AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਕਾਂਗਰਸ ‘ਚ ਕੋਈ ਬਗਾਵਤ ਨਹੀਂ, ਕੁਝ ਆਗੂਆਂ ਦੀ ਨਾਰਾਜ਼ਗੀ ‘ਤੇ ਚਰਚਾ ਹੋਈ: ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ

ਔਜਲਾ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਵੱਲੋਂ ਜਾਰੀ ਕੀਤੀ ਗਈ ਨਵੀਂ ਸੂਚੀ ਦਾ ਪਾਰਟੀ ਪੂਰੀ ਤਰ੍ਹਾਂ ਸਵਾਗਤ ਕਰਦੀ ਹੈ। ਉਨ੍ਹਾਂ ਕਾਂਗਰਸ ਲੀਡਰਸ਼ਿਪ ਤੇ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਪਾਰਟੀ ਪੂਰੀ ਤਾਕਤ ਨਾਲ ਚੋਣ ਮੁਹਿੰਮ 'ਚ ਜੁਟੇਗੀ। ਉਨ੍ਹਾਂ ਦੱਸਿਆ ਕਿ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ ਤੇ ਉਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਇਆ ਜਾਵੇਗਾ।

ਕਾਂਗਰਸ 'ਚ ਕੋਈ ਬਗਾਵਤ ਨਹੀਂ, ਕੁਝ ਆਗੂਆਂ ਦੀ ਨਾਰਾਜ਼ਗੀ 'ਤੇ ਚਰਚਾ ਹੋਈ: ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ
ਕਾਂਗਰਸ ‘ਚ ਕੋਈ ਬਗਾਵਤ ਨਹੀਂ: ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ
lalit-sharma
| Updated On: 04 Jul 2026 15:26 PM IST
Share

ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਾਂਗਰਸ ਪਾਰਟੀ ‘ਚ ਚੱਲ ਰਹੀ ਕਥਿਤ ਬਗਾਵਤ ਤੇ ਆਗੂਆਂ ਦੀ ਨਾਰਾਜ਼ਗੀ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ‘ਚ ਕਿਸੇ ਵੀ ਤਰ੍ਹਾਂ ਦੀ ਬਗਾਵਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਆਗੂਆਂ ਦੀਆਂ ਸ਼ਿਕਾਇਤਾਂ ਤੇ ਨਾਰਾਜ਼ਗੀਆਂ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਗਈ ਸੀ, ਜਿਸ ‘ਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ‘ਚ ਸਾਰੇ ਆਗੂਆਂ ਨੇ ਆਪਣੇ ਵਿਚਾਰ ਤੇ ਸਮੱਸਿਆਵਾਂ ਰੱਖੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸਲਿਆਂ ਨੂੰ ਗੰਭੀਰਤਾ ਨਾਲ ਸੁਣਿਆ ਗਿਆ ਹੈ ਤੇ ਚੰਨੀ ਹਾਈਕਮਾਨ ਨਾਲ ਗੱਲਬਾਤ ਕਰਕੇ ਇਨ੍ਹਾਂ ਦਾ ਹੱਲ ਕੱਢਣਗੇ।

ਔਜਲਾ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਵੱਲੋਂ ਜਾਰੀ ਕੀਤੀ ਗਈ ਨਵੀਂ ਸੂਚੀ ਦਾ ਪਾਰਟੀ ਪੂਰੀ ਤਰ੍ਹਾਂ ਸਵਾਗਤ ਕਰਦੀ ਹੈ। ਉਨ੍ਹਾਂ ਕਾਂਗਰਸ ਲੀਡਰਸ਼ਿਪ ਤੇ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਪਾਰਟੀ ਪੂਰੀ ਤਾਕਤ ਨਾਲ ਚੋਣ ਮੁਹਿੰਮ ‘ਚ ਜੁਟੇਗੀ। ਉਨ੍ਹਾਂ ਦੱਸਿਆ ਕਿ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ ਤੇ ਉਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਇਆ ਜਾਵੇਗਾ।

ਸੰਸਦ ਮੈਂਬਰ ਔਜਲਾ ਨੇ ਕਿਹਾ ਕਿ ਕਿਸੇ ਵੀ ਵੱਡੀ ਸਿਆਸੀ ਪਾਰਟੀ ‘ਚ ਸਾਰੇ ਆਗੂਆਂ ਨੂੰ ਇਕੱਠੇ ਸੰਤੁਸ਼ਟ ਰੱਖਣਾ ਸੰਭਵ ਨਹੀਂ ਹੁੰਦਾ। ਕਈ ਵਾਰ ਅਹੁਦਿਆਂ ਦੀ ਵੰਡ ਜਾਂ ਸੰਗਠਨਾਤਮਕ ਜ਼ਿੰਮੇਵਾਰੀਆਂ ਨੂੰ ਲੈ ਕੇ ਕੁਝ ਆਗੂਆਂ ‘ਚ ਨਾਰਾਜ਼ਗੀ ਹੋਣਾ ਸੁਭਾਵਿਕ ਗੱਲ ਹੈ। ਉਨ੍ਹਾਂ ਕਿਹਾ ਕਿ ਕਈ ਅਜਿਹੇ ਆਗੂ ਵੀ ਹੁੰਦੇ ਹਨ ਜੋ ਲੰਮੇ ਸਮੇਂ ਤੋਂ ਪਾਰਟੀ ਲਈ ਕੰਮ ਕਰ ਰਹੇ ਹੁੰਦੇ ਹਨ, ਪਰ ਉਨ੍ਹਾਂ ਨੂੰ ਮਨਚਾਹਾ ਅਹੁਦਾ ਨਹੀਂ ਮਿਲਦਾ, ਜਿਸ ਕਾਰਨ ਅਸੰਤੁਸ਼ਟੀ ਪੈਦਾ ਹੋ ਜਾਂਦੀ ਹੈ। ਹਾਲਾਂਕਿ ਇਸ ਦਾ ਇਹ ਮਤਲਬ ਨਹੀਂ ਕਿ ਪਾਰਟੀ ‘ਚ ਬਗਾਵਤ ਹੋ ਗਈ ਹੈ।

ਉਨ੍ਹਾਂ ਇਹ ਵੀ ਮੰਨਿਆ ਕਿ ਕੁਝ ਮਾਮਲਿਆਂ ‘ਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੋਂ ਛੋਟੀਆਂ-ਮੋਟੀਆਂ ਗਲਤੀਆਂ ਹੋ ਸਕਦੀਆਂ ਹਨ, ਪਰ ਅਜਿਹੀ ਕੋਈ ਵੱਡੀ ਗੱਲ ਨਹੀਂ ਜਿਸ ਨਾਲ ਪਾਰਟੀ ਨੂੰ ਨੁਕਸਾਨ ਪਹੁੰਚੇ। ਔਜਲਾ ਨੇ ਕਿਹਾ ਕਿ ਕਾਂਗਰਸ ‘ਚ ਅਨੁਸ਼ਾਸਨ ਕਾਇਮ ਰੱਖਣ ਲਈ ਅਨੁਸ਼ਾਸਨ ਕਮੇਟੀ ਮੌਜੂਦ ਹੈ ਤੇ ਜੇਕਰ ਕਿਸੇ ਆਗੂ ਨੂੰ ਕੋਈ ਸ਼ਿਕਾਇਤ ਹੈ ਤਾਂ ਉਸ ਦਾ ਹੱਲ ਗੱਲਬਾਤ ਰਾਹੀਂ ਕੀਤਾ ਜਾਵੇਗਾ।

ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਜੋ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ, ਉਨ੍ਹਾਂ ‘ਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਚੰਨੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਜਿਸ ਨਾਲ ਕੋਈ ਵਿਵਾਦ ਪੈਦਾ ਹੋਇਆ ਹੋਵੇ। ਉਨ੍ਹਾਂ ਦੇ ਅਨੁਸਾਰ ਕੁਝ ਲੋਕ ਜਾਣ-ਬੁੱਝ ਕੇ ਭਰਮ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਉਹ ਚੰਨੀ ਦੀ ਵਧਦੀ ਸਰਗਰਮੀ ਕਾਰਨ ਸਿਆਸੀ ਬੇਚੈਨੀ ਮਹਿਸੂਸ ਕਰ ਰਹੇ ਹਨ।

ਔਜਲਾ ਨੇ ਭਰੋਸਾ ਜਤਾਇਆ ਕਿ ਪੰਜਾਬ ਕਾਂਗਰਸ ਦੇ ਸਾਰੇ ਲੰਬਿਤ ਮਸਲਿਆਂ ਦਾ ਜਲਦੀ ਹੱਲ ਕੱਢ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਸਾਰੇ ਆਗੂਆਂ ਨਾਲ ਸੰਵਾਦ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨਗੇ ਤੇ ਕਾਂਗਰਸ ਇੱਕਜੁੱਟ ਹੋ ਕੇ ਆਉਣ ਵਾਲੀ ਚੋਣ ਮੁਹਿੰਮ ‘ਚ ਲੋਕਾਂ ਦੇ ਦਰਮਿਆਨ ਜਾਵੇਗੀ।

Follow Us
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ...
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ......
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ...
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ...
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ...
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ...
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?...
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ...
ਟੋਲ ਪਲਾਜ਼ਾ 'ਤੇ ਬੈਠੇ ਕਿਸਾਨਾਂ ਦੀ ਪੁਲਿਸ ਨਾਲ ਝੜਪ, ਕੀ ਸੀ ਵਜ੍ਹਾ, ਵੇਖੋ ਵੀਡੀਓ...
ਟੋਲ ਪਲਾਜ਼ਾ 'ਤੇ ਬੈਠੇ ਕਿਸਾਨਾਂ ਦੀ ਪੁਲਿਸ ਨਾਲ ਝੜਪ, ਕੀ ਸੀ ਵਜ੍ਹਾ, ਵੇਖੋ ਵੀਡੀਓ......
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ...