ਮਾਨਸਾ। ਜਲੰਧਰ ਵਿਖੇ ਰੋਸ ਮਾਰਚ ਕੱਢਕੇ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ
ਸਿੱਧੂ ਮੂਸੇਵਾਲਾ (Sidhu Mooewala) ਦੇ ਪਿਤਾ ਬਲਕੌਰ ਸਿੰਘ ਸਿੱਧੂ ਮਾਨਸਾ ਪਹੁੰਚੇ, ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇਨਸਾਫ ਤਾਂ ਕੀ ਦੇਣਾ ਹੈ ਉਸਦੇ ਮੰਤਰੀ ਬੇਤੁੱਕੇ ਬਿਆਨ ਦੇ ਰਹੇ ਨੇ.. ਜਿਸ ਕਾਰਨ ਉਨ੍ਹਾਂ ਨੂੰ ਸਰਕਾਰ ਦੇ ਖਿਲਾਫ ਰੋਸ ਹੈ।
ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਦੋ ਦਿਨ
ਜਲੰਧਰ (Jalandhar) ਰਹਿਕੇ ਲੋਕਾਂ ਨੂੰ ਜ਼ਿਮਨੀ ਚੋਣ ਵਿੱਚ ਆਪ ਦੇ ਹੱਕ ਵਿੱਚ ਵੋਟ ਨਹੀਂ ਪਾਉਣ ਦੀ ਅਪੀਲ ਕੀਤੀ। ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਨਸਾਫ ਦੀ ਗੱਲ ਬਿਲਕੁੱਲ ਨਹੀਂ ਕਰਦੀ।
‘ਸਰਕਾਰ ਜ਼ਖਮਾਂ ‘ਤੇ ਲੂਣ ਛਿੜਕ ਰਹੀ’
ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਜਲੰਧਰ ਦੇ ਲੋਕ ਉਨ੍ਹਾਂ ਦੇ ਪੁੱਤ ਨੂੰ ਇਨਸਾਫ ਦੁਆਉਣ ਲ਼ਈ ਉਨ੍ਹਾਂ ਦਾ ਸਾਥ ਦੇਣਗੇ। ਬਲਕੌਰ ਸਿੰਘ ਨੇ ਕਿਹਾ ਕਿ ਉਹ ਮੂਸੇਵਾਲਾ ਦੇ ਸਹਾਰੇ ਜਿੰਦਗੀ ਬਤੀਤ ਕਰ ਰਹੇ ਸਨ ਪਰ ਉਹ ਹੀ ਉਨ੍ਹਾਂ ਨੂੰ ਛੱਡਕੇ ਚਲਾ ਗਿਆ। ਬਲਕੌਰ ਸਿੰਘ ਨੇ ਕਿਹਾ ਕਿ ਇੱਕ ਸਾਲ ਹੋ ਗਿਆ ਇਨਸਾਫ ਤਾਂ ਕਿ ਮਿਲਣਾ ਸੀ ਉਲਟਾ ਸਰਕਾਰ ਦੇ ਮੰਤਰੀ ਉਨ੍ਹਾਂ ਦੇ ਜ਼ਖਮਾਂ ਤੇ ਲੂਣ ਛਿੜਖ ਰਹੇ ਹਨ।
ਪੰਜਾਬ ਦੀ ਤੁਲਨਾ ਦਿੱਲੀ ਨਾਲ ਨਹੀਂ ਕੀਤੀ ਜਾ ਸਕਦੀ
ਬਲਕੌਰ ਸਿੰਘ ਨੇ ਕਿਹਾ ਕਿ ਸਾਡੇ ਕੋਲ ਬਹੁਤ ਸਾਰੀਆਂ ਸਮੱਸਿਆਵਾਂ ਹਨ, ਅਸੀਂ ਪੰਜਾਬ ਦੀ ਦਿੱਲੀ ਨਾਲ ਤੁਲਨਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਮੇਰੇ ਪੁੱਤ ਦਾ ਕੀ ਕਸੂਰ ਸੀ ਜੋ ਉਸ ਨੂੰ ਮਾਰ ਦਿੱਤਾ, ਤੁਹਾਡੇ ਇਲਾਕੇ ਦੇ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ
ਨੰਗਲ ਅੰਬੀਆ (Sandeep Nangal Ambian) ਦਾ ਕੀ ਕਸੂਰ ਸੀ। ਉਸ ਨੂੰ ਵੀ ਮਾਰ ਦਿੱਤਾ ਗਿਆ। ਉਸ ਨੇ ਆਪਣੀ ਮਿਹਨਤ ਨਾਲ ਕਬੱਡੀ ਲੀਗ ਬਣਾਈ, ਜਦੋਂ ਦੇਖਿਆ ਕਿ ਉਹ ਵੱਖਰਾ ਚੱਲ ਰਿਹਾ ਹੈ ਤਾਂ ਉਸ ਨੂੰ ਮਾਰ ਦਿੱਤਾ ਗਿਆ।
ਬਲਕੌਰ ਸਿੰਘ ਨੇ ਇਨਸਾਫ ਦੀ ਗੁਹਾਰ ਲਗਾਈ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਫੜਿਆ ਹੈ, ਉਹ ਸਿਰਫ਼ ਸ਼ੂਟਰ ਹਨ ਜਿਨ੍ਹਾਂ ਨੇ ਮੇਰੇ ਪੁੱਤਰ ਨੂੰ ਸਪੁਰੀ ਲੈ ਕੇ ਮਾਰਿਆ ਹੈ। ਉਨ੍ਹਾਂ ਕਿਹਾ ਕਿ ਮੇਰੀ ਸਿਹਤ ਮੈਨੂੰ ਬਾਹਰ ਜਾ ਕੇ ਭਾਸ਼ਣ ਦੇਣ ਦੀ ਇਜਾਜ਼ਤ ਨਹੀਂ ਦਿੰਦੀ, ਪਰ ਜਦੋਂ ਵੀ ਮੈਂ ਆਪਣੇ ਪੁੱਤਰ ਦੇ ਪੁਤਲੇ ਦੇ ਸਾਹਮਣੇ ਆਉਂਦਾ ਹਾਂ, ਮੈਂ ਇੱਕ ਹੀ ਸਵਾਲ ਪੁੱਛਦਾ ਹਾਂ ਕਿ ਤੁਸੀਂ ਅੱਜ ਕੀ ਕੀਤਾ ਹੈ, ਅੱਜ ਤੁਹਾਨੂੰ ਕਿੰਨੇ ਮੁੱਖ ਮੰਤਰੀਆਂ ਨੇ ਭਰੋਸਾ ਦਿੱਤਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ