ਜੇਲ੍ਹ ਜਾਣਾ ਬਿਹਤਰ ਸਮਾਂ ਸੀ, ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖਣ ਵਾਲੇ ਖ਼ਤਮ, ਨਵਜੋਤ ਸਿੱਧੂ ਨੇ ਕਿਉਂ ਕਹੀਆਂ ਇਹ ਗੱਲਾਂ…ਜਾਣੋ

Updated On: 

11 Nov 2024 11:02 AM

ਸਿੱਧੂ ਨੇ ਕਿਹਾ ਕਿ ਜੇਲ ਜਾਣਾ ਮੇਰਾ ਸਭ ਤੋਂ ਵਧੀਆ ਸਮਾਂ ਸੀ। ਮੈਂ ਸਿਆਸੀ ਕਾਰਨਾਂ ਕਰਕੇ ਜੇਲ੍ਹ ਗਿਆ। ਗਾਂਧੀ ਜੀ, ਭਗਤ ਸਿੰਘ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਜੇਲ੍ਹ ਗਏ। ਉਹ ਸਾਡੇ ਹੀਰੋ ਹਨ। ਇਸ ਦੌਰਾਨ ਸਿੱਧੂ ਨੇ ਕਿਹਾ ਕਿ ਧਾਰਾ 323 ਤਹਿਤ ਕਿਸੇ ਨੂੰ 2 ਦਿਨ ਵਿੱਚ ਕੈਦ ਨਹੀਂ ਹੁੰਦੀ। ਇਸ ਧਾਰਾ ਵਿੱਚ ਕਾਂਸਟੇਬਲ ਮੌਕੇ 'ਤੇ ਹੀ ਜ਼ਮਾਨਤ ਦੇ ਦਿੰਦਾ ਹੈ।

ਜੇਲ੍ਹ ਜਾਣਾ ਬਿਹਤਰ ਸਮਾਂ ਸੀ, ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖਣ ਵਾਲੇ ਖ਼ਤਮ, ਨਵਜੋਤ ਸਿੱਧੂ ਨੇ ਕਿਉਂ ਕਹੀਆਂ ਇਹ ਗੱਲਾਂ...ਜਾਣੋ

ਨਵਜੋਤ ਸਿੰਘ ਸਿੱਧੂ (Pic Credit: Social Media)

Follow Us On

ਸਿਆਸਤ ਤੋਂ ਦੂਰ ਰਹਿ ਰਹੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਕਈ ਲੋਕਾਂ ਨੇ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖਿਆ ਸੀ, ਪਰ ਉਹ ਹਾਰ ਗਏ। ਅੱਜ ਮੈਂ ਜਿੱਥੇ ਵੀ ਜਾਂਦਾ ਹਾਂ, ਉਹ ਹੀ ਸਿੱਧੂ ਸਾਹਿਬ…ਸਿੱਧੂ ਸਾਹਿਬ ਹੁੰਦਾ ਹੈ। ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਇੱਕ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਕਹੀ ਹੈ।

ਸਿੱਧੂ ਨੇ ਕਿਹਾ ਕਿ ਜੇਲ ਜਾਣਾ ਮੇਰਾ ਸਭ ਤੋਂ ਵਧੀਆ ਸਮਾਂ ਸੀ। ਮੈਂ ਸਿਆਸੀ ਕਾਰਨਾਂ ਕਰਕੇ ਜੇਲ੍ਹ ਗਿਆ। ਗਾਂਧੀ ਜੀ, ਭਗਤ ਸਿੰਘ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਜੇਲ੍ਹ ਗਏ। ਉਹ ਸਾਡੇ ਹੀਰੋ ਹਨ। ਇਸ ਦੌਰਾਨ ਸਿੱਧੂ ਨੇ ਕਿਹਾ ਕਿ ਧਾਰਾ 323 ਤਹਿਤ ਕਿਸੇ ਨੂੰ 2 ਦਿਨ ਵਿੱਚ ਕੈਦ ਨਹੀਂ ਹੁੰਦੀ। ਇਸ ਧਾਰਾ ਵਿੱਚ ਕਾਂਸਟੇਬਲ ਮੌਕੇ ‘ਤੇ ਹੀ ਜ਼ਮਾਨਤ ਦੇ ਦਿੰਦਾ ਹੈ। ਮੈਨੂੰ ਇੱਕ ਹਜ਼ਾਰ ਰੁਪਏ ਦੇ ਕੇ ਛੱਡ ਦਿੱਤਾ ਗਿਆ ਸੀ। ਬਾਅਦ ਵਿੱਚ ਕੇਸ ਨੂੰ ਦੁਬਾਰਾ ਖੋਲ੍ਹਿਆ ਗਿਆ। ਉੱਥੇ ਮੇਰੇ ਉੱਤੇ ਪ੍ਰੇਸ਼ਰ ਪਾਇਆ ਗਿਆ। ਅੱਜ ਵੀ ਮੈਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਸਮਰਪਿਤ ਹਾਂ। ਅੱਜ ਵੀ ਮੈਂ ਉਨ੍ਹਾਂ ਨਾਲ ਕੀਤੇ ਵਾਅਦਿਆਂ ‘ਤੇ ਕਾਇਮ ਹਾਂ।

ਇਨਸਾਨ ਨੂੰ ਹਮੇਸ਼ਾ ਵੱਡਾ ਸੋਚਣਾ ਚਾਹੀਦਾ ਹੈ – ਸਿੱਧੂ

ਸਿੱਧੂ ਨੇ ਅੱਗੇ ਕਿਹਾ ਕਿ ਮੈਂ ਜੇਲ੍ਹ ਵਿੱਚ 16 ਘੰਟੇ ਮੈਡੀਟੇਸ਼ਨ ਕਰਦਾ ਸੀ। ਇਸ ਦੌਰਾਨ ਮੈਨੂੰ ਪਤਾ ਲੱਗਾ ਕਿ ਮੇਰੀ ਪਤਨੀ ਨੂੰ ਕੈਂਸਰ ਹੈ। ਫਿਰ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਉਨ੍ਹਾਂ ਕਿਹਾ ਕਿ ਜੇਕਰ ਉਹ 2 ਮਹੀਨੇ ਹੋਰ ਜੇਲ ‘ਚ ਰਹਿੰਦੇ ਤਾਂ ਕੁਝ ਹੋਰ ਹੀ ਹੋ ਜਾਣਾ ਸੀ। ਇਸ ਤੋਂ ਬਾਅਦ ਮੈਂ ਆਪਣੀ ਪਤਨੀ ਦੀ ਡਾਇਟ ਬਾਰੇ ਪੁੱਛਗਿੱਛ ਕੀਤੀ। ਵਾਹਿਗੁਰੂ ਦੀ ਕਿਰਪਾ ਨਾਲ ਉਹ ਹੁਣ ਠੀਕ ਹੈ। ਉਨ੍ਹਾਂ ਕਿਹਾ ਇਨਸਾਨ ਨੂੰ ਹਮੇਸ਼ਾ ਵੱਡਾ ਸੋਚਣਾ ਚਾਹੀਦਾ ਹੈ।

ਪੰਜਾਬ ਨੂੰ ਅੱਗੇ ਲਿਜਾਣ ਲਈ ਰੋਡ ਮੈਪ ਦੀ ਲੋੜ

ਸਿੱਧੂ ਨੇ ਕਿਹਾ ਕਿ ਮੈਂ ਰਾਜਨੀਤੀ ਨੂੰ ਮਿਸ਼ਨ ਸਮਝਦਾ ਹਾਂ। ਹੁਣ ਇਹ ਇੱਕ ਕਿੱਤਾ ਬਣ ਗਿਆ ਹੈ। ਮੈਂ ਇਸ ਕਾਰੋਬਾਰ ਦੀ ਪੋਲ ਖੋਲ੍ਹੀ ਅਤੇ ਅਜਿਹਾ ਕਰਨਾ ਜਾਰੀ ਰੱਖਾਂਗਾ। ਪੰਜਾਬ ਨੂੰ ਅੱਗੇ ਲਿਜਾਣ ਲਈ ਸਹੀ ਰੋਡ ਮੈਪ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰ ਮਹੀਨੇ ਵੱਡੇ ਕਰਜ਼ੇ ਲੈ ਰਹੀ ਹੈ। ਪੰਜਾਬ ਦੇ ਲੋਕਾਂ ਨੂੰ ਫੈਸਲਾ ਕਰਨਾ ਪਵੇਗਾ ਕਿ ਉਹ ਕਿਸ ਦੇ ਨਾਲ ਹਨ?

Exit mobile version