ਮੁਹਾਲੀ ‘ਚ ਅੱਤਵਾਦੀ ਪਰਮਜੀਤ ਪੰਮਾ ਦੇ ਘਰ NIA ਦੀ ਰੇਡ, ਦੋ ਘੰਟੇ ਤੱਕ ਜਾਂਚ ਤੋਂ ਬਾਅਦ ਖਾਲੀ ਹੱਥ ਪਰਤੀ ਟੀਮ
NIA Raid in Mohali: ਐਨਆਈਏ ਦੀ ਟੀਮ ਵੱਲੋਂ ਮੰਗਲਵਾਰ ਨੂੰ ਪੰਜਾਬ ਵਿੱਚ ਖਾਲਿਸਤਾਨ ਨਾਲ ਜੁੜੇ ਸਮਰਥਕਾਂ ਦੇ 15 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਜਿਸ ਤੋਂ ਬਾਅਦ ਮੁਹਾਲੀ ਵਿੱਚ ਵੀ ਅੱਤਵਾਦੀ ਪੰਮਾ ਦੇ ਘਰ ਨੂੰ ਖੰਗਾਲਿਆ ਗਿਆ।
Photo: Twitter
Sonam Mahajan
@AsYouNotWish
ਐਨਆਈਏ (NIA) ਅਧਿਕਾਰੀਆਂ ਨੇ ਮੰਗਲਵਾਰ ਸਵੇਰੇ ਕਰੀਬ 6 ਵਜੇ ਮੁਹਾਲੀ ਜ਼ਿਲ੍ਹੇ ਦੇ ਫੇਜ਼-3ਬੀ2 ਵਿੱਚ ਅੱਤਵਾਦੀ ਪਰਮਜੀਤ ਸਿੰਘ ਪੰਮਾ (Paramjit Singh Pamma) ਦੇ ਘਰ ਛਾਪਾ ਮਾਰਿਆ। ਇਸ ਦੌਰਾਨ ਟੀਮ ਦੇ ਨਾਲ ਆਏ ਅਧਿਕਾਰੀਆਂ ਨੇ ਕਰੀਬ ਦੋ ਘੰਟੇ ਘਰ ਦੀ ਚੈਕਿੰਗ ਕੀਤੀ। ਨਾਲ ਹੀ ਪਰਿਵਾਰ ਤੋਂ ਵੀ ਪੁੱਛਗਿੱਛ ਕੀਤੀ ਗਈ। ਹਾਲਾਂਕਿ, ਜਾਂਚ ਦੌਰਾਨ ਐਨਆਈਏ ਨੂੰ ਕੋਈ ਇਤਰਾਜਯੋਗ ਦਸਤਾਵੇਜ਼ ਨਹੀਂ ਮਿਲਿਆ।
ਪਰਮਜੀਤ ਦੇ ਪਿਤਾ ਨੇ ਦੱਸਿਆ ਕਿ ਉਹ 22 ਸਾਲ ਪਹਿਲਾਂ ਘਰੋਂ ਚਲਾ ਗਿਆ ਸੀ। ਹੁਣ ਉਹ ਵਿਦੇਸ਼ ਵਿਚ ਰਹਿੰਦਾ ਹੈ ਅਤੇ ਉਨ੍ਹਾਂ ਦਾ ਉਸ ਨਾਲ ਕੋਈ ਸੰਪਰਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। NIA ਦੀ ਟੀਮ ਸਵੇਰੇ 6 ਵਜੇ ਘਰ ਪਹੁੰਚੀ। ਇਸ ਤੋਂ ਬਾਅਦ ਕਰੀਬ ਦੋ ਘੰਟੇ ਤੱਕ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਕਿਸੇ ਨੂੰ ਅੰਦਰ ਆਉਣ ਜਾਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਸੀ।
ਟੀਮ ਦੇ ਛਾਪੇ ਦਾ ਪਤਾ ਲੱਗਦਿਆਂ ਹੀ ਫੇਜ਼-3ਬੀ2 ਦੇ ਰਹਿਣ ਵਾਲੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਮੌਕੇ ਤੇ ਪੁੱਜੇ। ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਰਾਹੀਂ ਅਪੀਲ ਕਰਦਿਆਂ ਕਿਹਾ ਕਿ ਪੰਮਾ ਨੂੰ ਦੇਸ਼ ਛੱਡੇ ਕਈ ਸਾਲ ਹੋ ਗਏ ਹਨ। ਉਦੋਂ ਤੋਂ ਉਹ ਨਾ ਤਾਂ ਘਰ ਆਇਆ ਅਤੇ ਨਾ ਹੀ ਕੋਈ ਸੰਪਰਕ ਕੀਤਾ। ਉਸ ਦੇ ਮਾਤਾ-ਪਿਤਾ ਉਸ ਲਈ ਕਦੇ ਵੀ ਵਿਦੇਸ਼ ਨਹੀਂ ਗਏ ਹਨ, ਇਸ ਲਈ ਇਸ ਉਮਰ ਵਿਚ ਉਨ੍ਹਾਂ ਨੂੰ ਤੰਗ-ਪਰੇਸ਼ਾਨ ਕਰਨਾ ਠੀਕ ਨਹੀਂ ਹੈ।


