ਲੋਕਾਂ ਦਾ ਪੈਸਾ, ਲੋਕਾਂ ਦੇ ਨਾਂ… 37 ਲੱਖ ਮਹਿਲਾਵਾਂ ਦੇ ਫੋਨਾਂ ‘ਚ ਮੁੜ ਹੋਈ ਟੂੰ-ਟੂੰ, ਖਾਤਿਆਂ ‘ਚ ਆਈ ਦੂਜੀ ਕਿਸ਼ਤ
Mawan Dhiyan Satkar Yojana : ਯੋਜਨਾ ਤਹਿਤ 18 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਯੋਗ ਮਹਿਲਾਵਾਂ ਨੂੰ ਲਾਭ ਦੇਣ ਦੀ ਵਿਵਸਥਾ ਹੈ। ਸਰਕਾਰੀ ਜਾਣਕਾਰੀ ਮੁਤਾਬਕ ਇੱਕ ਪਰਿਵਾਰ 'ਚ ਇੱਕ ਤੋਂ ਵੱਧ ਯੋਗ ਮਹਿਲਾਵਾਂ ਹੋਣ ਦੀ ਸੂਰਤ 'ਚ ਵੀ ਲਾਭ ਮਿਲਦਾ ਹੈ। ਯੋਜਨਾ 'ਚ ਸਮਾਜਿਕ ਸੁਰੱਖਿਆ ਪੈਨਸ਼ਨ ਲੈ ਰਹੀਆਂ ਮਹਿਲਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਅੱਜ ਦੂਜੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਤਰਨਤਾਰਨ ਦੇ ਗੋਇੰਦਵਾਲ ਸਾਹਿਬ ਦੀ ਦਾਣਾ ਮੰਡੀ ‘ਚ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਯੋਜਨਾ ਦੀ ਅਗਲੀ ਕਿਸ਼ਤ ਜਾਰੀ ਕੀਤੀ।
ਇਸ ਕਿਸ਼ਤ ਤਹਿਤ ਰਜਿਸਟਰਡ ਮਹਿਲਾਵਾਂ ਦੇ ਬੈਂਕ ਖਾਤਿਆਂ ‘ਚ ਅਕਤੂਬਰ ਤੋਂ ਦਸੰਬਰ ਤੱਕ ਤਿੰਨ ਮਹੀਨਿਆਂ ਦੀ ਰਕਮ ਇਕੱਠੀ ਟਰਾਂਸਫਰ ਕੀਤੀ ਗਈ ਹੈ। ਜਨਰਲ ਸ਼੍ਰੇਣੀ ਦੀਆਂ ਯੋਗ ਮਹਿਲਾਵਾਂ ਨੂੰ 3,000 ਰੁਪਏ, ਜਦਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਮਹਿਲਾਵਾਂ ਨੂੰ 4,500 ਰੁਪਏ ਮਿਲਣਗੇ।
ਚੱਲਦੇ ਸਮਾਗਮ ਚ ਹੋਈ ਮਾਵਾਂ ਭੈਣਾਂ ਦੇ ਫ਼ੋਨਾਂ ਤੇ ਟੂੰ-ਟੂੰ !!
ਸਟੇਜ ਤੇ ਆ ਕੇ ਕੀਤੀ ਖ਼ੁਸ਼ੀ ਸਾਂਝੀ, ਮਹਿਲਾਵਾਂ ਦੇ ਸਤਿਕਾਰ ਲਈ ਕੀਤਾ CM @BhagwantMann ਦਾ ਧੰਨਵਾਦ#PunjabVichFerTuTu pic.twitter.com/TVpmvRBooT — AAP Punjab (@AAPPunjab) October 1, 2026
ਪਹਿਲੀ ਕਿਸ਼ਤ ‘ਚ ਮਿਲੀ ਸੀ ਤਿੰਨ ਮਹੀਨਿਆਂ ਦੀ ਰਕਮ
ਯੋਜਨਾ ਦੀ ਪਹਿਲੀ ਕਿਸ਼ਤ ਜੁਲਾਈ 2026 ‘ਚ ਜਾਰੀ ਕੀਤੀ ਗਈ ਸੀ। ਉਸ ਸਮੇਂ ਵੀ 3 ਮਹੀਨਿਆਂ ਦੀ ਇਕੱਠੀ ਕਿਸ਼ਤ ਜਾਰੀ ਕੀਤੀ ਗਈ ਸੀ। ਜਨਰਲ ਸ਼੍ਰੇਣੀ ਦੀਆਂ ਮਹਿਲਾਵਾਂ ਨੂੰ ਤਿੰਨ ਮਹੀਨਿਆਂ ਦੇ ਹਿਸਾਬ ਨਾਲ 3,000 ਰੁਪਏ ਜਦਕਿ ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਨੂੰ 4,500 ਰੁਪਏ ਦੀ ਰਕਮ ਮਿਲੀ ਸੀ।
ਇਹ ਵੀ ਪੜ੍ਹੋ
ਹਰ ਮਹੀਨੇ ਮਿਲਦੀ ਹੈ ਵਿੱਤੀ ਸਹਾਇਤਾ
ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਯੋਗ ਮਹਿਲਾਵਾਂ ਨੂੰ ਹਰ ਮਹੀਨੇ ਸਿੱਧੀ ਵਿੱਤੀ ਸਹਾਇਤਾ ਦੇਣ ਦੀ ਵਿਵਸਥਾ ਹੈ। ਜਨਰਲ ਸ਼੍ਰੇਣੀ ਦੀਆਂ ਮਹਿਲਾਵਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀ ਦੀਆਂ ਯੋਗ ਮਹਿਲਾਵਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ। ਇਹ ਰਕਮ ਡਾਇਰੈਕਟ ਬੈਨੇਫਿਟ ਟ੍ਰਾਂਸਫਰ (DBT) ਰਾਹੀਂ ਸਿੱਧੀ ਬੈਂਕ ਖਾਤਿਆਂ ਵਿੱਚ ਪਾਈ ਜਾਂਦੀ ਹੈ।
ਸਰਕਾਰ ਦੀਆਂ ਗਿਣਵਾਈਆਂ ਉਪਲੱਬਧੀਆਂ
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ‘ਚ ਸਿੱਖਿਆ ਅਤੇ ਹੋਰ ਖੇਤਰਾਂ ‘ਚ ਹੋਏ ਕੰਮਾਂ ਨੂੰ ਗਿਣਾਉਂਦਿਆਂ ਕਿਹਾ ਕਿ ਪੰਜਾਬ ਹੁਣ ਦੇਸ਼ ਲਈ ਮਿਸਾਲ ਬਣ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਲ 2022 ਤੋਂ ਸਕੂਲਾਂ ਦੇ ਬੁਨਿਆਦੀ ਢਾਂਚੇ ਤੇ ਸਿੱਖਿਆ ਪ੍ਰਣਾਲੀ ‘ਚ ਸੁਧਾਰਾਂ ਦੀ ਸ਼ੁਰੂਆਤ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਚਾਰ ਸਾਲਾਂ ‘ਚ ਪੰਜਾਬ ਸਿੱਖਿਆ ਦੇ ਖੇਤਰ ‘ਚ ਕੇਰਲਾ ਨੂੰ ਪਿੱਛੇ ਛੱਡ ਕੇ ਨੰਬਰ-1 ਸੂਬਾ ਬਣਿਆ ਹੈ। ਉਨ੍ਹਾਂ ਕਿਹਾ ਕਿ 2021 ‘ਚ ਪੰਜਾਬ ਤੋਂ ਸਿਰਫ਼ 80 ਵਿਦਿਆਰਥੀ NEET ‘ਚ ਸਫਲ ਹੋਏ ਸਨ, ਜਦਕਿ ਇਸ ਸਾਲ ਇਹ ਗਿਣਤੀ ਵੱਧ ਕੇ 882 ਹੋ ਗਈ ਹੈ।
ਪੂਰੇ ਦੇਸ਼ ਲਈ ਮਿਸਾਲ ਬਣੀ ਪੰਜਾਬ ਸਿੱਖਿਆ ਕ੍ਰਾਂਤੀ!
🔸 2022 ਤੋਂ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਸਿੱਖਿਆ ਪ੍ਰਣਾਲੀ ‘ਚ ਸ਼ੁਰੂ ਹੋਏ ਸੁਧਾਰ 🔸 4 ਹੀ ਸਾਲਾਂ ‘ਚ ਸਿੱਖਿਆ ਦੇ ਖੇਤਰ ‘ਚ ਕੇਰਲਾ ਨੂੰ ਪਛਾੜ ਕੇ ਨੰ.1 ਬਣਿਆ ਪੰਜਾਬ 🔸 2021 ‘ਚ 80 ਬੱਚਿਆਂ ਦੇ ਮੁਕਾਬਲੇ ਇਸ ਸਾਲ NEET ‘ਚ ਸਫ਼ਲ ਹੋਏ 882 ਬੱਚੇ – @BhagwantMann ਮੁੱਖ pic.twitter.com/tbbqiesc04 — AAP Punjab (@AAPPunjab) October 1, 2026
ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਹੋਰ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ 2022 ‘ਚ ਸਰਕਾਰ ਬਣਨ ਤੋਂ ਬਾਅਦ 600 ਯੂਨਿਟ ਤੱਕ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਿੱਥੇ ਕੁਝ ਸਰਕਾਰਾਂ ਵੱਲੋਂ ਸੂਬੇ ਦੀ ਜਾਇਦਾਦ ਵੇਚਣ ਦੇ ਇਲਜ਼ਾਮ ਲੱਗਦੇ ਰਹੇ ਹਨ, ਉੱਥੇ ਉਨ੍ਹਾਂ ਦੀ ਸਰਕਾਰ ਵੱਲੋਂ ਜਾਇਦਾਦ ਖਰੀਦਣ ਤੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਕਦਮ ਚੁੱਕੇ ਗਏ ਹਨ। ਮਾਨ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦਣ ਦਾ ਵੀ ਜ਼ਿਕਰ ਕੀਤਾ।
ਵਿਰੋਧੀਆਂ ‘ਤੇ ਨਿਸ਼ਾਨਾ
ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਸਤੀਫ਼ੇ ਤੋਂ ਬਾਅਦ ਪਾਰਟੀ ਅੰਦਰ ਨਵੇਂ ਪ੍ਰਧਾਨ ਨੂੰ ਲੈ ਕੇ ਵੀ ਖਿੱਚੋਤਾਣ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ‘ਚ ਪੰਜਾਬ ਦੇ ਮੁੱਦਿਆਂ ‘ਤੇ ਇਕੱਠੇ ਹੋਣ ਦੀ ਬਜਾਏ ਆਗੂਆਂ ਵਿਚਕਾਰ ਆਪਸੀ ਖਿੱਚੋਤਾਣ ਦੀ ਸਿਆਸਤ ਚੱਲਦੀ ਰਹਿੰਦੀ ਹੈ।
🔸 ਪੰਜਾਬ ‘ਚੋਂ ਬਾਦਲਾਂ, ਮਜੀਠੀਆ ਅਤੇ ਕੈਪਟਨ ਦੇ ਪਰਿਵਾਰਾਂ ਦੇ ਰਾਜ ਖ਼ਤਮ ਹੋਏ ਤੇ ਆਮ ਲੋਕਾਂ ਦੇ ਰਾਜ ਦੀ ਸਥਾਪਨਾ ਹੋਈ 🔸 25 ਸਾਲ ਰਾਜ ਕਰਨ ਦਾ ਦਾਅਵਾ ਕਰਨ ਵਾਲ਼ੇ ਬਾਦਲਾਂ ਕੋਲ਼ ਅੱਜ 5 ਬੰਦੇ ਨਹੀਂ, ਧਰਮ ਦੇ ਨਿਰਾਦਰ ਦੀ ਮਿਲ ਰਹੀ ਸਜ਼ਾ 🔸 ਸੁਖਬੀਰ ਬਾਦਲ ਦੇ ਜਨਮ ਤੋਂ ਵੀ ਪਹਿਲਾਂ ਜੇਲ੍ਹਾਂ ਕੱਟਣ ਵਾਲ਼ੇ ਆਗੂਆਂ ਦੇ ਪਰਿਵਾਰਾਂ ਨੂੰ pic.twitter.com/wSXKlDcAMA
— AAP Punjab (@AAPPunjab) October 1, 2026
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪੰਜਾਬ ਦੀ ਸਿਆਸਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ‘ਚ ਬਾਦਲ, ਮਜੀਠੀਆ ਤੇ ਕੈਪਟਨ ਪਰਿਵਾਰਾਂ ਦੇ ਲੰਬੇ ਸਮੇਂ ਦੇ ਰਾਜ ਦਾ ਅੰਤ ਹੋਇਆ ਹੈ ਤੇ ਆਮ ਲੋਕਾਂ ਦੀ ਸਰਕਾਰ ਬਣੀ ਹੈ। ਉਨ੍ਹਾਂ ਬਾਦਲ ਪਰਿਵਾਰ ਦੀ ਮੌਜੂਦਾ ਸਿਆਸੀ ਸਥਿਤੀ ‘ਤੇ 25 ਸਾਲ ਰਾਜ ਕਰਨ ਦਾ ਦਾਅਵਾ ਕਰਨ ਵਾਲੇ ਬਾਦਲ ਪਰਿਵਾਰ ਕੋਲ ਅੱਜ 5 ਬੰਦੇ ਨਹੀਂ ਹੈ।
🔸 ਪੰਜਾਬ ‘ਚੋਂ ਬਾਦਲਾਂ, ਮਜੀਠੀਆ ਅਤੇ ਕੈਪਟਨ ਦੇ ਪਰਿਵਾਰਾਂ ਦੇ ਰਾਜ ਖ਼ਤਮ ਹੋਏ ਤੇ ਆਮ ਲੋਕਾਂ ਦੇ ਰਾਜ ਦੀ ਸਥਾਪਨਾ ਹੋਈ 🔸 25 ਸਾਲ ਰਾਜ ਕਰਨ ਦਾ ਦਾਅਵਾ ਕਰਨ ਵਾਲ਼ੇ ਬਾਦਲਾਂ ਕੋਲ਼ ਅੱਜ 5 ਬੰਦੇ ਨਹੀਂ, ਧਰਮ ਦੇ ਨਿਰਾਦਰ ਦੀ ਮਿਲ ਰਹੀ ਸਜ਼ਾ 🔸 ਸੁਖਬੀਰ ਬਾਦਲ ਦੇ ਜਨਮ ਤੋਂ ਵੀ ਪਹਿਲਾਂ ਜੇਲ੍ਹਾਂ ਕੱਟਣ ਵਾਲ਼ੇ ਆਗੂਆਂ ਦੇ ਪਰਿਵਾਰਾਂ ਨੂੰ pic.twitter.com/wSXKlDcAMA
— AAP Punjab (@AAPPunjab) October 1, 2026
