ਅੰਮ੍ਰਿਤਸਰ: ਰਿਟਾਇਰਡ DSP ਨੇ ਜਾਇਦਾਦ ਝਗੜੇ ‘ਤੇ ਕੀਤੀ ਫਾਇਰਿੰਗ, ਪੁੱਤ ਦੀ ਮੌਤ, ਪਤਨੀ ਤੇ ਨੂੰਹ ਜ਼ਖਮੀ

lalit-sharma
Updated On: 

04 Jul 2025 13:55 PM IST

Amritsar News: ਸ਼ੁਕਵਾਰ ਨੂੰ ਇਹ ਘਟਨਾ ਥਾਣਾ ਸਦਰ ਅੰਮ੍ਰਿਤਸਰ ਦੇ ਬਾਹਰ ਵਾਪਰੀ, ਜਿੱਥੇ ਤਿੰਨੇ ਵਿਅਕਤੀ ਪਰਿਵਾਰਕ ਜਾਇਦਾਦੀ ਝਗੜੇ ਨੂੰ ਲੈ ਕੇ ਥਾਣੇ ਵਿਖੇ ਪਹੁੰਚੇ ਹੋਏ ਸਨ। ਥਾਣੇ ਅੰਦਰ ਬਹਿਸ ਹੋਣ ਤੋਂ ਬਾਅਦ ਤਰਸੇਮ ਸਿੰਘ ਬਾਹਰ ਨਿਕਲਿਆ ਅਤੇ ਆਪਣੇ ਕੋਲ ਰੱਖੀ 32 ਬੋਰ ਦੀ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ।

ਅੰਮ੍ਰਿਤਸਰ: ਰਿਟਾਇਰਡ DSP ਨੇ ਜਾਇਦਾਦ ਝਗੜੇ ਤੇ ਕੀਤੀ ਫਾਇਰਿੰਗ, ਪੁੱਤ ਦੀ ਮੌਤ, ਪਤਨੀ ਤੇ ਨੂੰਹ ਜ਼ਖਮੀ
Follow Us On

ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਪਰਿਵਾਰਕ ਝਗੜੇ ਨੇ ਖੂਨੀ ਰੂਪ ਧਾਰ ਲਿਆ। ਸੀਆਰਪੀਐੱਫ ਦੇ ਸੇਵਾਮੁਕਤ ਡੀਐਸਪੀ ਤਰਸੇਮ ਸਿੰਘ ਵੱਲੋਂ ਆਪਣੇ ਹੀ ਪੁੱਤਰ, ਨੂੰਹ ਤੇ ਪਹਿਲੀ ਪਤਨੀ ‘ਤੇ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ‘ਚ ਉਸ ਦੇ ਪੁੱਤਰ ਨੇ ਮੌਕੇ ‘ਤੇ ਹੀ ਮੌਤ ਹੋਈ ਗਈ, ਜਦਕਿ ਪਤਨੀ ਤੇ ਨੂੰਹ ਜ਼ਖਮੀ ਹੋ ਗਏ। ਪਤਨੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਸ਼ੁੱਕਰਵਾਰ ਨੂੰ ਇਹ ਘਟਨਾ ਥਾਣਾ ਸਦਰ ਅੰਮ੍ਰਿਤਸਰ ਦੇ ਬਾਹਰ ਵਾਪਰੀ, ਜਿੱਥੇ ਪਰਿਵਾਰਕ ਜਾਇਦਾਦੀ ਝਗੜੇ ਦਾ ਮਾਮਲਾ ਲੈ ਕੇ ਘਰ ਦੇ ਮੈਂਬਰ ਥਾਣੇ ਪਹੁੰਚੇ ਹੋਏ ਸਨ। ਥਾਣੇ ਅੰਦਰ ਬਹਿਸ ਹੋਣ ਤੋਂ ਬਾਅਦ ਤਰਸੇਮ ਸਿੰਘ ਬਾਹਰ ਨਿਕਲਿਆ ਅਤੇ ਆਪਣੇ ਕੋਲ ਰੱਖੀ 32 ਬੋਰ ਦੀ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ।

ਪੁੱਤ ਦੀ ਮੌਕੇ ‘ਤੇ ਹੀ ਮੌਤ

ਇਸ ਹਮਲੇ ‘ਚ ਉਸ ਦੇ ਪੁੱਤਰ ਬਚਿੱਤਰ ਸਿੰਘ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ, ਜਦਕਿ ਪਹਿਲੀ ਪਤਨੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਹਮਲੇ ‘ਚ ਉਸ ਦੀ ਨੂੰਹ ਵੀ ਜ਼ਖਮੀ ਹੋ ਗਈ ਹੈ।

ਪੁਲਿਸ ਅਧਿਕਾਰੀ ਏਸੀਪੀ ਰਿਸ਼ਵ ਭੋਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਆਰਪੀਐਫ ਦੇ ਸਾਬਕਾ ਡੀਐਸਪੀ ਤਰਸੇਮ ਸਿੰਘ ਨੇ ਆਪਣੀ ਜਾਇਦਾਦ ਤੇ ਝਗੜੇ ਨੂੰ ਲੈ ਕੇ ਪਹਿਲੀ ਪਤਨੀ , ਪੁੱਤਰ ਤੇ ਨੂੰਹ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ‘ਚ ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪਤਨੀ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਪੁਲਿਸ ਨੇ ਤਰਸੇਮ ਸਿੰਘ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਤੇ ਉਸ ਕੋਲੋਂ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮ ਰਾਜਾ ਸੰਸੀ ਇਲਾਕੇ ਦਾ ਨਿਵਾਸੀ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਅਗਲੇ ਪੱਧਰ ‘ਤੇ ਚੱਲ ਰਹੀ ਹੈ।

Related Stories
ਸ਼ੋਸਲ ਮੀਡੀਆ ਤੇ ਚੀਫ਼ ਜਸਟਿਸ ਖਿਲਾਫ਼ ਅਪੱਤੀਜਨਕ ਟਿੱਪਣੀਆਂ ਕਰਨ ਵਾਲਿਆਂ ਵਾਲਿਆਂ ਤੇ ਪੰਜਾਬ ਪੁਲਿਸ ਨੇ ਕੀਤੀ FIR
ਪੰਜਾਬ ਪੁਲਿਸ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ 52 ਵੱਡੇ ਅਫ਼ਸਰਾਂ ਦੀ ਹੋਈ ਬਦਲੀ, 133 ਦੇ ਦੁਪਿਹਰ ਸਮੇਂ ਹੋਏ ਸੀ ਤਬਾਦਲੇ
ਜਲੰਧਰ-ਅੰਮ੍ਰਿਤਸਰ ਹਾਈਵੇਅ ‘ਤੇ ਸੜਕ ਹਾਦਸਾ, 2 ਨੌਜਵਾਨਾਂ ਦੀ ਮੌਤ, 3 ਜਖ਼ਮੀ, ਅਚਾਨਕ ਬ੍ਰੇਕ ਲਗਾਉਣ ਕਾਰਨ ਹੋਇਆ ਹਾਦਸਾ
SGPC ਦਾ ਪ੍ਰਧਾਨ ਚੁਣਨ ਦੀਆਂ ਤਿਆਰੀਆਂ, 13 ਅਕਤੂਬਰ ਨੂੰ ਹੋਵੇਗਾ ਤਰੀਖ ਦਾ ਐਲਾਨ, ਧਾਮੀ ਅਤੇ ਜਗੀਰ ਕੌਰ ਵਿਚਾਲੇ ਮੁਕਾਬਲਾ ਹੋਣ ਦੀ ਸੰਭਾਵਨਾ
ਪੰਜਾਬ 2,500 ਬਿਜਲੀ ਕਾਮਿਆਂ ਦੀ ਭਰਤੀ: CM ਬੋਲੇ- ਹੁਣ ਨਹੀਂ ਲਗੇਗਾ ਬਿਜਲੀ ਕੱਟ, ਲਟਕਦੀਆਂ ਤਾਰਾਂ ਹਟਣਗੀਆਂ
ਹਵਾਈ ਸੈਨਾ ਦਿਵਸ: ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ‘ਤੇ ਮਾਣ, ਏਅਰ Warriors ਦੇ ਹੌਂਸਲੇ ਨੂੰ ਸਲਾਮ; ਤਾਕਤ ਵਧਾਉਣ ਦਾ ਸੰਕਲਪ