ਨਵਜੋਤ ਕੌਰ ਦੇ ਬਿਆਨਾਂ ਤੋਂ ਨਾਰਾਜ਼ ਹਾਈਕਮਾਨ, ਸੂਬਾ ਇੰਚਾਰਜ ਭੂਪੇਸ਼ ਬਘੇਲ ਤੋਂ ਰਿਪੋਰਟ ਕੀਤੀ ਤਲਬ

Updated On: 

11 Dec 2025 10:45 AM IST

Navjot Kaur 500 Crore Suitcase Statement: ਪੰਜਾਬ 'ਚ 2027 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਹਾਈਕਮਾਨ ਨਾਰਾਜ਼ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਨ ਕੋਈ ਸਖ਼ਤ ਫੈਸਲਾ ਲੈ ਸਕਦੀ ਹੈ।

ਨਵਜੋਤ ਕੌਰ ਦੇ ਬਿਆਨਾਂ ਤੋਂ ਨਾਰਾਜ਼ ਹਾਈਕਮਾਨ, ਸੂਬਾ ਇੰਚਾਰਜ ਭੂਪੇਸ਼ ਬਘੇਲ ਤੋਂ ਰਿਪੋਰਟ ਕੀਤੀ ਤਲਬ

ਨਵਜੋਤ ਕੌਰ ਦੇ ਬਿਆਨਾਂ ਤੋਂ ਨਾਰਾਜ਼ ਹਾਈਕਮਾਨ

Follow Us On

ਪੰਜਾਬ ਕਾਂਗਰ ਦੇ ਆਗੂ ਡਾ. ਨਵਜੋਤ ਕੌਰ ਸਿੱਧੂ ਦੀ ਬਿਆਨਬਾਜ਼ੀ ਨੂੰ ਹਾਈਕਮਾਨ ਨੇ ਗੰਭੀਰਤਾ ਨਾਲ ਲਿਆ ਹੈ। ਕਾਂਗਰਸ ਹਾਈਕਮਾਨ ਨੇ ਪਾਰਟੀ ਦੇ ਪੰਜਾਬ ਇੰਚਾਰਜ ਭੂਪੇਸ਼ ਬਘੇਲ ਤੋਂ ਇਸ ਬਿਆਨ ਮਾਮਲੇ ਦੀ ਪੂਰੀ ਰਿਪੋਰਟ ਤਲਬ ਕੀਤੀ ਹੈ। ਬਘੇਲ ਨੇ ਇਸ ਬਾਰੇ ਕਿਹਾ ਹੈ ਕਿ ਨਵਜੋਤ ਕੌਰ ਸਿੱਧੂ ਨੂੰ ਨੋਟਿਸ ਭੇਜਣ ਤੋਂ ਬਾਅਦ ਹਾਈ ਲੈਵਲ ਕਮੇਟੀ ਦਾ ਗਠਨ ਕੀਤਾ ਗਿਆ ਹੈ। ਦੂਜੇ ਪਾਸੇ, ਪੰਜਾਬ ਕਾਂਗਰਸ ਪਹਿਲਾਂ ਹੀ ਉਨ੍ਹਾਂ ਦੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਰੱਦ ਕਰ ਚੁੱਕੀ ਹੈ।

ਪੰਜਾਬ ਚ 2027 ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਹਾਈਕਮਾਨ ਨਾਰਾਜ਼ ਹੈ। ਅਜਿਹੇ ਚ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਨ ਕੋਈ ਸਖ਼ਤ ਫੈਸਲਾ ਲੈ ਸਕਦੀ ਹੈ।

ਦੂਜੇ ਪਾਸੇ, ਡਾ. ਨਵਜੋਤ ਕੌਰ ਸਿੱਧੂ ਦੇ ਪਤੀ ਨਵਜੋਤ ਸਿੰਘ ਸਿੱਧੂ ਨੇ ਇਸ ਮਾਮਲੇ ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਉਨ੍ਹਾਂ ਦੇ ਬੀਤੀ ਦਿਨ ਅੰਮ੍ਰਿਤਸਰ ਪਹੁੰਚਣ ਦੀ ਖ਼ਬਰ ਆਈ ਸੀ। ਹਾਲਾਂਕਿ, ਉਹ ਇਸ ਦੌਰਾਨ ਨਾ ਤਾਂ ਮੀਡੀਆ ਸਾਹਮਣੇ ਆਏ ਤੇ ਨਾ ਹੀ ਉਨ੍ਹਾਂ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਦਿੱਤੀ ਗਈ ਹੈ।

ਸੁਖਜਿੰਦਰ ਬੋਲੇ- ਮੇਰੀ ਪੱਗ ਤੇ ਅਣਖ ਦਾ ਸਵਾਲ

ਉੱਧਰ, ਗੈਂਗਸਟਰਾਂ ਨਾਲ ਲਿੰਕ ਵਾਲੇ ਬਿਆਨ ਤੇ ਸੁਖਜਿੰਦਰ ਰੰਧਾਵਾ ਨੇ ਨਵਜੋਤ ਕੌਰ ਸਿੱਧੂ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਗੱਲ ਉਨ੍ਹਾਂ ਦੀ ਪੱਗ ਤੇ ਅਣਖ ਤੇ ਆ ਗਈ ਹੈ। ਉਹ ਹੁਣ ਕੋਰਟ ਚ ਹੀ ਗੱਲ ਕਰਨਗੇ। ਰੰਧਾਵਾ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਪਾਰਟੀ ਚ ਸ਼ਾਮਲ ਕਰਵਾਇਆ ਗਿਆ, ਉਨ੍ਹਾਂ ਨੂੰ ਪਾਰਟੀ ਪ੍ਰਧਾਨ ਬਣਾਇਆ ਗਿਆ। ਨਵਜੋਤ ਸਿੰਘ ਸਿੱਧੂ ਨੂੰ ਲੋਕਲ ਬਾਡੀਜ਼ ਤੇ ਟੂਰਿਜ਼ਮ ਡਿਪਾਰਮੈਂਟ ਦਾ ਮੰਤਰੀ ਬਣਾਇਆ ਗਿਆ। ਕੀ ਉਨ੍ਹਾਂ ਤੋਂ ਪੈਸੇ ਲਏ ਗਏ ਸਨ?

ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਨੇ ਨੋਟਿਸ ਦਾ ਜਵਾਬ ਦਿੱਤਾ। ਉਸ ਚ ਕੁੱਝ ਅਖ਼ਬਾਰਾਂ ਦੀਆਂ ਪੁਰਾਣੀਆਂ ਕਟਿੰਗਾਂ ਲਗਾਇਆਂ ਗਈਆਂ ਹੈ। ਉਸ ਚ ਕੀਤੇ ਵੀ ਮੇਰਾ ਨਾਮ ਨਹੀਂ ਹੈ। ਕੋਈ 2008 ਤੇ ਕੋਈ 2014 ਦੀ ਕਟਿੰਗ ਹੈ। ਉਸ ਚ ਕੋਈ ਕਰਨਾਟਕ ਤੇ ਕੋਈ ਬਿਹਾਰ ਦੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਕੋਰਟ ਚ ਹੀ ਜਵਾਬ ਦੇਣਗੇ। ਹੁਣ ਸੁਖਜਿੰਦਰ ਰੰਧਾਵਾ ਦੀ ਵੀ ਪੱਗ ਤੇ ਅਣਖ ਦਾ ਸਵਾਲ ਹੈ।