ਲੁਧਿਆਣਾ ‘ਚ GST ਸਟੇਟ ਦੀ ਰੇਡ, ਟੈਕਸ ਚੋਰੀ ਮਾਮਲੇ ‘ਚ ਦੋ ਕਾਰੋਬਾਰੀ ਗ੍ਰਿਫ਼ਤਾਰ

Updated On: 

04 Jul 2025 15:03 PM IST

ਜੀਐਸਟੀ ਅਧਿਕਾਰੀਆਂ ਨੂੰ ਸੂਚਨਾ ਸੀ ਕਿ ਦੋਵੇਂ ਕਾਰੋਬਾਰੀ ਘਰ 'ਚ ਮੌਜੂਦ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫੜਿਆ ਗਿਆ। ਇਨ੍ਹਾਂ 'ਤੇ ਟੈਕਸ ਚੋਰੀ ਕਰਨ ਦਾ ਸ਼ੱਕ ਹੈ, ਹਾਲਾਂਕਿ ਇਸ ਮਾਮਲੇ 'ਤੇ ਜੀਐਸਟੀ ਵਿਭਾਗ ਦੇ ਅਧਿਕਾਰੀਆਂ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਅਧਿਕਾਰੀਆਂ ਨੇ ਕਈ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਮੋਬਾਇਲ ਡਿਟੇਲ ਦੀ ਜਾਂਚ ਕੀਤੀ ਜਾ ਰਹੀ ਹੈ। ਜੀਐਸਟੀ ਅਧਿਕਾਰੀ ਇਸ ਮਾਮਲੇ 'ਚ ਜਲਦੀ ਹੀ ਕੋਈ ਖੁਲਾਸਾ ਕਰ ਸਕਦੇ ਹਨ।

ਲੁਧਿਆਣਾ ਚ GST ਸਟੇਟ ਦੀ ਰੇਡ, ਟੈਕਸ ਚੋਰੀ ਮਾਮਲੇ ਚ ਦੋ ਕਾਰੋਬਾਰੀ ਗ੍ਰਿਫ਼ਤਾਰ

ਸੰਕੇਤਕ ਤਸਵੀਰ

Follow Us On
ਲੁਧਿਆਣਾ ‘ਚ ਬੀਤੀ ਰਾਤ ਸਟੇਟ ਜੀਐਸਟੀ ਵਿਭਾਗ ਦੀਆਂ ਟੀਮਾਂ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਛਾਪੇਮਾਰੀ ਕੀਤੀ। ਜੀਐਸਟੀ ਅਧਿਕਾਰੀਆਂ ਨੇ ਪਹਿਲਾਂ ਭਾਮਿਆਂ ਰੋਡ ‘ਤੇ ਰੇਡ ਕੀਤੀ ਤੇ ਉਸ ਤੋਂ ਬਾਅਦ ਸਿਵਲ ਲਾਈਨ ‘ਤੇ ਰੇਡ ਕੀਤੀ। ਸੂਤਰਾਂ ਮੁਤਾਬਕ ਪਤਾ ਚੱਲਿਆ ਹੈ ਕਿ ਰੇਡ ‘ਚ ਦੋ ਮੁਲਜ਼ਮ ਕਾਰੋਬਾਰੀਆਂ ਨੂੰ ਫੜਿਆ ਗਿਆ ਹੈ। ਦੇਰ ਰਾਤ ਅਧਿਕਾਰੀਆਂ ਨੇ ਦੋਵੇਂ ਕਾਰੋਬਾਰੀਆਂ ਦਾ ਸਿਵਲ ਹਸਪਤਾਲ ਮੈਡਿਕਲ ਕਰਵਾਇਆ। ਕਾਰੋਬਾਰੀਆਂ ਦੀ ਪਹਿਚਾਣ ਦੀਪਾਂਸ਼ੂ ਆਨੰਦ ਨਿਵਾਸੀ ਭਾਮਿਆਂ ਇਨਕਲੇਵ ਤੇ ਦੀਪਕ ਗੋਇਲ ਨਿਵਾਸੀ ਸਿਵਲ ਲਾਈਨਸ ਵਜੋਂ ਹੋਈ ਹੈ। ਜੀਐਸਟੀ ਅਧਿਕਾਰੀਆਂ ਨੂੰ ਸੂਚਨਾ ਸੀ ਕਿ ਦੋਵੇਂ ਕਾਰੋਬਾਰੀ ਘਰ ‘ਚ ਮੌਜੂਦ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫੜਿਆ ਗਿਆ। ਇਨ੍ਹਾਂ ‘ਤੇ ਟੈਕਸ ਚੋਰੀ ਕਰਨ ਦਾ ਸ਼ੱਕ ਹੈ, ਹਾਲਾਂਕਿ ਇਸ ਮਾਮਲੇ ‘ਤੇ ਜੀਐਸਟੀ ਵਿਭਾਗ ਦੇ ਅਧਿਕਾਰੀਆਂ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਅਧਿਕਾਰੀਆਂ ਨੇ ਕਈ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਮੋਬਾਇਲ ਡਿਟੇਲ ਦੀ ਜਾਂਚ ਕੀਤੀ ਜਾ ਰਹੀ ਹੈ। ਜੀਐਸਟੀ ਅਧਿਕਾਰੀ ਇਸ ਮਾਮਲੇ ‘ਚ ਜਲਦੀ ਹੀ ਕੋਈ ਖੁਲਾਸਾ ਕਰ ਸਕਦੇ ਹਨ।

ਕੁੱਝ ਦਿਨਾ ਪਹਿਲਾਂ ਵੀ ਟੈਕਸ ਚੋਰੀ ਮਾਮਲਾ ਆਇਆ ਸੀ ਸਾਹਮਣੇ

ਦੱਸ ਦੇਈਏ ਕਿ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਏਸੀ ਫਰਮਾਂ ਦਾ ਖੁਲਾਸਾ ਕੀਤਾ ਸੀ, ਜੋ ਕਰੋੜਾਂ ਦੀ ਜੀਐਸਟੀ ਚੋਰੀ ਕਰ ਰਹੀਆਂ ਸਨ। ਇਨ੍ਹਾਂ ਫਰਮਾਂ ਨੇ ਬਹੁੱਤ ਚਲਾਕੀ ਨਾਲ ਆਪਣਾ ਨੈੱਟਵਰਕ ਖੜਾ ਕੀਤਾ ਸੀ ਤਾਂ ਜੋ ਅਸਲ ਪ੍ਰਬੰਧਕਾਂ ਦਾ ਨਾਂ ਸਾਹਮਣੇ ਨਾ ਆ ਸਕੇ। ਇਸ ਦੇ ਲਈ ਮਜ਼ਦੂਰਾਂ ਤੇ ਬੇਰੋਜ਼ਗਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਨੂੰ 800 ਰੁਪਏ ਦੀ ਦਿਹਾੜੀ ਦੇਣ ਦਾ ਲਾਲਚ ਦੇ ਕੇ ਪੈਨ ਕਾਰਡ, ਆਧਾਰ ਕਾਰਡ ਤੇ ਬਾਕੀ ਦਸਤਾਵੇਜ਼ ਲਏ ਗਏ ਸਨ। ਇਨ੍ਹਾਂ ਦਸਤਾਵੇਜ਼ਾਂ ਦਾ ਇਸਤੇਮਾਲ ਕਰਕੇ ਫਰਜ਼ੀ ਕੰਪਨੀਆਂ ਬਣਾ ਕੇ ਰਜਿਸਟ੍ਰੇਸ਼ਨ ਕਰਵਾਈ ਗਈ। ਇਸ ‘ਚ ਕੁੱਲ 866 ਕਰੋੜ ਦਾ ਘੁਟਾਲਾ ਸਾਹਮਣੇ ਆਇਆ, ਸਿਰਫ਼ ਟੈਕਸੀ ਸੇਵਾਵਾਂ ਦੇ ਨਾਂ ‘ਤੇ ਹੀ 157.22 ਕਰੋੜ ਦੀ ਜੀਐਸਟੀ ਚੋਰੀ ਕੀਤੀ ਗਈ ਸੀ।