Justice for Sidhu Moosewala: ਸਿੱਧੂ ਮੂਸੇਵਾਲਾ ਦੇ ਪਿਤਾ ਅਤੇ ਮਾਤਾ ਜਲੰਧਰ ਦੇ ਲਤੀਫਪੁਰਾ ਪੁੱਜੇ
ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਅਤੇ ਮਾਤਾ ਜਲੰਧਰ ਦੇ ਲਤੀਫਪੁਰਾ ਪਹੁੰਚੇ। ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਮੈਂ ਮਹਿਸੂਸ ਕਰ ਸਕਦਾ ਹਾਂ ਕਿ ਤੁਹਾਡੇ ਸਿਰ 'ਤੇ ਛੱਤ ਨਹੀਂ ਹੈ ਅਤੇ ਮੇਰੇ ਸਿਰ ਤੋਂ ਮੇਰੇ ਬੁਢਾਪੇ ਦਾ ਸਹਾਰਾ ਚੱਲਾ ਗਿਆ ਹੈ।

ਬਲਕੌਰ ਸਿੱਧੂ ਦੀ ਪੁਰਾਣੀ ਤਸਵੀਰ
ਜਲੰਧਰ ਨਿਊਜ਼। ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਮੂਸੇਵਾਲਾ ਲਈ ਜਸਟਿਸ ਫਾਰ ਸਿੱਧੂ ਮੂਸੇਵਾਲਾ (Justice for Sidhu Moosewala) ਮਾਰਚ ਕੱਢੀਆ। ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਅਤੇ ਮਾਤਾ ਜਲੰਧਰ ਦੇ ਲਤੀਫਪੁਰਾ ਪਹੁੰਚੇ।
ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਤੁਸੀਂ ਸਾਰਿਆਂ ਨੇ ਅਕਸਰ ਦੇਖਿਆ ਹੋਵੇਗਾ ਕਿ ਮੈਂ ਲਤੀਫਪੁਰਾ ਦਾ ਜ਼ਿਕਰ ਕਰਦਾ ਹਾਂ, ਉਨ੍ਹਾਂ ਕਿਹਾ ਕਿ ਖੁਸ਼ਹਾਲ ਪਰਿਵਾਰ ਅੱਜ ਤੰਬੂਆਂ ਵਿੱਚ ਰਹਿਣ ਲਈ ਮਜਬੂਰ ਹੈ। ਮੈਂ ਮਹਿਸੂਸ ਕਰ ਸਕਦਾ ਹਾਂ ਕਿ ਤੁਹਾਡੇ ਸਿਰ ‘ਤੇ ਛੱਤ ਨਹੀਂ ਹੈ ਅਤੇ ਮੇਰੇ ਸਿਰ ਤੋਂ ਮੇਰੇ ਬੁਢਾਪੇ ਦਾ ਸਹਾਰਾ ਚੱਲਾ ਗਿਆ ਹੈ।
ਬਲਕੌਰ ਸਿੰਘ ਨੇ ਕਿਹਾ ਕਿ ਡੇਢ ਸਾਲ ਪਹਿਲਾਂ ਅਸੀਂ ਸਾਰਿਆਂ ਨੇ ਸੱਤਾ ਦੀਆਂ ਚਾਬੀਆਂ ਗਲਤ ਹੱਥਾਂ ਵਿੱਚ ਫੜ ਕੇ ਇੱਕ ਵੱਡੀ ਗਲਤੀ ਕੀਤੀ ਸੀ। ਜਿਨ੍ਹਾਂ ਦੇ ਆਪਣੇ ਬੱਚੇ ਵਿਦੇਸ਼ਾਂ ਵਿੱਚ ਸੈਟਲ ਹਨ, ਉਹ ਸਾਡੇ ਭਵਿੱਖ ਦਾ ਸਹਾਰਾ ਬਣਨਾ ਚਾਹੁੰਦੇ ਹਨ।