ਕੈਬਨਿਟ ਵਿਸਥਾਰ ਨਾਲ ਮਾਲਵਾ ਬੈਲਟ ਨੂੰ ਮਿਲੀ ਮਜ਼ਬੂਤੀ, ਮਾਝੇ-ਦੋਆਬੇ ਦਾ ਕੀ ਹਾਲ?
Punjab Cabinet: ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਮਾਲਵਾ ਹੁਣ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਗਿਆ ਹੈ। ਮਾਲਵੇ ਤੋਂ ਪਹਿਲਾਂ ਹੀ 9 ਮੰਤਰੀ ਸਨ, ਸੰਜੀਵ ਅਰੋੜਾ ਦੇ ਕੈਬਨਿਟ ਮੰਤਰੀ ਦਾ ਅਹੁਦਾ ਸੰਭਾਲਣ ਤੇ ਹੁਣ ਮਾਲਵੇ ਦੇ 10 ਕੈਬਨਿਟ ਮੰਤਰੀ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵਿੱਤ ਮੰਤਰੀ ਹਰਪਾਲ ਚੀਮਾ, ਸੂਚਨਾ ਤਕਨਾਲੋਜੀ ਮੰਤਰੀ ਅਮਨ ਅਰੋੜਾ ਵੀ ਇਸੇ ਖੇਤਰ ਤੋਂ ਆਉਂਦੇ ਹਨ।
ਮਾਲਵੇ ਨੂੰ ਮਿਲੀ ਮਜ਼ਬੂਤੀ, ਦੁਆਬੇ ‘ਚ ਕੋਈ ਬਦਲਾਅ ਨਹੀਂ
ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਮਾਲਵਾ ਹੁਣ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਗਿਆ ਹੈ। ਮਾਲਵੇ ਤੋਂ ਪਹਿਲਾਂ ਹੀ 9 ਮੰਤਰੀ ਸਨ, ਸੰਜੀਵ ਅਰੋੜਾ ਦੇ ਕੈਬਨਿਟ ਮੰਤਰੀ ਦਾ ਅਹੁਦਾ ਸੰਭਾਲਣ ਤੇ ਹੁਣ ਮਾਲਵੇ ਦੇ 10 ਕੈਬਨਿਟ ਮੰਤਰੀ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵਿੱਤ ਮੰਤਰੀ ਹਰਪਾਲ ਚੀਮਾ, ਸੂਚਨਾ ਤਕਨਾਲੋਜੀ ਮੰਤਰੀ ਅਮਨ ਅਰੋੜਾ ਵੀ ਇਸੇ ਖੇਤਰ ਤੋਂ ਆਉਂਦੇ ਹਨ। ਇਸ ਮੰਤਰੀ ਮੰਡਲ ਵਿਸਥਾਰ ਨਾਲ ਦੋਆਬੇ ਖੇਤਰ ਨੂੰ ਕੋਈ ਫ਼ਰਕ ਨਹੀਂ ਪਿਆ ਹੈ। ਦੋਆਬਾ ਐਨਆਰਆਈ ਬੈਲਟ ਵਜੋਂ ਜਾਣਿਆ ਜਾਂਦਾ ਹੈ। ਪੰਜਾਬ ਸਰਕਾਰ ਸਮੇਂ-ਸਮੇਂ ‘ਤੇ ਐਨਆਰਆਈ ਪੰਜਾਬੀਆਂ ਨਾਲ ਸਬੰਧਤ ਵੀ ਫੈਸਲੇ ਲੈਂਦੇ ਹੋਏ ਨਜ਼ਰ ਆਉਂਦੀ ਰਹੀ ਹੈ।ਗਵਰਨਰ ਦੀ ਮੌਜੂਦਗੀ ‘ਚ ਰਾਜ ਭਵਨ ‘ਚ ਸੰਜੀਵ ਅਰੋੜਾ ਅਹੁਦੇ ਦੀ ਸਹੁੰ ਚੁੱਕਦੇ ਹੋਏ
ਉਦਯੋਗਿਕ ਹਬ ਮਾਲਵਾ
ਮਾਲਵਾ ਖੇਤੀਬਾੜੀ ਦੇ ਨਾਲ ਉਦਯੋਗਿਕ ਹਬ ਵੀ ਹੈ। ਲੁਧਿਆਣਾ ਆਪਣੇ ਉਦਯੋਗਿਕ ਖੇਤਰ ਕਰਕੇ ਮਸ਼ਹੂਰ ਹੈ। ਮੰਤਰੀ ਮੰਡਲ ‘ਚ ਸ਼ਾਮਲ ਕੀਤੇ ਗਏ ਸੰਜੀਵ ਅਰੋੜਾ ਖੁਦ ਵੀ ਇੱਕ ਵੱਡੇ ਕਾਰੋਬਾਰੀ ਹਨ। ਹਾਲ ਹੀ ‘ਚ ਸਰਕਾਰ ਨੇ ਉਦਯੋਗਪਤੀਆਂ ਲਈ ਵੱਡੇ ਫੈਸਲੇ ਲਏ ਸਨ ਤੇ ਕਈ ਨੀਤੀਆਂ ਲਾਗੂ ਕੀਤੀਆਂ ਸਨ, ਜਿਸ ਦਾ ਇਸ ਚੋਣ ‘ਚ ਪਾਰਟੀ ਨੂੰ ਫਾਇਦਾ ਹੋਇਆ। ਜ਼ਿਮਨੀ ਚੋਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਦਯੋਗ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ ਸੀ । ਨਾਲ ਹੀ ਕਾਫ਼ੀ ਲੰਬੇ ਸਮੇਂ ਤੋਂ ਚੱਲ ਰਹੇ ਕਿਸਾਨ ਮੋਰਚੇ ਨੂੰ ਵੀ ਹਟਵਾ ਦਿੱਤਾ ਸੀ। ਇਸ ਨਾਲ ਕਾਰੋਬਾਰੀਆਂ ਨੂੰ ਆਯਾਤ-ਨਿਰਯਾਤ ‘ਚ ਵੱਡਾ ਨੁਕਸਾਨ ਹੋ ਰਿਹਾ ਸੀ।
Follow Us
