ਰਾਮਬਾਗ ‘ਚ ਇਤਿਹਾਸਕ ਢੰਗ ਨਾਲ ਮਨਾਈ ਗਈ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ, ਜਥੇਦਾਰ ਨੇ ਕੀਤੀ ਅਪੀਲ
Maharaja Ranjit Singh: ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਇਤਿਹਾਸਕ ਪਲ ਹਨ ਜਦੋਂ 1849 ਤੋਂ ਬਾਅਦ ਪਹਿਲੀ ਵਾਰੀ ਰਾਮਬਾਗ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਗੁਰਬਾਣੀ ਦਾ ਪਾਠ, ਢਾਡੀ ਵਾਰਾਂ ਅਤੇ ਕੀਰਤਨ ਦੀ ਰਸਨਾ ਹੋਈ।

ਅੰਮ੍ਰਿਤਸਰ ਦੇ ਕੰਪਨੀ ਬਾਗ (ਰਾਮਬਾਗ) ‘ਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਅੱਜ ਅੰਮ੍ਰਿਤਸਰ ਦੇ ਇਤਿਹਾਸਕ ਰਾਮਬਾਗ ਵਿਖੇ ਸ਼ਾਨਦਾਰ ਢੰਗ ਨਾਲ ਮਨਾਈ ਗਈ। ਇਹ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਸੰਗਤਾਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।
ਇਸ ਮੌਕੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਇਤਿਹਾਸਕ ਪਲ ਹਨ ਜਦੋਂ 1849 ਤੋਂ ਬਾਅਦ ਪਹਿਲੀ ਵਾਰੀ ਰਾਮਬਾਗ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਗੁਰਬਾਣੀ ਦਾ ਪਾਠ, ਢਾਡੀ ਵਾਰਾਂ ਅਤੇ ਕੀਰਤਨ ਦੀ ਰਸਨਾ ਹੋਈ।
ਉਨ੍ਹਾਂ ਅਪੀਲ ਕੀਤਾ ਕਿ ਜਿਵੇਂ ਲਾਹੌਰ ਜਾਂ ਹੋਰ ਥਾਵਾਂ ਤੇ ਰਣਜੀਤ ਸਿੰਘ ਜੀ ਦੀ ਬਰਸੀ ਮਨਾਈ ਜਾਂਦੀ ਹੈ, ਓਸੇ ਤਰ੍ਹਾਂ ਅੰਮ੍ਰਿਤਸਰ ਦੇ ਰਾਮਬਾਗ ਨੂੰ ਵੀ ਹਮੇਸ਼ਾ ਲਈ ਇਹਦੀ ਕੇਂਦਰੀ ਥਾਂ ਬਣਾਇਆ ਜਾਵੇ, ਕਿਉਂਕਿ ਇਹ ਧਰਤੀ ਸਿੱਖ ਵਿਰਾਸਤ ਦੀ ਨਿਸ਼ਾਨੀ ਹੈ। ਸਿੱਖ ਕੌਮ ਨੂੰ ਚਾਹੀਦਾ ਹੈ ਕਿ ਅਜਿਹੀਆਂ ਥਾਵਾਂ, ਜਿਵੇਂ ਬਟਾਲਾ, ਗੱਲਾਂ ਨਗਰ, ਫਿਲੌਰ ਆਦਿ ਨੂੰ ਵੀ ਇਨ੍ਹਾਂ ਦੀਆਂ ਯਾਦਾਂ ਨਾਲ ਜੋੜ ਕੇ ਸੰਭਾਲਿਆ ਜਾਵੇ।
ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਕੋਲੋਂ ਬਿਕਰਮ ਸਿੰਘ ਮਜੀਠੀਆ ਦੇ ਪਿਤਾ ਸਤਿਆ ਮਜੀਠੀਆ ਦੀ ਮੈਂਬਰਸ਼ਿਪ ਰੱਦ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਧਾਰਮਿਕ ਸੰਗਠਨਾਂ ਨੂੰ ਰਾਜਨੀਤੀ ਤੋਂ ਉਪਰ ਰਹਿਣਾ ਚਾਹੀਦਾ ਹੈ। ਚੀਫ ਖਾਲਸਾ ਦੀਵਾਨ ਇੱਕ ਇਤਿਹਾਸਕ ਤੇ ਪੰਥਕ ਸੰਸਥਾ ਹੈ। ਇਸ ਨੇ ਸਿੱਖੀ ਦੇ ਪ੍ਰਚਾਰ ਲਈ ਬੇਮਿਸਾਲ ਕੰਮ ਕੀਤਾ। ਇਹ ਸਿੱਖ ਸੰਸਕਾਰ ਅਤੇ ਰਹਿਤ ਮਰਿਆਦਾ ਨਾਲ ਜੁੜੀ ਹੋਈ ਸੰਸਥਾ ਹੈ, ਜੋ ਆਪਣੇ ਅਸਲੀ ਰੂਪ ਵਿੱਚ ਵਾਪਸ ਆਉਣੀ ਚਾਹੀਦੀ ਹੈ।
ਦਲਜੀਤ ਦੋਸਾਂਝ ਦੇ ਵਿਰੋਧ ਬਾਰੇ ਪੁੱਛੇ ਜਾਣ ‘ਤੇ ਸਿੰਘ ਸਾਹਿਬ ਨੇ ਸੰਦੇਸ਼ ਦਿੱਤਾ ਕਿ ਦੁਨੀਆਂ ਵਿੱਚ ਨਫਰਤ ਦੀ ਜਗ੍ਹਾ ਨਹੀਂ ਹੋਣੀ ਚਾਹੀਦੀ। ਜਿਵੇਂ ਹਵਾ ਦੋਹੀਂ ਪਾਸਿਆਂ ਆਉਂਦੀ ਜਾਂਦੀ ਹੈ, ਅਸੀਂ ਪੰਛੀਆਂ ਨੂੰ ਨਹੀਂ ਰੋਕ ਸਕਦੇ, ਓਸੇ ਤਰ੍ਹਾਂ ਕਿਸੇ ਦੀ ਅਜ਼ਾਦੀ ‘ਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ। ਸਾਨੂੰ ਗੁਰੂ ਦੇ ਬਚਨ ਲਾਗੂ ਵੈਰੀ ਨਹੀਂ ਬੇਗਾਨਾ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਚਾਹੀਦਾ ਹੈ। ਹਮੇਸ਼ਾਂ ਪਿਆਰ, ਭਾਈਚਾਰੇ ਅਤੇ ਇੱਕਤਾ ਦੀ ਵਕਾਲਤ ਹੋਣੀ ਚਾਹੀਦੀ ਹੈ।