Ludhiana ‘ਚ IAS ਦਾ ਪੇਪਰ ਦੇਣ ਪਹੁੰਚਿਆ ਸਭ ਤੋਂ ਛੋਟੇ ਕੱਦ ਦਾ ਨੌਜਵਾਨ ਸ਼ੋਕਤ ਕੁਮਾਰ
Ludhiana'ਚ ਆਈ ਏ ਐਸ ਦਾ ਪੇਪਰ ਦੇਣ ਪਹੁੰਚਿਆ ਸਭ ਤੋਂ ਛੋਟੇ ਕੱਦ ਵਾਲਾ ਨੌਜਵਾਨ। ਇਹ ਵਿਅਕਤੀ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ। ਫਾਜਿਲਕਾ ਦੇ ਰਹਿਣ ਵਾਲੇ ਸ਼ੌਕਤ ਕੁਮਾਰ ਦਾ ਕਦ 3 ਫੁੱਟ 1 ਇੰਚ ਹੈ। ਉਸਦੀ ਇੱਛਾ ਹੈ ਕਿ ਉਹ ਆਈ ਏ ਐਸ ਅਧਿਕਾਰੀ ਬਣੇ।
ਲੁਧਿਆਣਾ। ਕੱਦ ਛੋਟਾ ਪਰ ਹੌਸਲੇ ਵੱਡੇ ਅਜਿਹਾ ਹੀ ਦੇਖਣ ਨੂੰ ਮਿਲਿਆ ਲੁਧਿਆਣਾ (Ludhiana) ਵਿੱਚ ਜਦੋਂ ਰੱਖ ਬਾਗ ਦੇ ਵਿਚ ਇਕ ਛੋਟੇ ਕੱਦ ਵਾਲਾ ਨੌਜਵਾਨ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਤਾਂ ਉਥੇ ਖੜੇ ਲੋਕਾਂ ਅਤੇ ਸੰਸਥਾਵਾਂ ਦੇ ਆਗੂਆਂ ਨੇ ਇਸ ਨੌਜਵਾਨ ਨੂੰ ਰੋਕ ਉਸਦੀ ਉਮਰ ਪੁੱਛੀ ਤਾਂ ਉਸ ਨੌਜਵਾਨ ਨੇ ਆਪਣੀ ਉਮਰ 27 ਸਾਲ ਦੱਸੀ ਅਤੇ ਕਿਹਾ ਕਿ ਉਹ ਲੁਧਿਆਣਾ ਦੇ ਵਿੱਚ ਆਪਣਾ ਆਈ ਏ ਐਸ ਅਧਿਕਾਰੀ ਬਣਨ ਲਈ ਪੇਪਰ ਦੇਣ ਆਇਆ ਹੈ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਇਸ ਛੋਟੇ ਕੱਦ ਵਾਲੇ 27 ਸਾਲਾ ਨੌਜਵਾਨ ਨੂੰ ਸਨਮਾਨਿਤ ਕੀਤਾ। ਅਤੇ ਇਸ ਦੀ ਹੌਸਲਾ ਅਫ਼ਜ਼ਾਈ ਕੀਤੀ।
ਉਧਰ ਗੱਲਬਾਤ ਕਰਦੇ ਹੋਏ 27 ਸਾਲਾ ਸ਼ੌਕਤ ਕੁਮਾਰ ਨੇ ਕਿਹਾ ਕਿ ਉਹ ਪਰਿਵਾਰ ਵਿਚ ਚੌਥੇ ਨੰਬਰ ਤੇ ਹੈ ਅਤੇ ਉਸ ਦਾ ਬਚਪਨ ਤੋਂ ਹੀ ਕੱਦ ਛੋਟਾ ਹੈ। ਉਸ ਨੇ ਕਿਹਾ ਕਿ ਉਸ ਨੂੰ ਪੜ੍ਹਾਈ ਵਿਚ ਕਾਫੀ ਲਗਾਓ ਸੀ ਜਿਸਦੇ ਕਰਕੇ ਉਸਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਕਾਫੀ ਸਾਥ ਦਿੱਤਾ। ਉਹ ਪਿੰਡ ਝੋਰੜ ਖੇੜਾ ਅਬੋਹਰ ਦਾ ਰਹਿਣ ਵਾਲਾ ਹੈ। ਅਤੇ ਉਸ ਨੇ ਗੰਗਾ ਨਗਰ ਦੇ ਕਾਲਜ ਤੋ ਬੀ ਏ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ। ਸ਼ੋਕਤ ਕੁਮਾਰ ਨੂੰ ਆਈਏਐਸ ਅਧਿਕਾਰੀ ਬਣਨ ਦਾ ਸ਼ੌਕ ਹੈ।
ਛੋਟਾ ਕੱਦ ਹੋਣ ਕਾਰਨ ਲੋਕ ਕਰਦੇ ਹਨ ਪਸੰਦ
ਇਸਦੇ ਕਰਕੇ ਉਹ ਲੁਧਿਆਣਾ ਦੇ ਵਿੱਚ ਆਪਣਾ ਆਈ ਏ ਐਸ (IAS) ਦਾ ਪੇਪਰ ਦੇਣ ਦੇ ਲਈ ਪਹੁੰਚਿਆ ਹੈ। ਇਸ ਦੌਰਾਨ ਸ਼ੌਕਤ ਨੇ ਇਹ ਵੀ ਕਿਹਾ ਕਿ ਕੱਦ ਛੋਟਾ ਹੋਣ ਕਾਰਨ ਲੋਕ ਉਸ ਨੂੰ ਕਾਫੀ ਪਸੰਦ ਕਰਦੇ ਨੇ। ਉਸ ਨੂੰ ਫਿਲਮਾਂ ਦੇ ਵਿੱਚ ਕੰਮ ਕਰਨ ਦਾ ਵੀ ਕਾਫ਼ੀ ਸ਼ੋਕ ਹੈ। ਪਰ ਗਰੀਬੀ ਹੋਣ ਕਾਰਨ ਪਰੇਸ਼ਾਨੀ ਹੈ। ਕੁਮਾਰ ਨੇ ਕਿਹਾ ਕਿ ਉਸਦਾ ਘਰ ਉਸਦੇ ਭਰਾ ਅਤੇ ਪਿਤਾ ਦੇ ਸਹਾਰੇ ਚੱਲਦਾ ਹੈ। ਛੋਟੇ ਕੱਦ ਵਾਲੇ ਵਿਅਕਤੀ ਨੇ ਕਿਹਾ ਕਿ ਜੇਕਰ ਉਸਦੀ ਆਈਏਐਸ ਅਧਿਕਾਰੀ ਵਿੱਚ ਸਲੈਕਸ਼ਨ ਨਹੀਂ ਹੁੰਦੀ ਤਾਂ ਉਸ ਨੂੰ ਫਿਲਮਾਂ ਵਿੱਚ ਕੋਈ ਰੋਲ ਮਿਲਦਾ ਹੈ ਤਾਂ ਉਹ ਵੀ ਕਰ ਲਵੇਗਾ।
‘ਸੁਫਨੇ ਪੂਰੇ ਕਰਨ ਲਈ ਕਰ ਰਿਹਾ ਮਿਹਨਤ’
ਸ਼ੌਕਤ ਦੇ ਛੋਟੇ ਭਰਾ ਹਰਦਿਆਲ ਕੁਮਾਰ (Hardyal Kumar) ਨੇ ਕਿਹਾ ਕਿ ਉਸ ਦੇ ਵੱਡੇ ਭਰਾ ਦਾ ਕੱਦ ਛੋਟਾ ਹੋਣ ਕਾਰਨ ਦਿਲ ਦੇ ਕਈ ਸੁਪਨੇ ਨੇ ਜਿਸ ਨੂੰ ਉਹ ਪੂਰਾ ਕਰਨ ਲਈ ਜੀ ਤੋੜ ਮਿਹਨਤ ਕਰ ਰਿਹਾ ਹੈ। ਉਸ ਦੇ ਪਰਿਵਾਰ ਨੂੰ ਕਦੇ ਵੀ ਉਸ ਦੇ ਕੱਦ ਛੋਟਾ ਹੋਣ ਤੇ ਮਹਿਸੂਸ ਨਹੀਂ ਹੋਇਆ ਤੇ ਉਨ੍ਹਾਂ ਨੇ ਸੋਕਤ ਦੀ ਪੜਾਈ ਵੀ ਜਾਰੀ ਰਖਵਾਈ ਹੋਈ ਹੈ।
ਸ਼ੋਕਤ ਦੇ ਹੌਸਲੇ ਹਨ ਕਾਫੀ ਬੁਲੰਦ-ਥਾਪਰ
ਸੰਸਥਾ ਦੇ ਆਗੂ ਅਸ਼ੋਕ ਥਾਪਰ ਨੇ ਕਿਹਾ ਕਿ ਬੇਸ਼ੱਕ ਸ਼ੌਕਤ ਦਾ ਕੱਦ ਛੋਟਾ ਹੈ ਪਰ ਹੌਸਲੇ ਕਾਫੀ ਬੁਲੰਦ ਨੇ ਕਿਹਾ ਕਿ ਸ਼ੌਕਤ ਦੇ ਪਰਿਵਾਰ ਵਾਲਿਆਂ ਨੂੰ ਦਿਲੋਂ ਸਲਾਮ ਜਿਨ੍ਹਾਂ ਵੱਲੋਂ ਇਸ ਨੌਜਵਾਨ ਨੂੰ ਵਧੀਆ ਪੜ੍ਹਾਈ ਆ ਗਿਆ ਅਤੇ ਉਸਨੂੰ ਕਾਬਿਲ ਅਕਸਰ ਬਣਾਉਣ ਦੀ ਚਾਹ ਰੱਖੀ ਹੈ। ਉਨ੍ਹਾਂ ਕਿਹਾ ਕਿ ਇਹਨਾਂ ਯਤਨਾਂ ਸਦਕਾ ਹੀ ਸ਼ੋਕਤ ਨੂੰ ਸਨਮਾਨਿਤ ਕੀਤਾ ਗਿਆ ਹੈ ਤਾਂ ਕੀ ਉਸ ਦੀ ਹੌਸਲਾ-ਅਫ਼ਜ਼ਾਈ ਹੋ ਸਕੇ
ਇਹ ਵੀ ਪੜ੍ਹੋ
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ