ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Budget Session UPD: ਰਾਜਪਾਲ ਨੇ ਪੇਸ਼ ਕੀਤਾ ਪੰਜਾਬ ਸਰਕਾਰ ਦਾ ਰੋਡ ਮੈਪ

Future Plan: ਮਸਤੂਆਣਾ, ਸੰਗਰੂਰ ਵਿੱਚ 100 ਐਮਬੀਬੀਐਸ ਸੀਟਾਂ ਵਾਲਾ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ, ਜਦਕਿ ਅੰਮ੍ਰਿਤਸਰ ਕਾਲਜ ਵਿੱਚ ਸੀਟਾਂ ਵਧਾ ਕੇ 200 ਕੀਤੀਆਂ ਜਾ ਰਹੀਆਂ ਹਨ। ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ 100-100 ਸੀਟਾਂ ਵਾਲੇ ਦੋ ਨਵੇਂ ਮੈਡੀਕਲ ਕਾਲਜ ਸਥਾਪਤ ਕੀਤੇ ਜਾ ਰਹੇ ਹਨ।

Budget Session UPD: ਰਾਜਪਾਲ ਨੇ ਪੇਸ਼ ਕੀਤਾ ਪੰਜਾਬ ਸਰਕਾਰ ਦਾ ਰੋਡ ਮੈਪ
Follow Us
tv9-punjabi
| Updated On: 03 Mar 2023 17:39 PM IST
ਪੰਜਾਬ ਨਿਊਜ: ਸ਼ੁੱਕਰਵਾਰ ਨੂੰ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਰਾਜਪਾਲ ਪਿਛਲੇ ਇੱਕ ਸਾਲ ਦੌਰਾਨ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਅਤੇ ਭਵਿੱਖ ਲਈ ਰੋਡ ਮੈਪ ਦੀ ਜਾਣਕਾਰੀ ਦਿੱਤੀ। ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ (Banwari Lal Purohit) ਨੇ ਸੂਬਾ ਸਰਕਾਰ ਦੇ ਹਵਾਲੇ ਨਾਲ ਕਿਹਾ ਹੈ ਕਿ ਰਾਜ ਸਰਕਾਰ ਆਉਣ ਵਾਲੇ ਇੱਕ ਸਾਲ ਵਿੱਚ ਸੂਬੇ ਨੂੰ ਸਿਹਤ ਦੇ ਖੇਤਰ ਵਿੱਚ ਦੇਸ਼ ਦਾ ਨਮੂਨਾ ਸੂਬਾ ਬਣਾ ਦੇਵੇਗੀ।

ਸਪੈਸ਼ਲਿਸਟ ਡਾਕਟਰਾਂ ਦੀ ਕੀਤੀ ਜਾਵੇਗੀ ਭਰਤੀ

ਰਾਜਪਾਲ ਨੇ ਦੱਸਿਆ ਕਿ ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਇੱਕ-ਇੱਕ ਟਰਾਮਾ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ। ਸੂਬੇ ਵਿੱਚ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕਾਂ ਦਾ ਲਗਾਤਾਰ ਵਿਸਤਾਰ ਕੀਤਾ ਜਾ ਰਿਹਾ ਹੈ। ਰਾਜਪਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਹੁਣ ਤੱਕ 26 ਹਜ਼ਾਰ 797 ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਚੁੱਕਾ ਹੈ। ਰਾਜ ਵਿੱਚ 3030 ਸਿਹਤ ਅਤੇ ਤੰਦਰੁਸਤੀ ਕੇਂਦਰ ਸ਼ੁਰੂ ਕੀਤੇ ਗਏ ਹਨ। ਆਮ ਵਰਗ ਦੇ ਵਿਦਿਆਰਥੀਆਂ ਨੂੰ ਰਾਹਤ ਦਿੰਦਿਆਂ ਸਰਕਾਰ ਨੇ ਆਪਣੀ ਤਰਫੋਂ ਪ੍ਰੀਖਿਆ ਫੀਸ ਵਜੋਂ 30 ਕਰੋੜ ਰੁਪਏ ਅਦਾ ਕੀਤੇ ਹਨ। ਪਿਛਲੇ ਇੱਕ ਸਾਲ ਦੌਰਾਨ ਗੈਸਟ ਟੀਚਰਾਂ ਦੀਆਂ ਤਨਖਾਹਾਂ ਵਿੱਚ ਹੋਏ ਵਾਧੇ ਦਾ ਜ਼ਿਕਰ ਕਰਦਿਆਂ ਰਾਜਪਾਲ ਨੇ ਕਿਹਾ ਕਿ ਹੁਣ ਤੱਕ ਸਰਕਾਰੀ ਸਕੂਲਾਂ ਵਿੱਚ ਟੀਚਿੰਗ ਕਾਡਰ ਦੀਆਂ 8798 ਨਿਯੁਕਤੀਆਂ ਕੀਤੀਆਂ ਜਾ ਚੁੱਕੀਆਂ ਹਨ। ਰਾਜਪਾਲ ਦੇ ਸੰਬੋਧਨ ਵਿੱਚ ਮੁਫਤ ਬਿਜਲੀ, ਸਕੂਲ ਦੇ ਅਧਿਆਪਕਾਂ ਅਤੇ ਪ੍ਰਿੰਸੀਪਲ ਨੂੰ ਸਿੰਗਾਪੁਰ ਭੇਜਣ ਵਰਗੇ ਕਈ ਮਹੱਤਵਪੂਰਨ ਕੰਮਾਂ ਦਾ ਜ਼ਿਕਰ ਕੀਤਾ ਗਿਆ ਹੈ। ਇਹ ਵੀ ਪੜ੍ਹੋ – ਭਾਸ਼ਣ ਤੇ ਹੰਗਾਮੇ ਨੂੰ ਲੈ ਕੇ ਬੋਲੇ ਰਾਜਪਾਲ -ਬਹਿਸ ਹੋਣੀ ਚਾਹੀਦੀ ਹੈ ਤਕਰਾਰ ਨਹੀਂ

‘ਲੁਧਿਆਣਾ, ਫਤਿਹਗੜ੍ਹ ਸਾਹਿਬ ਵਿੱਚ ਬਣੇਗਾ ਉਦਯੋਗਿਕ ਪਾਰਕ’

ਰਾਜਪਾਲ ਅਨੁਸਾਰ ਹੁਣ ਤੱਕ ਸੂਬੇ ਵਿੱਚ 9447 ਏਕੜ ਸਰਕਾਰੀ ਜ਼ਮੀਨ ਨੂੰ ਸਰਕਾਰ ਵੱਲੋਂ ਕਬਜ਼ੇ ਮੁਕਤ ਕਰਵਾਇਆ ਜਾ ਚੁੱਕਾ ਹੈ। ਪੰਜਾਬ ਦੇ ਲੁਧਿਆਣਾ ਅਤੇ ਫਤਹਿਗੜ੍ਹ ਸਾਹਿਬ ਵਿੱਚ ਉਦਯੋਗਿਕ ਪਾਰਕਾਂ ਦੀ ਸਥਾਪਨਾ ਦਾ ਐਲਾਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਪਿਛਲੇ ਇੱਕ ਸਾਲ ਦੌਰਾਨ ਕਈ ਵੱਡੇ ਉਦਯੋਗਿਕ ਘਰਾਣਿਆਂ ਨੂੰ ਉਦਯੋਗ ਲਗਾਉਣ ਲਈ ਜ਼ਮੀਨ ਅਲਾਟ ਕੀਤੀ ਗਈ ਹੈ। ਇਸ ਸਾਲ ਹੁਣ ਤੱਕ 23 ਸਟਾਰਟਅੱਪਾਂ ਨੂੰ 3-3 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾ ਚੁੱਕੀ ਹੈ।

ਅਗਲੇ ਸਾਲਾਂ ਲਈ ਅਹਿਮ ਸੈਸ਼ਨ – ਸੀਐਮ

ਬਜਟ ਸੈਸ਼ਨ ਤਿੰਨ ਮਾਰਚ ਤੋਂ ਸ਼ੁਰੂ ਹੋਵੇਗਾ ਪਰ ਮਾਨ ਸਰਕਾਰ 10 ਮਾਰਚ ਨੂੰ ਬਜਟ ਪੇਸ਼ ਕਰੇਗੀ। ਉਮੀਦ ਹੈ ਕਿ ਇਸ ਸਮੇਂ ਦੌਰਾਨ ਪੰਜਾਬ ਸਰਕਾਰ ਰਾਜ ਦੀਆਂ ਔਰਤਾਂ ਅਤੇ ਲੜਕੀਆਂ ਦੇ ਬੈਂਕ ਖਾਤਿਆਂ ਵਿੱਚ 1000 ਰੁਪਏ ਜਮ੍ਹਾ ਕਰਵਾਉਣ ਦਾ ਆਪਣਾ ਵਾਅਦਾ ਵੀ ਪੂਰਾ ਕਰ ਸਕਦੀ ਹੈ। ਇਸ ਬਜਟ ਸੈਸ਼ਨ ਵਿੱਚ ਔਰਤਾਂ ਅਤੇ ਲੜਕੀਆਂ ਨੂੰ 1-1 ਹਜ਼ਾਰ ਰੁਪਏ ਦੇਣ ਦੇ ਵਾਅਦੇ ਤੋਂ ਇਲਾਵਾ ਪੰਜਾਬ ਸਰਕਾਰ ਕਈ ਵਿਕਾਸ ਕੰਮਾਂ ਬਾਰੇ ਅਤੇ ਹੋਰ ਅਹਿਮ ਐਲਾਨ ਵੀ ਕਰ ਸਕਦੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਮੁੜ ਮੀਟਿੰਗ ਕਰਕੇ ਤਿਆਰ ਕੀਤੇ ਰੋਡ ਮੈਪ ‘ਤੇ ਚਰਚਾ ਕਰ ਸਕਦੇ ਹਨ। ਸੀਐਮ ਮਾਨ ਇਸ ਬਜਟ ਸੈਸ਼ਨ ਨੂੰ ਅਗਲੇ ਸਾਲਾਂ ਲਈ ਅਹਿਮ ਮੰਨ ਰਹੇ ਹਨ। ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਵੀ ਪੰਜਾਬ ਸਰਕਾਰ ‘ਤੇ ਖਜ਼ਾਨਾ ਖਾਲੀ ਹੋਣ ਦਾ ਦਾਅਵਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਗਾਤਾਰ ਦੋਸ਼ ਲਾਉਂਦੀਆਂ ਆ ਰਹੀਆਂ ਹਨ। ਇਹ ਵੀ ਪੜ੍ਹੋ – 3 ਮਾਰਚ ਨੂੰ ਹੀ ਸ਼ੁਰੂ ਹੋਵੇਗਾ ਬਜਟ ਸੈਸ਼ਨ,ਗਵਰਨਰ ਨੇ ਦਿੱਤੀ ਮਨਜੂਰੀ

Pollution in Punjab-Chandigarh: ਦੀਵਾਲੀ ਮੌਕੇ ਚੱਲੇ ਪਟਾਕਿਆਂ ਤੋਂ ਬਾਅਦ ਚੰਡੀਗੜ੍ਹ-ਪੰਜਾਬ 'ਚ ਪ੍ਰਦੂਸ਼ਣ ਦਾ ਕੀ ਹੈ ਹਾਲ? ਵੇਖੋ...
Pollution in Punjab-Chandigarh: ਦੀਵਾਲੀ ਮੌਕੇ ਚੱਲੇ ਪਟਾਕਿਆਂ ਤੋਂ ਬਾਅਦ ਚੰਡੀਗੜ੍ਹ-ਪੰਜਾਬ 'ਚ ਪ੍ਰਦੂਸ਼ਣ ਦਾ ਕੀ ਹੈ ਹਾਲ? ਵੇਖੋ......
Punjab Ex-DGPs Son Death:: ਪੰਜਾਬ ਦੇ ਸਾਬਕਾ ਡੀਜੀਪੀ 'ਤੇ ਪੁੱਤਰ ਦੇ ਕਤਲ ਦਾ ਆਰੋਪ, ਵਾਇਰਲ ਵੀਡੀਓ ਚ ਹੋਇਆ ਖੁਲਾਸਾ
Punjab Ex-DGPs Son Death:: ਪੰਜਾਬ ਦੇ ਸਾਬਕਾ ਡੀਜੀਪੀ 'ਤੇ ਪੁੱਤਰ ਦੇ ਕਤਲ ਦਾ ਆਰੋਪ, ਵਾਇਰਲ ਵੀਡੀਓ ਚ ਹੋਇਆ ਖੁਲਾਸਾ...
ਸਾਬਕਾ DGP ਅਤੇ ਪਤਨੀ ਖਿਲਾਫ਼ FIR, ਜਾਣੋ..ਕੀ ਹੈ ਰੂਹ ਕੰਬਾ ਦੇਣ ਵਾਲੇ ਮਾਮਲੇ ਦਾ ਸੱਚ?
ਸਾਬਕਾ DGP ਅਤੇ ਪਤਨੀ ਖਿਲਾਫ਼ FIR, ਜਾਣੋ..ਕੀ ਹੈ ਰੂਹ ਕੰਬਾ ਦੇਣ ਵਾਲੇ ਮਾਮਲੇ ਦਾ ਸੱਚ?...
Diwali 2025: ਲਾਪਰਵਾਹੀ ਨੇ ਵਿਖਾਇਆ ਅੱਗ ਦਾ ਤਾਂਡਵ, ਦੇਸ਼ ਦੇ ਕਈ ਸ਼ਹਿਰਾਂ ਵਿੱਚ ਅਗਨੀਕਾਂਡ
Diwali 2025: ਲਾਪਰਵਾਹੀ ਨੇ ਵਿਖਾਇਆ ਅੱਗ ਦਾ ਤਾਂਡਵ, ਦੇਸ਼ ਦੇ ਕਈ ਸ਼ਹਿਰਾਂ ਵਿੱਚ ਅਗਨੀਕਾਂਡ...
ਸਰਹੱਦ 'ਤੇ ਭਾਰਤੀ ਸੈਨਿਕਾਂ ਨੇ ਇਸ ਤਰ੍ਹਾਂ ਮਨਾਈ ਦੀਵਾਲੀ, ਦੇਖੋ ਗਰਾਉਂਡ ਰਿਪੋਰਟ
ਸਰਹੱਦ 'ਤੇ ਭਾਰਤੀ ਸੈਨਿਕਾਂ ਨੇ ਇਸ ਤਰ੍ਹਾਂ ਮਨਾਈ ਦੀਵਾਲੀ, ਦੇਖੋ ਗਰਾਉਂਡ ਰਿਪੋਰਟ...
Afghanistan-Pakistan Conflict Escalates: ਅਫਗਾਨਿਸਤਾਨ-ਪਾਕਿਸਤਾਨ ਸਰਹੱਦ 'ਤੇ ਤਣਾਅ, ਹਵਾਈ ਹਮਲੇ 'ਚ ਬੱਚੇ ਅਤੇ ਔਰਤਾਂ ਸਣੇ ਕ੍ਰਿਕਟਰ ਦੀ ਮੌਤ
Afghanistan-Pakistan Conflict Escalates: ਅਫਗਾਨਿਸਤਾਨ-ਪਾਕਿਸਤਾਨ ਸਰਹੱਦ 'ਤੇ ਤਣਾਅ, ਹਵਾਈ ਹਮਲੇ 'ਚ ਬੱਚੇ ਅਤੇ ਔਰਤਾਂ ਸਣੇ ਕ੍ਰਿਕਟਰ ਦੀ ਮੌਤ...
Gangster Lawrence, Goldy Brar, Rohit Godara ਦੇ ਇੰਟਰਨੇਸ਼ਨਲ ਬਹਿਰੂਪੀਏ ਮੈਨੇਜਰ ਸੁਲਤਾਨ ਦੀ ਗਜਬ ਕਹਾਣੀ!
Gangster Lawrence, Goldy Brar, Rohit Godara ਦੇ ਇੰਟਰਨੇਸ਼ਨਲ ਬਹਿਰੂਪੀਏ ਮੈਨੇਜਰ ਸੁਲਤਾਨ ਦੀ ਗਜਬ ਕਹਾਣੀ!...
7 ਕਰੋੜ ਕੈਸ਼...1.5 ਕਿਲੋ ਸੋਨਾ! DIG ਦੇ ਘਰ CBI ਦੀ ਰੇਡ ਚੋਂ ਕੀ-ਕੀ ਮਿਲਿਆ? ਜਾਣੋ...
7 ਕਰੋੜ ਕੈਸ਼...1.5 ਕਿਲੋ ਸੋਨਾ! DIG ਦੇ ਘਰ CBI ਦੀ ਰੇਡ ਚੋਂ ਕੀ-ਕੀ ਮਿਲਿਆ? ਜਾਣੋ......
ਦਲਿਤਾਂ ਦੇ ਨਾਲ ਖੜੀ ਹੈ ਪੰਜਾਬ ਸਰਕਾਰ, ਨਹੀਂ ਹੋਣ ਦੇਵਾਂਗੇ ਅਨਿਆਂ, ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ 'ਚ ਚੀਮਾ ਦੇ BJP 'ਤੇ ਵੱਡੇ ਹਮਲੇ
ਦਲਿਤਾਂ ਦੇ ਨਾਲ ਖੜੀ ਹੈ ਪੰਜਾਬ ਸਰਕਾਰ, ਨਹੀਂ ਹੋਣ ਦੇਵਾਂਗੇ ਅਨਿਆਂ, ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ 'ਚ ਚੀਮਾ ਦੇ BJP 'ਤੇ ਵੱਡੇ ਹਮਲੇ...