AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਸਕੌਰਪੀਓ ਤੇ ਲੁੱਕ ਨਾਲ ਭਰੇ ਟਿੱਪਰ ਦੀ ਟੱਕਰ, ਅੱਗ ‘ਚ ਜਿਊਂਦਾ ਸੜਿਆ ਕਾਰ ਸਵਾਰ ਨੌਜਵਾਨ

​ਹਾਦਸਾ ਦੇਖਦਿਆਂ ਹੀ ਆਸ-ਪਾਸ ਦੇ ਢਾਬਿਆਂ ਵਾਲੇ ਤੇ ਸਥਾਨਕ ਰਾਹਗੀਰ ਮਦਦ ਲਈ ਦੌੜੇ। ਪੁਲਿਸ ਮੁਲਾਜ਼ਮਾਂ ਤੇ ਲੋਕਾਂ ਨੇ ਬਿਨਾਂ ਸਮਾਂ ਗਵਾਏ ਮੋਟਰਾਂ, ਪਾਈਪਾਂ ਤੇ ਕੀਟਨਾਸ਼ਕ ਸਪਰੇਅ ਵਾਲੀਆਂ ਟੈਂਕੀਆਂ ਰਾਹੀਂ ਪਾਣੀ ਪਾ ਕੇ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਹਾਲਾਂਕਿ, ਅੱਗ ਇੰਨੀ ਜ਼ਿਆਦਾ ਫੈਲ ਚੁੱਕੀ ਸੀ ਕਿ ਕਾਰ ਸਵਾਰ ਨੌਜਵਾਨ ਨੂੰ ਬਾਹਰ ਕੱਢਣਾ ਅਸੰਭਵ ਹੋ ਗਿਆ ਤੇ ਉਹ ਅੰਦਰ ਹੀ ਦਮ ਤੋੜ ਗਿਆ।

ਸਕੌਰਪੀਓ ਤੇ ਲੁੱਕ ਨਾਲ ਭਰੇ ਟਿੱਪਰ ਦੀ ਟੱਕਰ, ਅੱਗ 'ਚ ਜਿਊਂਦਾ ਸੜਿਆ ਕਾਰ ਸਵਾਰ ਨੌਜਵਾਨ
lalit-sharma
| Updated On: 01 Oct 2026 15:24 PM IST
Share

ਮਾਨਾਂਵਾਲਾ-ਤਰਨਤਾਰਨ ਬਾਈਪਾਸ ਤੇ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਸਕੌਰਪੀਓ ਗੱਡੀ ਤੇ ਲੁੱਕ (ਅਲਕਤਰੇ) ਨਾਲ ਭਰੇ ਟਿੱਪਰ ਦੀ ਜ਼ਬਰਦਸਤ ਟੱਕਰ ਹੋ ਗਈ।ਟੱਕਰ ਇੰਨੀ ਖ਼ਤਰਨਾਕ ਸੀ ਕਿ ਦੋਵਾਂ ਵਾਹਨਾਂ ਨੂੰ ਮੌਕੇ ਤੇ ਹੀ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ‘ਚ ਸਕੌਰਪੀਓ ਸਵਾਰ ਨੌਜਵਾਨ ਕਾਰ ਦੇ ਅੰਦਰ ਹੀ ਫਸ ਗਿਆ ਤੇ ਅੱਗ ਦੀ ਲਪੇਟ ‘ਚ ਆਉਣ ਕਾਰਨ ਉਸਦੀ ਜਿਊਂਦੇ ਸੜ ਜਾਣ ਨਾਲ ਦਰਦਨਾਕ ਮੌਤ ਹੋ ਗਈ।

​ਮ੍ਰਿਤਕ ਦੀ ਪਛਾਣ ਕਰੀਬ 24-25 ਸਾਲਾ ਨੌਜਵਾਨ ਗੁਰਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਗੋਇੰਦਵਾਲ ਸਾਹਿਬ ਦਾ ਵਸਨੀਕ ਸੀ। ਜਾਣਕਾਰੀ ਮੁਤਾਬਕ ਉਹ ਘਰਾਂ ‘ਚ ਪੀਵੀਸੀ (PVC) ਫਿਟਿੰਗ ਦਾ ਕੰਮ ਕਰਦਾ ਸੀ ਤੇ ਕਿਸੇ ਕੰਮ ਦੇ ਸਿਲਸਿਲੇ ‘ਚ ਸਾਮਾਨ ਲੈਣ ਲਈ ਅੰਮ੍ਰਿਤਸਰ ਵੱਲ ਜਾ ਰਿਹਾ ਸੀ।

ਪੁਲਿਸ ਅਧਿਕਾਰੀ ਹਰਜੀਤ ਸਿੰਘ ਅਨੁਸਾਰ ਤਰਨਤਾਰਨ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸਕੌਰਪੀਓ ਗੱਡੀ ਪਿੱਛੋਂ ਆ ਕੇ ਲੁੱਕ ਵਾਲੇ ਟਰੱਕ ਨਾਲ ਟਕਰਾਈ। ਹਾਦਸਾ ਵਾਪਰਦੇ ਹੀ ਟਿੱਪਰ ‘ਚ ਭਰੀ ਲੁੱਕ ਤੇ ਗੱਡੀ ਟੱਕਰ ਕਾਰਨ ਅੱਗ ਲੱਗ ਗਈ। ਘਟਨਾ ਤੋਂ ਤੁਰੰਤ ਬਾਅਦ ਟਿੱਪਰ ਚਾਲਕ ਵਾਹਨ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ।

​ਹਾਦਸਾ ਦੇਖਦਿਆਂ ਹੀ ਆਸ-ਪਾਸ ਦੇ ਢਾਬਿਆਂ ਵਾਲੇ ਤੇ ਸਥਾਨਕ ਰਾਹਗੀਰ ਮਦਦ ਲਈ ਦੌੜੇ। ਪੁਲਿਸ ਮੁਲਾਜ਼ਮਾਂ ਤੇ ਲੋਕਾਂ ਨੇ ਬਿਨਾਂ ਸਮਾਂ ਗਵਾਏ ਮੋਟਰਾਂ, ਪਾਈਪਾਂ ਤੇ ਕੀਟਨਾਸ਼ਕ ਸਪਰੇਅ ਵਾਲੀਆਂ ਟੈਂਕੀਆਂ ਰਾਹੀਂ ਪਾਣੀ ਪਾ ਕੇ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਹਾਲਾਂਕਿ, ਅੱਗ ਇੰਨੀ ਜ਼ਿਆਦਾ ਫੈਲ ਚੁੱਕੀ ਸੀ ਕਿ ਕਾਰ ਸਵਾਰ ਨੌਜਵਾਨ ਨੂੰ ਬਾਹਰ ਕੱਢਣਾ ਅਸੰਭਵ ਹੋ ਗਿਆ ਤੇ ਉਹ ਅੰਦਰ ਹੀ ਦਮ ਤੋੜ ਗਿਆ।

​ਇਸ ਦਰਦਨਾਕ ਘਟਨਾ ਤੋਂ ਬਾਅਦ ਇਕੱਠੇ ਹੋਏ ਲੋਕਾਂ ‘ਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਦੇਖਣ ਨੂੰ ਮਿਲਿਆ। ਲੋਕਾਂ ਨੇ ਇਲਜ਼ਾਮ ਲਾਇਆ ਕਿ ਘਟਨਾ ਦੇ ਕਰੀਬ ਪੌਣਾ ਤੋਂ ਇੱਕ ਘੰਟਾ ਬਾਅਦ ਤੱਕ ਵੀ ਫਾਇਰ ਬ੍ਰਿਗੇਡ ਦੀ ਕੋਈ ਗੱਡੀ ਮੌਕੇ ਤੇ ਨਹੀਂ ਪਹੁੰਚੀ। ਲੋਕਾਂ ਅਨੁਸਾਰ ਜੇਕਰ ਫਾਇਰ ਬ੍ਰਿਗੇਡ ਸਮੇਂ ਸਿਰ ਪਹੁੰਚ ਜਾਂਦੀ ਤਾਂ ਸ਼ਾਇਦ ਨੌਜਵਾਨ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਸੀ। ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਅੰਮ੍ਰਿਤਸਰ ਵਾਲੀ ਫਾਇਰ ਬ੍ਰਿਗੇਡ ਖ਼ਰਾਬ ਹੋਣ ਕਾਰਨ ਤਰਨਤਾਰਨ ਤੋਂ ਗੱਡੀ ਮੰਗਵਾਈ ਗਈ, ਜਿਸ ਕਾਰਨ ਦੇਰੀ ਹੋਈ।

​ਸਥਾਨਕ ਲੋਕਾਂ ਤੇ ਪੀੜਤ ਦੇ ਜਾਣਕਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਵਿਅਸਤ ਹਾਈਵੇਅ ਉੱਤੇ ਫਾਇਰ ਬ੍ਰਿਗੇਡ ਤੇ ਐਮਰਜੈਂਸੀ ਸੇਵਾਵਾਂ ਦੇ ਪੱਕੇ ਪ੍ਰਬੰਧ ਕੀਤੇ ਜਾਣ ਤਾਂ ਜੋ ਭਵਿੱਖ ‘ਚ ਕਿਸੇ ਹੋਰ ਘਰ ਦਾ ਚਿਰਾਗ਼ ਇਸ ਤਰ੍ਹਾਂ ਨਾ ਬੁਝੇ। ਫ਼ਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Follow Us
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?...
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ......
ਚਿੱਟੇ ਦਾ ਨਾਂ SAD-BJP ਦੀ ਸਰਕਾਰ ਦੌਰਾਨ ਸਾਹਮਣੇ ਆਇਆ....ਅਮਿਤ ਸ਼ਾਹ ਦੇ ਚਿੱਟਾ ਮੁਕਤ ਪੰਜਾਬ 'ਤੇ AAP ਦਾ ਤਿੱਖਾ ਤੰਜ
ਚਿੱਟੇ ਦਾ ਨਾਂ SAD-BJP ਦੀ ਸਰਕਾਰ ਦੌਰਾਨ ਸਾਹਮਣੇ ਆਇਆ....ਅਮਿਤ ਸ਼ਾਹ ਦੇ ਚਿੱਟਾ ਮੁਕਤ ਪੰਜਾਬ 'ਤੇ AAP ਦਾ ਤਿੱਖਾ ਤੰਜ...
ਚਾਵਲਾ ਰੇਪ ਕੇਸ 'ਚ ਰੂਪ ਕੌਰ ਸੰਧੂ ਨੇ ਵੱਡੇ ਖੁਲਾਸਿਆਂ ਦਾ ਕੀਤਾ ਦਾਅਵਾ, ਜਾਣੋ ਹੁਣ ਤੱਕ ਦਾ ਅਪਡੇਟ
ਚਾਵਲਾ ਰੇਪ ਕੇਸ 'ਚ ਰੂਪ ਕੌਰ ਸੰਧੂ ਨੇ ਵੱਡੇ ਖੁਲਾਸਿਆਂ ਦਾ ਕੀਤਾ ਦਾਅਵਾ, ਜਾਣੋ ਹੁਣ ਤੱਕ ਦਾ ਅਪਡੇਟ...