AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

IAS, PCS Transfer : ਪੰਜਾਬ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 39 IAS ਅਤੇ 24 PCS ਅਧਿਕਾਰੀਆਂ ਦੀ ਟ੍ਰਾਂਸਫਰ

ਗਿਰੀਸ਼ ਦਿਆਲਨ ਨੂੰ ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਤਾਇਨਾਤੀ ਦੌਰਾਨ ਵਿਸ਼ੇਸ਼ ਸਕੱਤਰ, ਸਰਕਾਰੀ ਸੁਧਾਰ ਅਤੇ ਲੋਕ ਸ਼ਿਕਾਇਤਾਂ ਅਤੇ ਡਾਇਰੈਕਟਰ, ਸ਼ਿਕਾਇਤ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਅਤੇ ਵਧੀਕ ਸੀਈਓ, ਪੰਜਾਬ ਨਿਵੇਸ਼ ਪ੍ਰਮੋਸ਼ਨ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

IAS, PCS Transfer : ਪੰਜਾਬ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 39 IAS ਅਤੇ 24 PCS ਅਧਿਕਾਰੀਆਂ ਦੀ ਟ੍ਰਾਂਸਫਰ
tv9-punjabi
| Updated On: 22 May 2023 11:22 AM IST
Share
ਪੰਜਾਬ ਨਿਊਜ। ਪੰਜਾਬ ਸਰਕਾਰ (Punjab Govt) ਨੇ ਐਤਵਾਰ ਦੇਰ ਰਾਤ 39 ਆਈਏਐਸ, 24 ਪੀਸੀਐਸ ਅਧਿਕਾਰੀਆਂ ਸਮੇਤ 64 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਆਈਏਐਸ ਅਧਿਕਾਰੀ ਦਲੀਪ ਕੁਮਾਰ ਨੂੰ ਪ੍ਰਮੁੱਖ ਸਕੱਤਰ, ਐਨਆਰਆਈ ਮਾਮਲੇ, ਸੁਮੇਰ ਸਿੰਘ ਗੁਰਜਰ ਨੂੰ ਪ੍ਰਮੁੱਖ ਸਕੱਤਰ, ਸ਼ਿਕਾਇਤ ਨਿਵਾਰਣ ਅਤੇ ਅਜੇ ਸ਼ਰਮਾ ਨੂੰ ਸਥਾਨਕ ਸਰਕਾਰਾਂ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਅਲਕਨੰਦਾ ਦਿਆਲ ਨੂੰ ਪੰਜਾਬ ਭਵਨ, ਨਵੀਂ ਦਿੱਲੀ (New Delhi) ਵਿਖੇ ਰੈਜ਼ੀਡੈਂਟ ਕਮਿਸ਼ਨਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਜਦਕਿ ਸ਼ਰੂਤੀ ਸਿੰਘ ਨੂੰ ਸਕੱਤਰ, ਮਾਲ ਅਤੇ ਮੁੜ ਵਸੇਬਾ ਨਿਯੁਕਤ ਕੀਤਾ ਗਿਆ ਹੈ। ਗਗਨਦੀਪ ਸਿੰਘ ਬਰਾੜ ਨੂੰ ਪੰਜਾਬ ਭਵਨ ਨਵੀਂ ਦਿੱਲੀ ਵਿਖੇ ਰੈਜ਼ੀਡੈਂਟ ਕਮਿਸ਼ਨਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਜਦਕਿ ਤਨੂ ਕਸ਼ਯਪ ਨੂੰ ਸਕੱਤਰ, ਆਜ਼ਾਦੀ ਘੁਲਾਟੀਆਂ, ਸਕੱਤਰ, ਗ੍ਰਹਿ ਮਾਮਲੇ ਅਤੇ ਨਿਆਂ ਨਿਯੁਕਤ ਕੀਤਾ।

ਦਲਜੀਤ ਸਿੰਘ ਮਾਂਗਟ ਨੂੰ ਵੀ ਮਿਲੀ ਨਵੀਂ ਜਿੰਮੇਵਾਰੀ

ਦਲਜੀਤ ਸਿੰਘ ਮਾਂਗਟ ਨੂੰ ਕਮਿਸ਼ਨਰ ਫਿਰੋਜ਼ਪੁਰ (Ferozepur) ਡਿਵੀਜ਼ਨ ਫਿਰੋਜ਼ਪੁਰ ਨੂੰ ਸਕੱਤਰ ਲੋਕਪਾਲ, ਰੂਪਾਂਜਲੀ ਕਾਰਤਿਕ ਨੂੰ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ, ਰਾਜੀਵ ਪਰਾਸ਼ਰ ਨੂੰ ਸਕੱਤਰ ਰਾਜ ਚੋਣ ਕਮਿਸ਼ਨ ਪੰਜਾਬ, ਮੈਨੇਜਿੰਗ ਡਾਇਰੈਕਟਰ ਪੰਜਾਬ ਵਿੱਤੀ ਨਿਗਮ ਦਾ ਵਾਧੂ ਚਾਰਜ, ਰਾਮਵੀਰ ਨੂੰ ਸਕੱਤਰ ਪੰਜਾਬ ਰਾਜ ਬੋਰਡ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਨੂੰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਅਫ਼ਸਰ ਦੀ ਨਿਯੁਕਤੀ ਕਰਦਿਆਂ ਵਾਧੂ ਚਾਰਜ ਦਿੱਤਾ ਗਿਆ ਹੈ।

ਦਵਿੰਦਰ ਸਿੰਘ ਨੂੰ ਸੌਂਪਿਆ ਸਹਿਕਾਰਤਾ ਵਿਭਾਗ

ਦਵਿੰਦਰ ਸਿੰਘ ਦੀਆਂ ਸੇਵਾਵਾਂ ਸਹਿਕਾਰਤਾ ਵਿਭਾਗ ਨੂੰ ਸੌਂਪਦੇ ਹੋਏ ਪੰਜਾਬ ਰਾਜ ਸਹਿਕਾਰੀ ਬੈਂਕ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਪੁਨੀਤ ਗੋਇਲ ਨੂੰ ਕੰਟਰੋਲਰ ਪ੍ਰਿੰਟਿੰਗ ਐਂਡ ਸਟੇਸ਼ਨਰੀ ਅਤੇ ਡਾਇਰੈਕਟਰ ਇੰਡਸਟਰੀਅਲ ਐਂਡ ਕਾਮਰਸ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਜਦਕਿ ਉਨ੍ਹਾਂ ਨੂੰ ਵਿਸ਼ੇਸ਼ ਸਕੱਤਰ, ਗ੍ਰਹਿ ਵਜੋਂ ਬਰਕਰਾਰ ਰੱਖਿਆ ਗਿਆ ਹੈ।

ਗਿਰੀਸ਼ ਦਿਆਲਨ ਬਣੇ ਮੈਨੇਜਿੰਗ ਡਾਇਰੈਕਟਰ

ਗਿਰੀਸ਼ ਦਿਆਲਨ ਨੂੰ ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਤਾਇਨਾਤੀ ਦੌਰਾਨ ਵਿਸ਼ੇਸ਼ ਸਕੱਤਰ, ਸਰਕਾਰੀ ਸੁਧਾਰ ਅਤੇ ਲੋਕ ਸ਼ਿਕਾਇਤਾਂ ਅਤੇ ਡਾਇਰੈਕਟਰ, ਸ਼ਿਕਾਇਤ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਅਤੇ ਵਧੀਕ ਸੀਈਓ, ਪੰਜਾਬ ਨਿਵੇਸ਼ ਪ੍ਰਮੋਸ਼ਨ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਭੁਪਿੰਦਰ ਸਿੰਘ ਨੂੰ ਦਿੱਤਾ ਵਾਧੂ ਚਾਰਜ

ਭੁਪਿੰਦਰ ਸਿੰਘ-2 ਨੂੰ ਵਿਸ਼ੇਸ਼ ਸਕੱਤਰ ਊਰਜਾ, ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਾਧੂ ਚਾਰਜ, ਹਰਪ੍ਰੀਤ ਸਿੰਘ ਨੂੰ ਡਾਇਰੈਕਟਰ ਖੇਡਾਂ ਤੇ ਯੁਵਕ ਸੇਵਾਵਾਂ, ਜਸਪ੍ਰੀਤ ਸਿੰਘ ਨੂੰ ਡਾਇਰੈਕਟਰ ਸਮਾਜਿਕ ਨਿਆਂ ਸ਼ਕਤੀਕਰਨ ਤੇ ਘੱਟ ਗਿਣਤੀ ਮਾਮਲੇ, ਸੰਦੀਪ ਕੁਮਾਰ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਿਯੁਕਤ ਕੀਤਾ ਹੈ। ਲੁਧਿਆਣਾ, ਉਪਕਾਰ ਸਿੰਘ ਨੂੰ ਵਧੀਕ ਸਕੱਤਰ ਪ੍ਰਸੋਨਲ, ਅਮਰਪ੍ਰੀਤ ਕੌਰ ਸੰਧੂ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਕਪੂਰਥਲਾ, ਅਮਿਤ ਕੁਮਾਰ ਪੰਚਾਲ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਫਾਜ਼ਿਲਕਾ ਲਾਇਆ ਗਿਆ ਹੈ।

ਰਾਜੀਵ ਕੁਮਾਰ ਗੁਪਤਾ ਗਮਾਡਾ ਦੇ ਮੁੱਖ ਪ੍ਰਸ਼ਾਸਕ ਬਣੇ

ਰਾਜੀਵ ਕੁਮਾਰ ਗੁਪਤਾ ਨੂੰ ਮੁੱਖ ਪ੍ਰਸ਼ਾਸਕ ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ), ਅਮਨਦੀਪ ਬਾਂਸਲ ਨੂੰ ਡਾਇਰੈਕਟਰ ਲਾਟਰੀਜ਼, ਪਰਮਿੰਦਰ ਪਾਲ ਸਿੰਘ ਨੂੰ ਮੈਂਬਰ ਸਕੱਤਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ, ਮੈਂਬਰ ਸਕੱਤਰ ਪੰਜਾਬ ਰਾਜ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਦਾ ਵਾਧੂ ਚਾਰਜ, ਸਾਗਰ ਸੇਤੀਆ ਨੂੰ ਮੁੱਖ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ। , ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ, ਲੁਧਿਆਣਾ, ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਮਾਨਸਾ ਲਗਾਇਆ ਹੈ। ਇਸ ਤੋਂ ਇਲ਼ਾਵਾ ਹਰਪ੍ਰੀਤ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਅੰਮ੍ਰਿਤਸਰ, ਹਰਜਿੰਦਰ ਸਿੰਘ ਨੂੰ ਐਸਡੀਐਮ ਲੁਧਿਆਣਾ ਅਤੇ ਆਈਐਫਐਸ ਅਧਿਕਾਰੀ ਚਰਚਿਲ ਕੁਮਾਰ ਨੂੰ ਸਕੂਲ ਸਿੱਖਿਆ ਦਾ ਵਿਸ਼ੇਸ਼ ਸਕੱਤਰ ਲਾਇਆ ਗਿਆ ਹੈ।

ਜਗਵਿੰਦਰਜੀਤ ਨੂੰ ਬਣਾਇਆ ਪ੍ਰਿੰਟਿੰਗ ਪ੍ਰੈਸ ਵਧੀਕ ਕੰਟੋਰਲਰ

ਪੀਸੀਐਸ ਅਧਿਕਾਰੀਆਂ ਵਿੱਚ ਜਗਵਿੰਦਰਜੀਤ ਸਿੰਘ ਗਰੇਵਾਲ ਨੂੰ ਪ੍ਰਸ਼ਾਸਕ ਅਤੇ ਵਧੀਕ ਕੰਟਰੋਲਰ ਸਰਕਾਰੀ ਪ੍ਰਿੰਟਿੰਗ ਪ੍ਰੈਸ, ਪਟਿਆਲਾ, ਰੁਬਿੰਦਰਜੀਤ ਸਿੰਘ ਬਰਾੜ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਫਿਰੋਜ਼ਪੁਰ, ਅਮਰਿੰਦਰ ਕੌਰ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਤਰਨਤਾਰਨ, ਪਰਮਦੀਪ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਤਰਨਤਾਰਨ ਨਿਯੁਕਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ (ਜਨਰਲ) ਮੋਹਾਲੀ।ਅਵਨੀਤ ਕੌਰ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਫਾਜ਼ਿਲਕਾ, ਅਮਿਤ ਬੰਬੀ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਮੋਹਾਲੀ, ਮਨਦੀਪ ਕੌਰ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਮਾਲੇਰਕੋਟਲਾ, ਰਾਜਦੀਪ ਕੌਰ ਨੂੰ ਸੰਯੁਕਤ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ, ਤੇਜਦੀਪ ਸਿੰਘ ਸੈਣੀ ਨੂੰ ਐਸਡੀਐਮ ਧਾਰਕਲਾਂ, ਆਨੰਦ ਸਾਗਰ ਸ਼ਰਮਾ ਨੂੰ ਡੀਪੀਆਈ (ਸਕੂਲ) ਪੰਜਾਬ, ਸੁਰਿੰਦਰ ਸਿੰਘ ਨੂੰ ਸੰਯੁਕਤ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਅਤੇ ਨਰਿੰਦਰ ਸਿੰਘ-1 ਨੂੰ ਐਸ.ਡੀ.ਐਮ ਤਪਾ ਨਿਯੁਕਤ ਕੀਤਾ ਗਿਆ ਹੈ।

ਨਵਨੀਤ ਕੌਰ ਬੱਲ ਨੂੰ ਦਿੱਤੀ ਨਵੀਂ ਜਿੰਮੇਵਾਰੀ

ਨਵਨੀਤ ਕੌਰ ਬੱਲ ਨੂੰ ਡਿਵੀਜ਼ਨਲ ਕਮਿਸ਼ਨਰ ਜਲੰਧਰ ਦੇ ਦਫ਼ਤਰ ਵਿੱਚ ਸੰਯੁਕਤ ਕਮਿਸ਼ਨਰ, ਜਸ਼ਨਪ੍ਰੀਤ ਕੌਰ ਗਿੱਲ ਨੂੰ ਐਸਡੀਐਮ ਗੜ੍ਹਸ਼ੰਕਰ, ਉਦੈ ਦੀਪ ਸਿੰਘ ਸਿੱਧੂ ਨੂੰ ਵਧੀਕ ਮੈਨੇਜਿੰਗ ਡਾਇਰੈਕਟਰ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ, ਅਵਿਕੇਸ਼ ਨੂੰ ਵਧੀਕ ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਸਤਵੰਤ ਸਿੰਘ ਨੂੰ ਐਸਡੀਐਮ ਮਹਿਲਕਲਾਂ, ਦਮਨਦੀਪ ਕੌਰ ਨੂੰ ਐਸਡੀਐਮ ਅੰਮ੍ਰਿਤਸਰ-2, ਹਰਕੀਰਤ ਕੌਰ ਚੰਨੀ ਨੂੰ ਐਸਡੀਐਮ ਗੁਰੂਹਰਸਹਾਏ, ਸਵਾਤੀ ਟਿਵਾਣਾ ਨੂੰ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ (ਪ੍ਰਸ਼ਾਸਨ) ਪਟਿਆਲਾ, ਅਸ਼ਵਨੀ ਅਰੋੜਾ ਨੂੰ ਡਿਪਟੀ ਸਕੱਤਰ ਸਕੂਲ ਸਿੱਖਿਆ, ਪਿੰਕੀ ਦੇਵੀ ਨੂੰ ਐਸਡੀਐਮ ਆਦਮਪੁਰ ਲਾਇਆ ਗਿਆ ਹੈ। , ਜਸ਼ਨਜੀਤ ਸਿੰਘ ਨੂੰ ਐਸ.ਡੀ.ਐਮ ਗਿੱਦੜਬਾਹਾ ਅਤੇ ਵਿਪਨ ਭੰਡਾਰੀ ਨੂੰ ਐਸ.ਡੀ.ਐਮ ਪੱਟੀ ਨਿਯੁਕਤ ਕੀਤਾ ਗਿਆ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਹਿਲਾਂ ਵਾਲੇ ਜਨਤਾ ਨੂੰ ਕੁਝ ਨਹੀਂ ਸਮਝਦੇ ਸਨ, ਹੁਣ ਜਨਤਾ ਉਨ੍ਹਾਂ ਨੂੰ ਕੁਝ ਨਹੀਂ ਸਮਝਦੀ, ਸੀਐਮ ਮਾਨ ਸੁਖਬੀਰ ਬਾਦਲ ਤੇ ਨਿਸ਼ਾਨਾ
ਪਹਿਲਾਂ ਵਾਲੇ ਜਨਤਾ ਨੂੰ ਕੁਝ ਨਹੀਂ ਸਮਝਦੇ ਸਨ, ਹੁਣ ਜਨਤਾ ਉਨ੍ਹਾਂ ਨੂੰ ਕੁਝ ਨਹੀਂ ਸਮਝਦੀ, ਸੀਐਮ ਮਾਨ ਸੁਖਬੀਰ ਬਾਦਲ ਤੇ ਨਿਸ਼ਾਨਾ...
Satluj River: ਇਤਿਹਾਸ, ਵਿਵਾਦ, ਅਤੇ ਭਾਰਤ-ਪਾਕਿਸਤਾਨ ਜਲ ਰਾਜਨੀਤੀ ਦੀ ਪੂਰੀ ਕਹਾਣੀ
Satluj River: ਇਤਿਹਾਸ, ਵਿਵਾਦ, ਅਤੇ ਭਾਰਤ-ਪਾਕਿਸਤਾਨ ਜਲ ਰਾਜਨੀਤੀ ਦੀ ਪੂਰੀ ਕਹਾਣੀ...
World Population Day: ਭਾਰਤ ਦੀ 140 ਕਰੋੜ ਆਬਾਦੀ... ਬਣੇਗੀ ਤਾਕਤ ਜਾਂ ਵੱਡੀ ਚੁਣੌਤੀ?
World Population Day: ਭਾਰਤ ਦੀ 140 ਕਰੋੜ ਆਬਾਦੀ... ਬਣੇਗੀ ਤਾਕਤ ਜਾਂ ਵੱਡੀ ਚੁਣੌਤੀ?...
ਫਾਰਚੂਨ ਇੰਡੀਆ ਦੀਆਂ ਟੌਪ 100 ਪਾਵਰਫੁੱਲ ਔਰਤਾਂ 'ਚ ਪਹਿਲੇ ਸਥਾਨ 'ਤੇ ਨੀਤਾ ਅੰਬਾਨੀ
ਫਾਰਚੂਨ ਇੰਡੀਆ ਦੀਆਂ ਟੌਪ 100 ਪਾਵਰਫੁੱਲ ਔਰਤਾਂ 'ਚ ਪਹਿਲੇ ਸਥਾਨ 'ਤੇ ਨੀਤਾ ਅੰਬਾਨੀ...
ਭੂਪੇਸ਼ ਬਘੇਲ ਦੀ ਬੈਠਕ ਤੋਂ ਬਾਅਦ ਬਾਜਵਾ ਨੇ ਦੱਸੀ ਸਾਰੀ ਗੱਲਬਾਤ, ਦੋਖੋ EXCLUSIVE REPORT
ਭੂਪੇਸ਼ ਬਘੇਲ ਦੀ ਬੈਠਕ ਤੋਂ ਬਾਅਦ ਬਾਜਵਾ ਨੇ ਦੱਸੀ ਸਾਰੀ ਗੱਲਬਾਤ, ਦੋਖੋ EXCLUSIVE REPORT...
ਬੀਜੇਪੀ ਸਾਫ ਕਰੇ, ਕਿਸਦੇ ਨਾਲ ਖੜੀ ਹੈ... 'ਸਤਲੁਜ' ਵਿਵਾਦ 'ਤੇ ਬੋਲੇ ਮਨੀਸ਼ ਸਿਸੋਦੀਆ
ਬੀਜੇਪੀ ਸਾਫ ਕਰੇ, ਕਿਸਦੇ ਨਾਲ ਖੜੀ ਹੈ... 'ਸਤਲੁਜ' ਵਿਵਾਦ 'ਤੇ ਬੋਲੇ ਮਨੀਸ਼ ਸਿਸੋਦੀਆ...
Differences Of Opinion ਹੈ, ਛੇਤੀ ਕੱਢ ਲਵਾਂਗੇ ਹੱਲ, ਸੁਖਜਿੰਦਰ ਰੰਧਾਵਾ ਨੇ ਦਿੱਤੇ ਨਰਮਾਈ ਦੇ ਸੰਕੇਤ
Differences Of Opinion ਹੈ, ਛੇਤੀ ਕੱਢ ਲਵਾਂਗੇ ਹੱਲ, ਸੁਖਜਿੰਦਰ ਰੰਧਾਵਾ ਨੇ ਦਿੱਤੇ ਨਰਮਾਈ ਦੇ ਸੰਕੇਤ...
E20 Petrol: ਕੀ E20 ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਿਹਾ ਹੈ ਗੱਡੀਆਂ ਦਾ ਇੰਜਨ? ਜਾਣੋ ਪੂਰੀ ਸੱਚਾਈ
E20 Petrol: ਕੀ E20 ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਿਹਾ ਹੈ ਗੱਡੀਆਂ ਦਾ ਇੰਜਨ? ਜਾਣੋ ਪੂਰੀ ਸੱਚਾਈ...
ਕਿਸੇ ਦੀਆਂ ਜੁੱਤੀਆਂ ਵੀ ਸਿਰ 'ਤੇ ਰੱਖਣੀਆਂ ਪਈਆਂ ਤਾਂ ਰੱਖਾਂਗਾ...ਚੰਨੀ ਦੀ ਨਰਾਜ਼ਗੀ 'ਤੇ ਬੋਲੇ ਰਾਜਾ ਵੜਿੰਗ
ਕਿਸੇ ਦੀਆਂ ਜੁੱਤੀਆਂ ਵੀ ਸਿਰ 'ਤੇ ਰੱਖਣੀਆਂ ਪਈਆਂ ਤਾਂ ਰੱਖਾਂਗਾ...ਚੰਨੀ ਦੀ ਨਰਾਜ਼ਗੀ 'ਤੇ ਬੋਲੇ ਰਾਜਾ ਵੜਿੰਗ...