ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਵਿੱਚ ਮਨਾਇਆ ਬੰਦੀ ਛੋੜ ਦਿਵਸ, ਘੋੜਸਵਾਰੀ ਦੇ ਕਈ ਕਰਤੱਬ ਦਿਖਾਏ
ਦੀਵਾਲੀ ਦੇ ਅਗਲੇ ਦਿਨ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਲਾਡਲੀਆਂ ਫੌਜਾਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬੰਦੀ ਛੋੜ ਦਿਵਸ ਮਨਾਇਆ ਗਿਆ। ਅੰਮ੍ਰਿਤਸਰ ਵਿੱਚ ਨਿਹੰਗ ਸਿੰਘਾਂ ਵੱਲੋਂ ਘੋੜ ਸਵਾਰੀ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੇ ਘੋੜਸਵਾਰੀ ਦੇ ਕਈ ਤਰ੍ਹਾਂ ਦੇ ਕਰਤੱਬ ਦਿਖਾਏ। ਸੰਗਤ ਦਾ ਕਹਿਣਾ ਸੀ ਕਿ ਗੁਰੂ ਕੀ ਫੌਜ ਕਦੇ ਨਾ ਡਰੀ ਹੈ ਅਤੇ ਨਾ ਹੀ ਕਦੇ ਝੁੱਕੀ ਹੈ।
ਬੰਦੀ ਛੋੜ ਦਿਵਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੁਹੱਲਾ ਮਨਾਇਆ ਜਾਂਦਾ ਹੈ। ਜਿਸ ਵਿੱਚ ਅਲਗ- ਅਲਗ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਦੇ ਪੰਗਾ ਸਾਹਿਬ ਗੁਰਦੁਆਰੇ ਨਜਦੀਕ ਗਰਾਊਂਡ ਵਿੱਚ ਆਪਣੇ ਘੋੜਸਵਾਰੀ ਦੇ ਕਈ ਤਰ੍ਹਾਂ ਦੇ ਕਰਤੱਬ ਦਿਖਾਏ ਜਾਂਦੇ ਹਨ। ਦੂਜੇ ਪਾਸੇ ਗੱਲ ਕੀਤੀ ਜਾਵੇ ‘ਤੇ ਮੁਹੱਲੇ ਦੀ ਆਪਣੀ ਵੱਖਰੀ ਮਹੱਤਤਾ ਹੈ ਅਤੇ ਨਿਹੰਗ ਸਿੰਘ ਇਸ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹਨ।
ਉੱਥੇ ਹੀ ਅੱਜ ਇੱਕ ਵਾਰ ਫਿਰ ਤੋਂ ਬੰਦੀ ਛੋੜ ਦਿਵਸ ਦੇ ਮੌਕੇ ਤੋਂ ਬਾਅਦ ਅੱਜ ਅੰਮ੍ਰਿਤਸਰ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮਹੱਲਾ ਮਨਾਇਆ ਗਿਆ। ਦੱਸ ਦਈਏ ਕਿ ਲੰਮੇ ਸਮੇਂ ਤੋਂ ਇਹ ਪ੍ਰਥਾ ਚਲਦੀ ਆ ਰਹੀ ਹੈ ਕਿ ਬੰਦੀ ਛੋੜ ਦਿਵਸ ਦੇ ਮੌਕੇ ਤੋਂ ਬਾਅਦ ਅੰਮ੍ਰਿਤਸਰ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮਹੱਲਾ ਮਨਾਇਆ ਜਾਂਦਾ ਹੈ। ਜਿੱਥੇ ਲੜੀ ਦੇ ਤਹਿਤ ਅੱਜ ਵੀ ਅੰਮ੍ਰਿਤਸਰ ਦੇ ਸ਼ਹੀਦ ਗੁਰਦੁਆਰੇ ਦੇ ਗਰਾਊਂਡ ਵਿੱਚ ਇਹ ਮੁਹੱਲੇ ਦਾ ਪ੍ਰੋਗਰਾਮ ਕੀਤਾ ਗਿਆ ਸੀ। ਜਿੱਥੇ ਕਿ ਨਿਹੰਗ ਸਿੰਘ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਆਪਣੇ ਘੋੜਿਆਂ ‘ਤੇ ਬੈਠ ਕੇ ਵੱਖਰੇ ਵੱਖਰੇ ਕਰਤੱਬ ਦਿਖਾਏ ਗਏ।
ਉੱਥੇ ਉਨ੍ਹਾਂ ਨੇ ਕਿਹਾ ਕਿ ਗੁਰੂ ਦੇ ਲਾਡਲੀ ਫੌਜ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਲਗਾਤਾਰ ਹੀ ਇਸ ਜਗ੍ਹਾ ‘ਤੇ ਲੰਮੇ ਸਮੇਂ ਤੋਂ ਮੁਹੱਲੇ ਦਾ ਨਿਜ਼ਾਮ ਕੀਤਾ ਜਾਂਦਾ ਹੈ ਅਤੇ ਵਧ ਚੜ੍ਹ ਕੇ ਹਿੱਸਾ ਵੀ ਲਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੀ ਵੱਖਰੀ ਮਹੱਤਤਾ ਹੈ। ਇਸੇ ਕਰਕੇ ਹੀ ਅੱਜ ਇੱਥੇ ਆਪਣੀ ਘੋੜ ਸਵਾਰੀ ਉੱਤੇ ਵੱਖਰੇ-ਵੱਖਰੇ ਕਰਤੱਬ ਦਿਖਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਆਪਣੇ ਜੌਹਰ ਦਿਖਾਉਂਦੇ ਰਹਾਂਗੇ। ਉਥੇ ਹੀ ਨਿਹੰਗ ਸਿੰਘ ਜਥੇਬੰਦੀਆਂ ਅਤੇ ਘੋੜ ਸਵਾਰੀ ਕਰਨ ਵਾਲੇ ਨਿਹੰਗਾਂ ਦਾ ਜੌਹਰ ਦੇਖਣ ਆਈ ਸੰਗਤ ਵਿੱਚ ਕਾਫੀ ਉਤਸਾਹ ਦੇਖਣ ਨੂੰ ਮਿਲੀਆ। ਸੰਗਤ ਦਾ ਕਹਿਣਾ ਹੈ ਕਿ ਗੁਰੂ ਕੀ ਫੌਜ ਕਦੇ ਨਾ ਡਰੀ ਹੈ ਅਤੇ ਨਾ ਹੀ ਕਦੇ ਝੁੱਕੀ ਹੈ।