ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਘੱਗਰ ‘ਚ ਘਟਿਆ ਪਾਣੀ ਦਾ ਪੱਧਰ, ਸਰਦੂਲਗੜ੍ਹ ਦੇ ਇਲਾਕਿਆਂ ‘ਚ ਹਾਲੇ ਵੀ ਭਰਿਆ ਹੈ ਪਾਣੀ

ਘੱਗਰ ਦਰਿਆ ਵਿੱਚ ਹਾਲੇ ਵੀ ਪਾਣੀ ਘਟਣ ਦੀ ਬਜਾਏ ਵੱਧ ਰਿਹਾ ਹੈ ਤੇ ਹੁਣ ਇਹ ਦਰਿਆ ਖਤਰੇ ਦੇ ਨਿਸ਼ਾਨ ਤੋਂ 5 ਫੁੱਟ ਉੱਪਰ ਵਹਿ ਰਿਹਾ ਹੈ। ਸਦੂਲਗੜ੍ਹ ਸ਼ਹਿਰ ਦੇ ਕਈ ਸਰਕਾਰੀ ਦਫਤਰਾਂ ਵਿੱਚ ਪਾਣੀ ਭਰ ਗਿਆ ਹੈ। ਹੜ੍ਹਾਂ ਦੇ ਕਾਰਨ ਸਰਦੂਲਗੜ੍ਹ ਦੇ ਬਿਜਲੀ ਗਰਿੱਡ ਨੂੰ ਵੀ ਖਤਰਾ ਹੋ ਗਿਆ ਹੈ।

ਘੱਗਰ 'ਚ ਘਟਿਆ ਪਾਣੀ ਦਾ ਪੱਧਰ, ਸਰਦੂਲਗੜ੍ਹ ਦੇ ਇਲਾਕਿਆਂ 'ਚ ਹਾਲੇ ਵੀ ਭਰਿਆ ਹੈ ਪਾਣੀ
Follow Us
tv9-punjabi
| Updated On: 21 Jul 2023 10:19 AM IST
ਪੰਜਾਬ ਨਿਊਜ। ਮਾਨਸਾ ਦੇ ਘੱਗਰ ਦਰਿਆ (Ghaggar River) ਦਾ ਪਾਣੀ ਦਾ ਪੱਧਰ ਘਟਣ ਲੱਘ ਪਿਆ ਹੈ ਜਿਸ ਨਾਲ ਲੋਕਾਂ ਨੇ ਰਾਹਤ ਲਈ ਹੈ। ਘੱਗਰ ਹੜ੍ਹਾਂ ਦੇ ਕਾਰਨ ਬਹੁਤ ਨੁਕਸਾਨ ਕਰ ਚੁੱਕਾ ਹੈ। ਅੱਧੇ ਸਰਦੂਲਗੜ੍ਹ ਸ਼ਹਿਰ ਨੂੰ ਘੱਗਰ ਤੇ ਪਾਣੀ ਨੂੰ ਘੇਰ ਲਿਆ ਸੀ। ਵੀਰਵਾਰ ਵੀ ਪਾਣੀ ਵੱਧਣ ਕਾਰਨ ਘੱਗਰ ਨੇ ਭੱਲਣਵਾੜਾ ਵਿਖੇ ਵੱਡਾ ਪਾੜ ਪੈ ਗਿਆ ਸੀ, ਜਿਸ ਨਾਲ ਤੇ ਇਲਾਕੇ ਦੇ ਹੋਰ ਪਿੰਡ ਵੀ ਪਾਣੀ ਦੀ ਚਪੇਟ ਵਿੱਚ ਆ ਗਏ ਸਨ। ਪਰ ਹਣ ਰਾਹਤ ਦੀ ਗੱਲ ਇਹਾ ਹੈ ਕਿ ਘੱਗਰ ਦਰਿਆ ਵਿੱਚ ਥੋੜਾ ਪਾਣੀ ਦਾ ਪੱਧਰ ਘਟਿਆ ਹੈ। ਘੱਗਰ ਵਿੱਚ ਹੜ੍ਹ ਆਉਣ ਕਾਰਨ ਸਰਦੂਲਗੜ੍ਹ (Sardulgarh) ਦੇ ਬਿਜਲੀ ਗਰਿੱਡ ਨੂੰ ਖਤਰਾ ਹੋ ਗਿਆ ਹੈ। ਤੇ ਹੁਣ ਲੋਕ ਇਸ ਗਰਿੱਡ ਨੂੰ ਬਚਾਉਣ ਲਈ ਖੁਦ ਬੰਨ ਬਣਾ ਰਹੇ ਨੇ। ਸ਼ਹਿਰ ਦੇ ਕਈ ਦਫਤਰਾਂ ਵਿੱਚ ਪਾਣੀ ਭਰ ਗਿਆ ਹੈ, ਜਿਨ੍ਹਾਂ ਵਿੱਚ ਡੀ. ਐੱਸ. ਪੀ. ਦਫ਼ਤਰ, ਐੱਫ. ਸੀ. ਆਈ. ਗੋਦਾਮ, ਚੌੜਾ ਬਾਜ਼ਾਰ, ਅਨਾਜ ਮੰਡੀ ਅਤੇ ਕੁਝ ਵਾਰਡਾਂ ਵੀ ਸ਼ਾਮਿਲ ਹਨ।

ਹੜ੍ਹ ਕਾਰਨ ਹੋਇਆ ਵੱਡੇ ਪੱਧਰ ‘ਤੇ ਨੁਕਸਾਨ

ਮਕਾਨਾਂ ਤੋਂ ਇਲਾਵਾ ਪਸ਼ੂਆਂ, ਡੰਗਰਾਂ, ਖੇਤੀ ਆਦਿ ਦਾ ਘੱਗਰ ਦੇ ਪਾਣੀ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਪਾਣੀ ਨੇ ਪੂਰੇ ਸ਼ਹਿਰ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ। ਸ਼ਹਿਰ ਸਰਦੂਲਗੜ੍ਹ ਅੰਦਰ ਬਣੇ ਪੁਲ ਨਾਲ ਵੀ ਘੱਗਰ ਦਾ ਪਾਣੀ ਟਕਰਾਅ ਹੋ ਗਿਆ ਹੈ।

‘ਘੱਗਰ ‘ਚ ਆਉਂਦਾ ਹੈ ਹਰ ਸਾਲ ਹੜ੍ਹ’

ਘੱਗਰ ਦਰਿਆ ਵਿੱਚ ਹਰ ਸਾਲ ਮਾਮੂਲੀ ਹੜ੍ਹ ਆਉਣਾ ਆਮ ਗੱਲ ਹੈ ਪਰ ਇਸ ਵਾਰ ਜਿਸ ਤਰ੍ਹਾਂ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ ਅਤੇ ਦਰਾੜਾਂ ਵਿੱਚੋਂ ਪਾਣੀ ਤੇਜ਼ੀ ਨਾਲ ਫੈਲ ਰਿਹਾ ਹੈ, ਉਸ ਨਾਲ ਲੋਕਾਂ ਨੂੰ 30 ਸਾਲ ਪਹਿਲਾਂ ਘੱਗਰ ਦਰਿਆ ਦੀ ਤਬਾਹੀ ਦੀ ਯਾਦ ਤਾਜ਼ਾ ਹੋ ਗਈ ਹੈ। 30 ਸਾਲ ਪਹਿਲਾਂ ਵੀ ਘੱਗਰ ਦਰਿਆ ਦਾ ਭਿਆਨਕ ਦ੍ਰਿਸ਼ ਇਲਾਕੇ ਦੇ ਲੋਕ ਦੇਖ ਚੁੱਕੇ ਹਨ। ਇਸ ਗੱਲ ਨੂੰ ਇਲਾਕੇ ਦੇ ਲੋਕ ਅਜੇ ਤੱਕ ਭੁੱਲੇ ਨਹੀਂ ਹਨ।

ਘੱਗਰ ਨੇ 1993 ਵਰਗੀ ਮਚਾਈ ਇਸ ਵਾਰ ਤਬਾਹੀ

ਪਿੰਡ ਭੂੰਦੜਭੈਣੀ ਦੇ ਰਣਬੀਰ ਸਿੰਘ ਅਤੇ ਪਿੰਡ ਸਲੇਮਗੜ੍ਹ ਦੇ ਰਣਜੀਤ ਸਿੰਘ ਨੇ ਦੱਸਿਆ ਕਿ ਅਜਿਹਾ ਹੜ੍ਹ 13 ਜੁਲਾਈ 1993 ਨੂੰ ਵੀ ਆਇਆ ਸੀ। ਉਸ ਸਮੇਂ ਪਟਿਆਲਾ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਘੱਗਰ ਨੇ ਖਨੌਰੀ ਅਤੇ ਮੂਨਕ ਦਾ ਇਲਾਕਾ ਨੂੰ ਵੀ ਘੇਰ ਲਿਆ ਸੀ। ਉਸ ਸਮੇਂ ਹੜ੍ਹ ਕਾਰਨ ਲੋਕਾਂ ਦੇ ਘਰ ਅਤੇ ਖੇਤਾਂ ਦੇ ਕੋਠੇ ਪਾਣੀ ਵਿੱਚ ਡੁੱਬ ਗਏ ਸਨ। ਉਸ ਸਮੇਂ ਹੜ੍ਹ ਨੇ ਇੰਨੀ ਤਬਾਹੀ ਮਚਾਈ ਸੀ ਕਿ ਨਾ ਸਿਰਫ਼ ਫ਼ਸਲਾਂ ਅਤੇ ਲੋਕਾਂ ਦਾ ਨੁਕਸਾਨ ਹੋਇਆ ਸੀ ਸਗੋਂ ਉਨ੍ਹਾਂ ਦੇ ਪਸ਼ੂ ਧਨ ਦਾ ਵੀ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਸੀ। ਲੋਕ ਹੁਣ ਇਹੀ ਸਥਿਤੀ ਦੇਖ ਰਹੇ ਹਨ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ...
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ...
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ...
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ......
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ...
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ...
CM ਮਾਨ ਨੇ ਹੁਸ਼ਿਆਰਪੁਰ 'ਚ ਲਹਿਰਾਇਆ ਤਿਰੰਗਾ, ਜਾਣੋ ਕੀ ਬੋਲੇ?
CM ਮਾਨ ਨੇ ਹੁਸ਼ਿਆਰਪੁਰ 'ਚ ਲਹਿਰਾਇਆ ਤਿਰੰਗਾ, ਜਾਣੋ ਕੀ ਬੋਲੇ?...
Digital Payment India: UPI ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਭੁਗਤਾਨ ਪ੍ਰਣਾਲੀ ਸਿਸਟਮ
Digital Payment India: UPI ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਭੁਗਤਾਨ ਪ੍ਰਣਾਲੀ ਸਿਸਟਮ...