police) ਦਾ ਸਾਬਕਾ ਕਾਂਸਟੇਬਲ ਹੈ ਦੀਪ ਸਿੰਘ ਜਿਸਨੇ ਗੋਟ ਟੈਲੰਟ ਵਿੱਚ ਹਿੱਸਾ ਲੈ ਕੇ ਆਪਣਾ ਬਹੁਤ ਨਾਮ ਕਮਾਇਆ ਸੀ। ਪਰ ਹੈਰੋਇਨ ਤਸਕਰੀ ਦੇ ਧੰਦੇ ਵਿੱਚ ਪੈ ਕੇ ਉਸਨੇ ਕਮਾਇਆ ਹੋਇਆ ਆਪਣਾ ਨਾਂਅ ਮਿੱਟੀ ਵਿੱਚ ਮਿਲਾ ਦਿੱਤਾ। ਹੁਣ ਪੁਲਿਸ ਨੇ ਉਸਨੂੰ ਹੈਰੋਇਨ ਸਣੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਦਰਅਸਲ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੂੰ ਸਰਹੱਦ ਪਾਰ ਤੋਂ 500 ਗ੍ਰਾਮ ਹੈਰੋਇਨ ਦੀ ਸਪੁਰਦਗੀ ਦੀ ਸੂਚਨਾ ਮਿਲੀ ਸੀ।

ਜਿਸ ਤੋਂ ਬਾਅਦ ਪੁਲਸ ਨੇ ਤਰਨਤਾਰਨ (Tarn Taran) ‘ਚ ਗੁਪਤ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਦੀਪ ਸਿੰਘ ਆਪਣੀ ਬੋਲੈਰੋ ਕਾਰ ਵਿੱਚ ਉੱਥੇ ਪਹੁੰਚ ਗਿਆ। ਪੁਲਿਸ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੌਰਾਨ ਦੀਪ ਦੇ ਦੋ ਸਾਥੀ ਵੀ ਉਸ ਦੇ ਨਾਲ ਸਨ, ਜਿਨ੍ਹਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ।

ਦੀਪ ਨੇ ਕੁਝ ਦਿਨਾਂ ਬਾਅਦ ਮੁੜ ਅਮਰੀਕਾ ਜਾਣਾ ਸੀ

ਦੀਪ ਸਿੰਘ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਵਿੱਚ ਕਾਂਸਟੇਬਲ (Constable) ਦੇ ਅਹੁਦੇ ‘ਤੇ ਰਹਿ ਚੁੱਕੇ ਹਨ। ਪਰ ਕੁਝ ਸਮਾਂ ਪਹਿਲਾਂ ਉਸ ਨੇ ਪਰਿਵਾਰਕ ਕਾਰਨਾਂ ਦਾ ਹਵਾਲਾ ਦੇ ਕੇ ਨੌਕਰੀ ਛੱਡ ਦਿੱਤੀ ਸੀ। 7.6 ਫੁੱਟ ਦੇ ਆਪਣੇ ਕੱਦ ਕਾਰਨ ਉਹ ਪੰਜਾਬ ‘ਚ ਕਾਫੀ ਮਸ਼ਹੂਰ ਸੀ। ਕੁਝ ਸਮੇਂ ਬਾਅਦ ਉਸ ਨੇ ਮੁੜ ਅਮਰੀਕਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਫੜਿਆ ਗਿਆ।

ਮਸ਼ਹੂਰ ਚਿਹਰੇ ਪਿੱਛੇ ਹੋ ਰਹੀ ਸੀ ਤਸਕਰੀ

ਪੁਰਾਣਾ ਪੁਲਿਸ ਮੁਲਾਜ਼ਮ ਹੋਣ ਦੇ ਬਾਵਜੂਦ ਦੀਪ ਸਿੰਘ ਨੂੰ ਕਦੇ ਵੀ ਚੌਕੀਆਂ ‘ਤੇ ਪੁੱਛਗਿੱਛ ਲਈ ਨਹੀਂ ਰੋਕਿਆ ਗਿਆ। ਉਹ ਹੈਰੋਇਨ ਦੀ ਤਸਕਰੀ ਲਈ ਆਪਣੇ ਮਸ਼ਹੂਰ ਚਿਹਰੇ ਦੀ ਵਰਤੋਂ ਕਰ ਰਿਹਾ ਸੀ। ਉਸ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਹੋਈਆਂ ਡਲਿਵਰੀ ਦੇ ਵੇਰਵੇ ਵੀ ਮੰਗੇ ਜਾ ਰਹੇ ਹਨ। ਜਲਦੀ ਹੀ ਪੁਲਿਸ ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।

Related Stories
Exit mobile version