ਧੁੰਦ ਦੇ ਚੱਲਦੇ ਮੁਹਾਲੀ ‘ਚ ਵੱਡਾ ਹਾਦਸਾ, ਦੋ ਸਕੂਲੀ ਬੱਸਾਂ ਆਪਸ ‘ਚ ਟਕਰਾਈਆਂ

Updated On: 

18 Dec 2025 10:45 AM IST

ਮੁਹਾਲੀ ਦੇ ਕੁਰਾਲੀ ਵਿਖੇ ਚੰਡੀਗੜ੍ਹ ਹਾਈਵੇਅ 'ਚ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਦੋ ਸਕੂਲ ਬੱਸਾਂ ਦੀ ਟੱਕਰ ਹੋ ਗਈ। ਹਾਦਸੇ 'ਚ ਦੋਵੇਂ ਬੱਸਾਂ ਦੇ ਡਰਾਈਵਰ ਸਮੇਤ 5 ਲੋਕ ਜ਼ਖ਼ਮੀ ਹੋਈ ਸਨ। ਸਾਰਿਆਂ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ ਹੈ। ਇਸ ਹਾਦਸੇ 'ਚ ਇੱਕ ਡਰਾਈਵਰ ਦੀ ਲੱਤ ਫ੍ਰੈਕਚਰ ਹੋਣ ਦੀ ਜਾਣਕਾਰੀ ਹੈ, ਜਦਕਿ ਦੂਜੇ ਡਰਾਈਵਰ 'ਤੇ ਸਿਰ 'ਤੇ ਟਾਂਕੇ ਲੱਗੇ। ਹਾਦਸੇ 'ਚ ਤਿੰਨ ਬੱਚਿਆਂ ਦੇ ਸਿਰ 'ਤੇ ਵੀ ਸੱਟ ਲੱਗੀ ਹੈ, ਜਿਨ੍ਹਾਂ 'ਚੋਂ 2 ਨੂੰ ਛੋਟੀ ਦੇ ਦਿੱਤੀ ਗਈ ਹੈ।

ਧੁੰਦ ਦੇ ਚੱਲਦੇ ਮੁਹਾਲੀ ਚ ਵੱਡਾ ਹਾਦਸਾ, ਦੋ ਸਕੂਲੀ ਬੱਸਾਂ ਆਪਸ ਚ ਟਕਰਾਈਆਂ

ਧੁੰਦ ਦੇ ਚੱਲਦੇ ਮੁਹਾਲੀ 'ਚ ਵੱਡਾ ਹਾਦਸਾ, ਦੋ ਸਕੂਲੀ ਬੱਸਾਂ ਆਪਸ 'ਚ ਟਕਰਾਈਆਂ

Follow Us On

ਮੁਹਾਲੀ ਦੇ ਕੁਰਾਲੀ ਵਿਖੇ ਚੰਡੀਗੜ੍ਹ ਹਾਈਵੇਅ ਚ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਦੋ ਸਕੂਲ ਬੱਸਾਂ ਦੀ ਟੱਕਰ ਹੋ ਗਈ। ਹਾਦਸੇ ਚ ਦੋਵੇਂ ਬੱਸਾਂ ਦੇ ਡਰਾਈਵਰ ਸਮੇਤ 5 ਲੋਕ ਜ਼ਖ਼ਮੀ ਹੋਈ ਸਨ। ਸਾਰਿਆਂ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ ਹੈ। ਇਸ ਹਾਦਸੇ ਚ ਇੱਕ ਡਰਾਈਵਰ ਦੀ ਲੱਤ ਫ੍ਰੈਕਚਰ ਹੋਣ ਦੀ ਜਾਣਕਾਰੀ ਹੈ, ਜਦਕਿ ਦੂਜੇ ਡਰਾਈਵਰ ਤੇ ਸਿਰ ਤੇ ਟਾਂਕੇ ਲੱਗੇ। ਹਾਦਸੇ ਚ ਤਿੰਨ ਬੱਚਿਆਂ ਦੇ ਸਿਰ ਤੇ ਵੀ ਸੱਟ ਲੱਗੀ ਹੈ, ਜਿਨ੍ਹਾਂ ਚੋਂ 2 ਨੂੰ ਛੋਟੀ ਦੇ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਕ ਯਮੁਨਾ ਅਪਾਰਟਮੈਂਟਸ ਨੇੜੇ ਧੁੰਦ ਦੇ ਚੱਲਦੇ ਇਹ ਹਾਦਸਾ ਵਾਪਰਿਆ। ਸੇਂਟ ਇਜਰਾ ਸਕੂਲ ਤੇ ਡੀਪੀਐਸ ਸਕੂਲੀ ਦੀਆਂ ਬੱਸਾਂ ਆਪਸ ਚ ਟਕਰਾ ਗਈਆਂ। ਹਾਦਸੇ ਤੋਂ ਬਾਅਦ ਦੋਵੇਂ ਸਕੂਲਾਂ ਦਾ ਸਟਾਫ਼ ਮੌਕੇ ਤੇ ਪਹੁੰਚਿਆ।

ਧੁੰਦ ਦਾ ਯੈਲੋ ਤੇ ਆਰੇਂਜ ਅਲਰਟ

ਦੱਸ ਦੇਈਏ ਕਿ ਅੱਜ ਪੂਰੇ ਚ ਪੰਜਾਬ ਚ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਕਈ ਜ਼ਿਲ੍ਹਿਆਂ ਚ ਧੁੰਦ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਤੇ ਕੀਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਅੰਮ੍ਰਿਤਸਰ, ਤਰਨਤਾਰਨ, ਬਠਿੰਡਾ, ਬਰਨਾਲਾ, ਮਾਨਸਾ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਮੁਕਤਸਰ, ਸੰਗਰੂਰ ਤੇ ਪਟਿਆਲਾ ਚ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ, ਐਸਏਐਸ ਨਗਰ (ਮੁਹਾਲੀ), ਮੋਗਾ ਤੇ ਫਤਿਹਗੜ੍ਹ ਸਾਹਿਬ ਚ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।