ਅੰਮ੍ਰਿਤਸਰ: ਪਿੰਡ ਜਗਦੇਵ ਕਲਾਂ ਸਣੇ ਕਈ ਪਿੰਡਾਂ ‘ਚ ਵੋਟਿੰਗ ਜਾਰੀ, ਸਵੇਰ ਤੋਂ ਪੋਲਿੰਗ ਬੂਥਾਂ ‘ਤੇ ਲੱਗੀਆਂ ਕਤਾਰਾਂ
Punjab Zila Parishad and Panchayat Samiti elections: ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਪਿੰਡ ਪੱਧਰ ਦੀ ਸਥਾਨਕ ਸਰਕਾਰ ਨਾਲ ਸਬੰਧਿਤ ਹਨ। ਜਿਨ੍ਹਾਂ ਦਾ ਸਿੱਧਾ ਅਸਰ ਪਿੰਡਾਂ ਦੇ ਵਿਕਾਸ ਤੇ ਪੈਂਦਾ ਹੈ। ਇਨ੍ਹਾਂ ਚੋਣਾਂ ਰਾਹੀਂ ਚੁਣੇ ਗਏ ਨੁਮਾਇੰਦੇ ਸੜਕਾਂ, ਸਿਹਤ ਸਹੂਲਤਾਂ, ਸਿੱਖਿਆ, ਸਫਾਈ ਤੇ ਹੋਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੰਮ ਕਰਦੇ ਹਨ। ਇਸੇ ਕਾਰਨ ਪਿੰਡ ਵਾਸੀਆਂ ਵਿੱਚ ਚੋਣਾਂ ਪ੍ਰਤੀ ਖਾਸ ਰੁਚੀ ਵੇਖੀ ਗਈ।
ਅੰਮ੍ਰਿਤਸਰ ਦਿਹਾਤੀ ਦੇ ਪਿੰਡ ਜਗਦੇਵ ਕਲਾਂ ਅਤੇ ਹੋਰ ਕਈ ਪਿੰਡਾਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਸਵੇਰ ਤੋਂ ਹੀ ਲੋਕਾਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਸਵੇਰ ਦੇ ਪਹਿਲੇ ਪਹਰ ਤੋਂ ਹੀ ਵੋਟਰ ਆਪਣੇ-ਆਪਣੇ ਘਰਾਂ ਤੋਂ ਨਿਕਲ ਕੇ ਪੋਲਿੰਗ ਬੂਥਾਂ ਤੇ ਪਹੁੰਚੇ ਅਤੇ ਲੋਕਤੰਤਰ ਦੇ ਇਸ ਮਹੱਤਵਪੂਰਨ ਤਿਉਹਾਰ ਵਿੱਚ ਆਪਣੀ ਵੋਟ ਹੱਕ ਦੀ ਵਰਤੋ ਕਰ ਰਹੇ ਹਨ। ਜ਼ਿਲ੍ਹੇ ਭਰ ਵਿੱਚ ਚੋਣੀ ਪ੍ਰਕਿਰਿਆ ਸਵੇਰ ਤੋਂ ਹੀ ਸੁਚੱਜੇ ਢੰਗ ਨਾਲ ਸ਼ੁਰੂ ਹੋ ਗਈ ਸੀ।
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਪਿੰਡ ਪੱਧਰ ਦੀ ਸਥਾਨਕ ਸਰਕਾਰ ਨਾਲ ਸਬੰਧਿਤ ਹਨ। ਜਿਨ੍ਹਾਂ ਦਾ ਸਿੱਧਾ ਅਸਰ ਪਿੰਡਾਂ ਦੇ ਵਿਕਾਸ ਤੇ ਪੈਂਦਾ ਹੈ। ਇਨ੍ਹਾਂ ਚੋਣਾਂ ਰਾਹੀਂ ਚੁਣੇ ਗਏ ਨੁਮਾਇੰਦੇ ਸੜਕਾਂ, ਸਿਹਤ ਸਹੂਲਤਾਂ, ਸਿੱਖਿਆ, ਸਫਾਈ ਤੇ ਹੋਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੰਮ ਕਰਦੇ ਹਨ। ਇਸੇ ਕਾਰਨ ਪਿੰਡ ਵਾਸੀਆਂ ਵਿੱਚ ਚੋਣਾਂ ਪ੍ਰਤੀ ਖਾਸ ਰੁਚੀ ਵੇਖੀ ਗਈ।
ਪਿੰਡ ਦੇ ਵਿਕਾਸ ਨੂੰ ਲੈ ਕੇ ਹੋ ਰਹੀ ਵੋਟਿੰਗ
ਪਿੰਡ ਜਗਦੇਵ ਕਲਾਂ ਦੇ ਵੋਟਰਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਆਪਣੇ ਮਨਪਸੰਦ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਆਏ ਹਨ। ਲੋਕਾਂ ਦਾ ਕਹਿਣਾ ਸੀ ਕਿ ਉਹ ਉਸ ਉਮੀਦਵਾਰ ਨੂੰ ਚੁਣਨਾ ਚਾਹੁੰਦੇ ਹਨ, ਜੋ ਪਿੰਡ ਦੇ ਵਿਕਾਸ ਨੂੰ ਪਹਿਲ ਦੇਵੇ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਏ। ਲੋਕਾਂ ਨੂੰ ਪੂਰੀ ਆਸ ਹੈ ਕਿ ਨਵੀਂ ਚੁਣੀ ਗਈ ਲੀਡਰਸ਼ਿਪ ਪਿੰਡ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾਏਗੀ।
347 ਜ਼ਿਲ੍ਹਾ ਪ੍ਰੀਸ਼ਦਾਂ ਅਤੇ 2,838 ਬਲਾਕ ਸੰਮਤੀ
ਸੂਬੇ ਭਰ ਵਿੱਚ 347 ਜ਼ਿਲ੍ਹਾ ਪ੍ਰੀਸ਼ਦਾਂ ਅਤੇ 2,838 ਬਲਾਕ ਸੰਮਤੀ ਲਈ ਉਮੀਦਵਾਰ ਚੁਣੇ ਜਾਣਗੇ। ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਕੁੱਲ 9,775 ਉਮੀਦਵਾਰ ਚੋਣ ਲੜ ਰਹੇ ਹਨ। ਚੋਣਾਂ ਲਈ ਲਗਭਗ 90,000 ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਪੁਲਿਸ ਰਿਪੋਰਟਾਂ ਦੇ ਆਧਾਰ ‘ਤੇ, ਚੋਣ ਕਮਿਸ਼ਨ ਨੇ ਰਾਜ ਦੇ 860 ਪੋਲਿੰਗ ਸਟੇਸ਼ਨਾਂ ਨੂੰ ਅਤਿ ਸੰਵੇਦਨਸ਼ੀਲ ਅਤੇ 3,405 ਨੂੰ ਸੰਵੇਦਨਸ਼ੀਲ ਐਲਾਨਿਆ ਹੈ। ਇਨ੍ਹਾਂ ਸਾਰੇ ਕੇਂਦਰਾਂ ‘ਤੇ ਵਾਧੂ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਸਖ਼ਤ ਸੁਰੱਖਿਆ ਉਪਾਅ ਕਰਨ ਦੇ ਵੀ ਆਦੇਸ਼ ਦਿੱਤੇ ਗਏ ਹਨ।
