‘ਕਈ ਵਾਰ ਇਨਸਾਨ ਨਹੀਂ, ਹਾਲਾਤ ਮਾੜੇ-ਚੰਗੇ ਹੁੰਦੇ ਹਨ’, ਗੁਰਪ੍ਰੀਤ ਸੇਖੋਂ ਦੇ AAP ਚ ਸ਼ਾਮਲ ਹੋਣ ‘ਤੇ AAP ਦਾ ਬਿਆਨ
ਵਿਰੋਧੀ ਧਿਰਾਂ ਦੇ ਇਨ੍ਹਾਂ ਸਵਾਲਾਂ ਵਿਚਕਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਸੇਖੋਂ ਦੇ ਪਾਰਟੀ 'ਚ ਸ਼ਾਮਲ ਹੋਣ ਦਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਈ ਅਜਿਹੇ ਲੋਕ ਰਹੇ ਹਨ, ਜਿਨ੍ਹਾਂ ਦਾ ਸ਼ੁਰੂਆਤੀ ਜੀਵਨ ਜਾਂ ਕਿਰਦਾਰ ਠੀਕ ਨਹੀਂ ਸੀ, ਪਰ ਬਾਅਦ 'ਚ ਉਹ ਮੁੱਖ ਧਾਰਾ 'ਚ ਆ ਕੇ ਚੰਗੇ ਕੰਮ ਕਰਨ ਵਾਲੇ ਵਿਅਕਤੀ ਵਜੋਂ ਸਾਹਮਣੇ ਆਏ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਤਵਾਰ ਨੂੰ ਸਾਬਕਾ ਗੈਂਗਸਟਰ ਤੋਂ ਸਿਆਸਤਦਾਨ ਬਣੇ ਗੁਰਪ੍ਰੀਤ ਸਿੰਘ ਸੇਖੋਂ ਨੂੰ ਆਮ ਆਦਮੀ ਪਾਰਟੀ (ਆਪ) ‘ਚ ਸ਼ਾਮਲ ਕਰ ਲਿਆ ਗਿਆ। ਜ਼ੀਰਾ ‘ਚ ਰੈਲੀ ਦੌਰਾਨ ਮੁੱਖ ਮੰਤਰੀ ਦੀ ਮੌਜੂਦਗੀ ‘ਚ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕੀਤਾ ਗਿਆ। 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਏ ਇਸ ਸਿਆਸੀ ਘਟਨਾਕ੍ਰਮ ਨੇ ਪੰਜਾਬ ਦੀ ਸਿਆਸਤ ‘ਚ ਚਰਚਾ ਛੇੜ ਦਿੱਤੀ ਹੈ।
ਗੁਰਪ੍ਰੀਤ ਸਿੰਘ ਸੇਖੋਂ ਦੇ ‘ਆਪ’ ‘ਚ ਸ਼ਾਮਲ ਹੋਣ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਸੱਤਾਧਾਰੀ ਪਾਰਟੀ ਤੇ ਸਵਾਲ ਚੁੱਕੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ‘ਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ।
ਵਿਰੋਧੀ ਧਿਰਾਂ ਦੇ ਇਨ੍ਹਾਂ ਸਵਾਲਾਂ ਵਿਚਕਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏਸੇਖੋਂ ਦੇ ਪਾਰਟੀ ‘ਚ ਸ਼ਾਮਲ ਹੋਣ ਦਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਈ ਅਜਿਹੇ ਲੋਕ ਰਹੇ ਹਨ, ਜਿਨ੍ਹਾਂ ਦਾ ਸ਼ੁਰੂਆਤੀ ਜੀਵਨ ਜਾਂ ਕਿਰਦਾਰ ਠੀਕ ਨਹੀਂ ਸੀ, ਪਰ ਬਾਅਦ ‘ਚ ਉਹ ਮੁੱਖ ਧਾਰਾ ‘ਚ ਆ ਕੇ ਚੰਗੇ ਕੰਮ ਕਰਨ ਵਾਲੇ ਵਿਅਕਤੀ ਵਜੋਂ ਸਾਹਮਣੇ ਆਏ।
ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਗੁਰਪ੍ਰੀਤ ਸਿੰਘ ਸੇਖੋਂ ਆਪਣੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ। CM @BhagwantMann ਨੇ ਜ਼ੀਰਾ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਉਨ੍ਹਾਂ ਦੇ ਸਮਰਥਕਾਂ ਸਮੇਤ ਉਨ੍ਹਾਂ ਦੀ ‘ਆਪ’ ਪਰਿਵਾਰ ਵਿੱਚ ਸ਼ਮੂਲੀਅਤ ਕਰਵਾਈ ਅਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਗੁਰਪ੍ਰੀਤ pic.twitter.com/xxAjGqIfq0
— AAP Punjab (@AAPPunjab) September 6, 2026
ਮਨਜੀਤ ਸਿੰਘ ਬਿਲਾਸਪੁਰ ਨੇ ਇਸ ਸਬੰਧੀ ਬੰਦਾ ਸਿੰਘ ਬਹਾਦਰ ਦੀ ਮਿਸਾਲ ਵੀ ਦਿੱਤੀ। ਉਨ੍ਹਾਂ ਕਿਹਾ ਕਿ ਸਮਾਜ ਤੇ ਇਤਿਹਾਸ ‘ਚ ਅਜਿਹੀਆਂ ਕਈ ਉਦਾਹਰਨਾਂ ਮਿਲਦੀਆਂ ਹਨ, ਜਿੱਥੇ ਕਿਸੇ ਵਿਅਕਤੀ ਦੀ ਸ਼ੁਰੂਆਤ ਮਾੜੀ ਰਹੀ ਹੋਵੇ ਪਰ ਬਾਅਦ ‘ਚ ਉਸ ਨੇ ਆਪਣੀ ਜ਼ਿੰਦਗੀ ਬਦਲ ਲਈ। ਬਿਲਾਸਪੁਰ ਨੇ ਕਿਹਾ ਕਿ ਇਨਸਾਨ ਕਈ ਵਾਰ ਇਨਸਾਨ ਨਹੀਂ, ਹਾਲਾਤ ਮਾੜੇ-ਚੰਗੇ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਹਾਲਾਤ ਮਾੜੇ ਹੁੰਦੇ ਹਨ ਤਾਂ ਬੰਦਾ ਮਾੜੇ ਰਾਹ ਤੁਰ ਪੈਂਦਾ ਹੈ ਤੇ ਉਹੀ ਹਾਲਾਤ ਚੰਗੇ ਹੁੰਦੇ ਹਨ ਤਾਂ ਬੰਦਾ ਸਹੀ ਰਾਸਤੇ ਤੇ ਤੁਰ ਪੈਂਦਾ ਹੈ।
