AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸਫ਼ਾਈ ਕਰਮਚਾਰੀ ਪਾਕਿਸਤਾਨ ਲਈ ਕਰ ਰਿਹਾ ਸੀ ਜਾਸੂਸੀ, ਕਪੂਰਥਲਾ ਪੁਲਿਸ ਨੇ ਕੀਤਾ ਕਾਬੂ; ਹੱਥ ਲੱਗੇ ਅਹਿਮ ਸਬੂਤ

Pakistan Spy Arrested: ਕੋਤਵਾਲੀ ਪੁਲਿਸ ਸਟੇਸ਼ਨ ਦੇ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਵਾਈ ਪੁਆਇੰਟ ਕਾਂਜਲੀ ਵਿਖੇ ਇੱਕ ਪੁਲਿਸ ਟੀਮ ਨਾਲ ਮੌਜੂਦ ਸੀ। ਇੱਕ ਖਾਸ ਮੁਖਬਰ ਮੌਕੇ 'ਤੇ ਪਹੁੰਚਿਆ ਤੇ ਦੱਸਿਆ ਕਿ ਰਾਜਾ ਪੁੱਤਰ ਬਾਲਾ, ਨਿਵਾਸੀ ਪਿੰਡ ਮੁਸ਼ਕਵੇਦ ਨਿਊ ਆਰਮੀ ਕੈਂਟ 'ਚ ਪ੍ਰਾਈਵੇਟ ਤੌਰ 'ਤੇ ਕੰਮ ਕਰਦਾ ਹੈ। ਉਸ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਕੁੱਝ ਵਿਅਕਤੀਆਂ ਨਾਲ ਸਬੰਧ ਹਨ ਅਤੇ ਉਨ੍ਹਾਂ ਦੇ ਇਸ਼ਾਰੇ 'ਤੇ, ਉਹ ਆਪਣੇ ਮੋਬਾਈਲ ਫੋਨ ਦੀ ਵਰਤੋਂ ਕਰਕੇ ਫੌਜ ਛਾਉਣੀ ਖੇਤਰ ਦੀਆਂ ਫੋਟੋਆਂ ਖਿੱਚ ਰਿਹਾ ਹੈ ਤੇ ਭੇਜ ਰਿਹਾ ਹੈ।

ਸਫ਼ਾਈ ਕਰਮਚਾਰੀ ਪਾਕਿਸਤਾਨ ਲਈ ਕਰ ਰਿਹਾ ਸੀ ਜਾਸੂਸੀ, ਕਪੂਰਥਲਾ ਪੁਲਿਸ ਨੇ ਕੀਤਾ ਕਾਬੂ; ਹੱਥ ਲੱਗੇ ਅਹਿਮ ਸਬੂਤ
davinder-kumar-jalandhar
| Updated On: 30 Oct 2025 10:52 AM IST
Share

ਕਪੂਰਥਲਾ ਪੁਲਿਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੇ ਕਪੂਰਥਲਾ ਦੇ ਆਰਮੀ ਛਾਉਣੀ ਖੇਤਰ ਦੀਆਂ ਫੋਟੋਆਂ ਤੇ ਗੁਪਤ ਯੋਜਨਾਵਾਂ ਪਾਕਿਸਤਾਨ ਭੇਜੀਆਂ ਸਨ। ਇੱਕ ਗੁਪਤ ਸੂਚਨਾ ‘ਤੇ ਕਾਰਵਾਈ ਕਰਦਿਆਂ, ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਵਿਰੁੱਧ ਕੋਤਵਾਲੀ ਪੁਲਿਸ ਸਟੇਸ਼ਨ ‘ਚ ਕੇਸ ਦਰਜ ਕੀਤਾ ਗਿਆ ਹੈ ਤੇ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਉੱਥੇ ਹੀ, ਪੁਲਿਸ ਨੇ ਇਸ ਮਾਮਲੇ ‘ਚ ਇੱਕ ਹੋਰ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਹਾਲਾਂਕਿ, ਪੁਲਿਸ ਅਧਿਕਾਰੀ ਘਟਨਾ ਬਾਰੇ ਕੋਈ ਟਿੱਪਣੀ ਕਰਨ ਤੋਂ ਝਿਜਕ ਰਹੇ ਹਨ। ਕੋਤਵਾਲੀ ਪੁਲਿਸ ਸਟੇਸ਼ਨ ਦੇ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਵਾਈ ਪੁਆਇੰਟ ਕਾਂਜਲੀ ਵਿਖੇ ਇੱਕ ਪੁਲਿਸ ਟੀਮ ਨਾਲ ਮੌਜੂਦ ਸੀ। ਇੱਕ ਖਾਸ ਮੁਖਬਰ ਮੌਕੇ ‘ਤੇ ਪਹੁੰਚਿਆ ਤੇ ਦੱਸਿਆ ਕਿ ਰਾਜਾ ਪੁੱਤਰ ਬਾਲਾ, ਨਿਵਾਸੀ ਪਿੰਡ ਮੁਸ਼ਕਵੇਦ ਨਿਊ ਆਰਮੀ ਕੈਂਟ ‘ਚ ਪ੍ਰਾਈਵੇਟ ਤੌਰ ‘ਤੇ ਕੰਮ ਕਰਦਾ ਹੈ। ਉਸ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਕੁੱਝ ਵਿਅਕਤੀਆਂ ਨਾਲ ਸਬੰਧ ਹਨ ਅਤੇ ਉਨ੍ਹਾਂ ਦੇ ਇਸ਼ਾਰੇ ‘ਤੇ, ਉਹ ਆਪਣੇ ਮੋਬਾਈਲ ਫੋਨ ਦੀ ਵਰਤੋਂ ਕਰਕੇ ਫੌਜ ਛਾਉਣੀ ਖੇਤਰ ਦੀਆਂ ਫੋਟੋਆਂ ਖਿੱਚ ਰਿਹਾ ਹੈ ਤੇ ਭੇਜ ਰਿਹਾ ਹੈ। ਇਸ ਤੋਂ ਇਲਾਵਾ, ਉਹ ਪਾਕਿਸਤਾਨ ‘ਚ ਦੇਸ਼ ਵਿਰੋਧੀ ਤੱਤਾਂ ਨੂੰ ਫੌਜ ਦੀਆਂ ਗੁਪਤ ਯੋਜਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰ ਰਿਹਾ ਹੈ। ਰਾਜਾ ਇਸ ਸਮੇਂ ਪਾਕਿਸਤਾਨ ਲਈ ਫੌਜ ਦੀਆਂ ਯੋਜਨਾਵਾਂ ਦੀ ਜਾਸੂਸੀ ਕਰ ਰਿਹਾ ਹੈ।

ਤਸਵੀਰਾਂ ਤੇ ਹੋਰ ਸਮੱਗਰੀ ਦੇ ਮਿਲੇ ਸਬੂਤ

ਐਸਐਚਓ ਦੇ ਅਨੁਸਾਰ,ਮੁਖਬਰ ਨੇ ਦੱਸਿਆ ਕਿ ਇਹ ਜਾਣਕਾਰੀ ਬਿਲਕੁਲ ਸੱਚੀ ਅਤੇ ਭਰੋਸੇਯੋਗ ਹੈ, ਕਿਉਂਕਿ ਰਾਜਾ ਨੂੰ ਉਸ ਦੀ ਜਾਸੂਸੀ ਲਈ ਭੁਗਤਾਨ ਮਿਲ ਰਿਹਾ ਹੈ। ਐਸਐਚਓ ਨੇ ਦੱਸਿਆ ਕਿ ਪੁਲਿਸ ਤੁਰੰਤ ਹਰਕਤ ‘ਚ ਆਈ, ਛਾਪਾ ਮਾਰਿਆ, ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਤੇ ਉਸ ਦੇ ਫੋਨ ਦੀ ਜਾਂਚ ਕੀਤੀ, ਜਿਸ ਨਾਲ ਦੇਸ਼ ਵਿਰੋਧੀ ਗਤੀਵਿਧੀਆਂ ਨਾਲ ਸਬੰਧਤ ਜਾਣਕਾਰੀ ਦਾ ਖੁਲਾਸਾ ਹੋਇਆ।

ਡੀਐਸਪੀ ਸਬ-ਡਵੀਜ਼ਨ ਸ਼ੀਤਲ ਸਿੰਘ ਨੇ ਦੱਸਿਆ ਕਿ ਰਾਜਾ ਅਗਸਤ ਤੋਂ ਪਾਕਿਸਤਾਨ ਦੇ ਸੰਪਰਕ ‘ਚ ਹੈ। ਉਸ ਦੇ ਫੋਨ ਤੋਂ ਪਾਕਿਸਤਾਨ ਨਾਲ ਉਸ ਦੀ ਗੱਲਬਾਤ ਦੇ ਵਿਆਪਕ ਵੇਰਵੇ ਬਰਾਮਦ ਕੀਤੇ ਗਏ ਹਨ, ਜਿਸ ‘ਚ ਕੁੱਝ ਤਸਵੀਰਾਂ ਤੇ ਹੋਰ ਸਮੱਗਰੀ ਸ਼ਾਮਲ ਹੈ। ਉਹ ਸਰਹੱਦੀ ਇਲਾਕਿਆਂ ਦੇ ਕੁੱਝ ਵਿਅਕਤੀਆਂ ਨਾਲ ਇਸ ਗਤੀਵਿਧੀ ‘ਚ ਵੀ ਸ਼ਾਮਲ ਹੈ ਤੇ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ ਤੇ ਜਾਂਚ ਜਾਰੀ ਹੈ। ਇਸ ਸਮੇਂ ਹੋਰ ਵੇਰਵੇ ਦੱਸਣਾ ਉਚਿਤ ਨਹੀਂ ਹੈ। ਪੂਰਾ ਮਾਮਲਾ ਜਲਦੀ ਹੀ ਸਾਹਮਣੇ ਆਵੇਗਾ।

Follow Us
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ...
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ...
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ...
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ...
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ...
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ...
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ...
Sonia Gandhi ਨੇ ਕਿਉਂ ਠੁਕਰਾਇਆ ਸੀ PM ਦਾ ਅਹੁਦਾ? ਦੱਸੀ ਵਜ੍ਹਾ
Sonia Gandhi ਨੇ ਕਿਉਂ ਠੁਕਰਾਇਆ ਸੀ PM ਦਾ ਅਹੁਦਾ? ਦੱਸੀ ਵਜ੍ਹਾ...
ਦੀਵਾਲੀ ਤੋਂ ਬਾਅਦ ਕਦੋਂ ਮਨਾਈ ਜਾਵੇਗੀ ਗੋਵਰਧਨ ਪੂਜਾ ਅਤੇ ਭਾਈ ਦੂਜ ?
ਦੀਵਾਲੀ ਤੋਂ ਬਾਅਦ ਕਦੋਂ ਮਨਾਈ ਜਾਵੇਗੀ ਗੋਵਰਧਨ ਪੂਜਾ ਅਤੇ ਭਾਈ ਦੂਜ ?...