AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸਰਦੂਲਗੜ੍ਹ ਦੇ ਵਿਧਾਇਕ ‘ਤੇ ਕੁੜੀ ਨੇ ਨੌਕਰੀ ਖੋਹਣ ਦੇ ਲਾਏ ਆਰੋਪ

ਸਰਦੂਲਗੜ੍ਹ ਦੇ ਵਿਧਾਇਕ ਤੇ ਕੁੜੀ ਨੇ ਨੌਕਰੀ ਖੋਹਣ ਦੇ ਲਾਏ ਦੋਸ਼ ਆਪਣੇ ਚਹੇਤੇ ਨੂੰ ਰੱਖਣ ਦੀ ਕਰ ਰਹੇ ਨੇ ਸਿਫ਼ਾਰਿਸ ਵਿਧਾਇਕ ਨੇ ਲੜਕੀ ਦੇ ਦੋਸ਼ ਨੂੰ ਨਕਾਰਿਆ।

ਸਰਦੂਲਗੜ੍ਹ ਦੇ ਵਿਧਾਇਕ 'ਤੇ ਕੁੜੀ ਨੇ ਨੌਕਰੀ ਖੋਹਣ ਦੇ ਲਾਏ ਆਰੋਪ
bhupinder-singh-mansa
| Published: 25 Jan 2023 16:21 PM IST
Share
ਸਹਿਕਾਰੀ ਸੁਸਾਇਟੀ ਵਿੱਚ ਨੌਕਰੀ ਦੇ ਲਈ ਸਲੈਕਟ ਹੋਈ ਇੱਕ ਲੜਕੀ ਵੱਲੋ ਆਪ ਦੇ ਵਿਧਾਇਕ ‘ਤੇ ਉਸ ਲੜਕੀ ਦੀ ਜਗ੍ਹਾ ਆਪਣੇ ਚਹੇਤੇ ਨੂੰ ਰੱਖਣ ਦੇ ਦੋਸ਼ ਲਗਾਏ ਹਨ। ਵਿਧਾਇਕ ਵੱਲੋ ਲੜਕੀ ਨੂੰ ਕਿਸੇ ਹੋਰ ਜਗ੍ਹਾ ਨੌਕਰੀ ਦੇਣ ਦਾ ਝਾਂਸਾ ਵੀ ਦਿੱਤਾ ਗਿਆ ਹੈ। ਜਿਸਦੇ ਸਬੂਤ ਵਿਧਾਇਕ ਦੇ ਪੀਏ ਵੱਲੋ ਵਟਸਅਪ ਜਰੀਏ ਕਿਸੇ ਹੋਰ ਪਿੰਡ ਦੀ ਸੁਸਾਇਟੀ ਵਿੱਚ ਪੋਸਟਾ ਦਾ ਇਸ਼ਤਿਹਾਰ ਭੇਜਿਆ ਗਿਆ ਹੈ। ਪੀੜਤ ਲੜਕੀ ਵੱਲੋ ਵਿਧਾਇਕ ਬਦਸਲੂਕੀ ਕਰਨ ਦੇ ਵੀ ਇਲਜਾਮ ਲਗਾਏ ਹਨ ਤੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਇਨਸਾਫ਼ ਦੀ ਮੰਗ ਕੀਤੀ ਹੈ।

ਕੁੜੀ ਨੇ ਸੀਐੱਮ ਮਾਨ ਤੇ ਉਨ੍ਹਾਂ ਦੀ ਪਤਨੀ ਨੂੰ ਕੀਤੀ ਸ਼ਿਕਾਇਤ

ਹਲਕਾ ਸਰਦੂਲਗੜ੍ਹ ਦੇ ਪਿੰਡ ਫੱਤਾ ਮਾਲੋਕਾ ਦੀ ਲੜਕੀ ਗੁਰਪ੍ਰੀਤ ਕੌਰ ਨੇ ਹਲਕੇ ਦੇ ਵਿਧਾਇਕ ‘ਤੇ ਉਸਦੀ ਨੌਕਰੀ ਖੋਹਣ ਦੇ ਦੋਸ਼ ਲਗਾਏ ਹਨ। ਲੜਕੀ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾ ਦੀ ਪਤਨੀ ਗੁਰਪ੍ਰੀਤ ਕੌਰ ਨੂੰ ਮਿਲਕੇ ਵਿਧਾਇਕ ਦੀ ਸ਼ਿਕਾਇਤ ਕਰ ਇਨਸਾਫ਼ ਦੀ ਮੰਗ ਕੀਤੀ ਹੈ। ਪੀੜਤ ਲੜਕੀ ਨੇ ਦੱਸਿਆ ਕਿ ਮਾਨਸਾ ਜਿਲ੍ਹੇ ਵਿੱਚ ਬਿਜਨੈਸ ਕਾਰਸਪਡੈਟ ਦੀਆਂ ਸਹਿਕਾਰੀ ਸੁਸਾਇਟੀਆ ਵਿੱਚ 19 ਪੋਸਟਾ ਆਈਆ ਸਨ ਤੇ ਉਸਨੇ ਅਪਲਾਈ ਵੀ ਕੀਤਾ ਜਿਸਤੋ ਬਾਅਦ ਉਸਦੀ ਮੈਰਿਟ ਦੇ ਆਧਾਰ ਤੇ ਸਿਲੈਕਸ਼ਨ ਹੋ ਗਈ।

ਕੁੜੀ ਨੇ ਨੌਕਰੀ ਖੋਹਣ ਦੇ ਲਾਏ ਦੋਸ਼

ਸੁਸਾਇਟੀ ਦੇ ਪ੍ਰਧਾਨ ਤੇ ਏ ਆਰ ਦੀ ਹਾਜਰੀ ਵਿੱਚ ਇੰਟਰਵਿਊ ਹੋਇਆ ਤੇ ਇਸ ‘ਚ ਉਸਨੂੰ ਨੌਕਰੀ ਦੇ ਲਈ ਯੋਗ ਪਾਇਆ ਗਿਆ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਵੱਲੋ ਆਪਣੇ ਚਹੇਤੇ ਨੂੰ ਰੱਖ ਲਿਆ। ਜਦੋਂ ਉਨ੍ਹਾ ਨੇ ਵਿਧਾਇਕ ਦੇ ਦਫ਼ਤਰ ਜਾ ਕੇ ਵਿਧਾਇਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਬਦਸਲੂਕੀ ਨਾਲ ਪੇਸ਼ ਆਏ। ਕਹਿਣ ਲੱਗੇ ਕਿ ਮੈਂ ਜੁਬਾਨ ਦੇ ਚੁੱਕਾ ਹਾਂ ਉਸ ਜਗ੍ਹਾ ਤਾਂ ਹੁਣ ਉਹ ਮੰਡਾ ਹੀ ਲੱਗੇਗਾ ਤੇ ਤਹਾਨੂੰ ਕਿਸੇ ਹੋਰ ਜਗ੍ਹਾ ਨੌਕਰੀ ਦੇ ਦਿੰਦੇ ਹਾਂ । ਜਿਸ ਤੋਂ ਬਾਅਦ ਮੇਂ ਮਨਾ ਕਰ ਦਿੱਤਾ ਤੇ ਇਸ ਜਗ੍ਹਾ ਤੇ ਲੱਗਣ ਲਈ ਕਿਹਾ ਪਰ ਉਨ੍ਹਾ ਸਾਨੂੰ ਸਾਫ਼ ਕਰ ਦਿੱਤਾ ਕਿ ਜਿੱਥੇ ਮਰਜੀ ਚਲੇ ਜਾਊ ਉਸ ਜਗ੍ਹਾ ਤਾਂ ਉਹ ਲੜ੍ਕਾ ਹੀ ਲੱਗੇਗਾ ਤੇ ਬਾਅਦ ਵਿੱਚ ਮੈਨੂੰ ਕਿਸੇ ਹੋਰ ਪਿੰਡ ਵਿੱਚ ਸੁਸਾਇਟੀ ਵਿੱਚ ਪੋਸਟਾ ਦੇ ਇਸ਼ਤਿਹਾਰ ਵਟਸਅਪ ਕਰਕੇ ਨੌਕਰੀ ਦਾ ਝਾਂਸਾ ਦੇਣ ਲੱਗੇ। ਪੀੜ੍ਹਤਾ ਨੇ ਇਸਦੀ ਸਿਕਾਇਤ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾ ਦੀ ਪਤਨੀ ਗੁਰਪ੍ਰੀਤ ਕੌਰ ਕੋਲ ਕੀਤੀ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...