Rahul Gandhi :ਰਾਹੁਲ ਗਾਂਧੀ ਦੀ ਸੋਚ ਤੇ “ਹੱਥ ਨਾਲ ਹੱਥ ਮਿਲਾ” ਦਾ ਕਾਂਗਰਸ ਭਵਨ ਤੋਂ ਅਗਾਜ
ਮੁਹਿੰਮ ਵਿੱਚ ਵੱਡੀ ਗਿਣਤੀ ਵਿੱਚ ਵਪਾਰੀ ਅਤੇ ਸ਼ਹਿਰ ਵਾਸੀ ਹੋਏ ਸ਼ਾਮਲ,,ਕਾਂਗਰਸ ਨੂੰ ਸਮਰਥਨ ਦੇਣ ਦੀ ਕੀਤੀ ਅਪੀਲ
ਬਠਿੰਡਾ। ਸ਼ਹਿਰ ਦੇ ਕਾਂਗਰਸ ਭਵਨ ਤੋਂ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਕਾਂਗਰਸ ਦੀ “ਹੱਥ ਨਾਲ ਹੱਥ ਮਿਲਾ”ਮੁਹਿੰਮ ਦਾ ਅਗਾਜ ਕੀਤਾ,, ਇਸ ਦੌਰਾਨ ਉਨ੍ਹਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਉਨਾਂ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਿੱਚ ਦੇਸ਼ ਨੇ ਤਰੱਕੀ ਤੇ ਮੋਦੀ ਸਰਕਾਰ ਨੇ ਗਰੀਬ ਪਰਵਾਰਾਂ ਨੂੰ ਤੰਗ ਕਰ ਰਹੀ ਹੈ ਤੇ ਨੌਜਵਾਨ ਸਰਕਾਰ ਤੋਂ ਰੁਜਗਾਰ ਨਹੀਂ ਮਿਲਣ ਕਾਰਨ ਪਰੇਸ਼ਾਨ ਹੋ ਰਹੇ ਨੇ
ਬਜ਼ਾਰਾਂ ਵਿੱਚ ਕੱਢੀ ਪੈਦਲ ਯਾਤਰਾ
ਰਾਹੁਲ ਗਾਂਧੀ ਵੱਲੋਂ ਦੇਸ਼ ਵਿੱਚ ਕੀਤੀ ਗਈ ਪਦ ਯਾਤਰਾ ਤੋਂ ਬਾਅਦ ਦੇਸ਼ ਦੇ ਹਰ ਪਰਿਵਾਰ ਨੂੰ ਜਾਗਰੂਕ ਕਰਨ ਲਈ ਹੱਥ ਨਾਲ ਹੱਥ ਮਿਲਾਏ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਹੱਥ ਨਾਲ ਹੱਥ ਮਿਲਾ ਮੁਹਿੰਮ ਦਾ ਬਠਿੰਡਾ ਦਾ ਬਠਿੰਡਾ ਵਿੱਚ ਆਗਾਜ ਕੀਤਾ ਗਿਆ,, ਸ਼ਹਿਰ ਦੇ ਕਾਂਗਰਸ ਭਵਨ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅਮ੍ਰਿਤਾ ਵੜਿੰਗ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ,, ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਅਤੇ ਸਮੂਹ ਲੀਡਰਸ਼ਿਪ ਦੀ ਵੀ ਮੌਜੂਦ ਸੀ,, ਇਸ ਦੌਰਾਨ ਬਜਾਰਾਂ ਵਿੱਚ ਪੈਦਲ ਯਾਤਰਾ ਵੀ ਕੱਢੀ ਗਈ
ਇਹ ਵੀ ਪੜੋ: Budget Session UPD: ਰਾਜਪਾਲ ਨੇ ਪੇਸ਼ ਕੀਤਾ ਪੰਜਾਬ ਸਰਕਾਰ ਦਾ ਰੋਡ ਮੈਪ
ਕਾਂਗਰਸ ਦੇ ਰਾਜ ਵਿੱਚ ਦੇਸ਼ ਨੇ ਤਰੱਕੀ ਕੀਤੀ-ਅੰਮ੍ਰਿਤਾ
ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਰਾਜਾ ਵੜਿੰਗ ਦੀ ਪਤਨੀ ਨੇ ਕੇਂਦਰ ਸਰਕਾਰ ਤੇ ਜੰਮਕੇ ਨਿਸ਼ਾਨਾ ਸਾਧਿਆ,, ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਦੇਸ਼ ਨੇ ਤਰੱਕੀ ਕੀਤੀ ਪਰ ਬੀਜੇਪੀ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ,,,ਕੇਂਦਰ ਦੀਆਂ ਨੀਤੀਆਂ ਤੋਂ ਲੋਕ ਪਰੇਸ਼ਾਨ ਤੇ ਨੌਜਵਾਨ ਸਰਕਾਰ ਤੋਂ ਰੁਜ਼ਗਾਰ ਦੀ ਮੰਗ ਕਰ ਰਹੇ ਨੇ,, ਉਨ੍ਹਾਂ ਨੇ ਕਿਹਾ ਕਿ ਕਿਸਾਨ ਮਜ਼ਦੂਰ ਮੁਲਾਜ਼ਮ ਸਮੇਤ ਮੋਦੀ ਸਰਕਾਰ ਨੇ ਗਰੀਬ ਪਰਵਾਰਾਂ ਦੇ ਪੇਟ ਤੇ ਵੀ ਲੱਤ ਮਾਰ ਦਿੱਤੀ, ਜਦਕਿ ਪ੍ਰਧਾਨ ਮੰਤਰੀ ਨੂੰ ਖੁਦ ਦੇ ਮਨ ਕੀ ਬਾਤ ਸੁਣਾਉਣ ਦੀ ਬਜਾਏ ਲੋਕਾਂ ਦੀ ਬਾਤ ਸੁਣਨੀ ਚਾਹੀਦੀ ਸੀ। ਇਸ ਮੌਕੇ ਕਰਨਦੀਪ ਕੌਰ ਵਿਰਕ, ਮਮਤਾ ਰਾਣੀ,ਸਰੋਜ ਰਾਣੀ,ਮੈਡਮ ਪਰਵੀਨ ਗਰਗ, ਕਰਮਜੀਤ ਕੌਰ, ਕਮਲੇਸ਼ ਮਹਿਰਾ,ਮਲਕਿਤ ਸਿੰਘ, ਜਸਵੀਰ ਜੱਸਾ, ਅਸੀਸ ਕਪੂਰ, ਟਹਿਲ ਬੁੱਟਰ, ਸੁਰਜੀਤ ਮੋਖਾ ਪ੍ਰੀਤਮ ਸਿੰਘ ਬਰਾੜ ਗੰਡਾ ਸਿੰਘ ਅਤੇ ਜਗਰਾਜ ਸਿੰਘ ਆਦਿ ਮੌਜੂਦ ਸਨ
ਇਹ ਵੀ ਪੜੋ: CM:ਪੰਜਾਬ ਵਿੱਚ ਵਾਪਰ ਰਹੀਆਂ ਘਟਨਵਾਂ ਦੀ ਜਾਣਕਾਰੀ ਹੈ-ਮਾਨ