ਰਵਨੀਤ ਬਿੱਟੂ ਤੇ ਗੁਰਪ੍ਰੀਤ ਗੋਗੀ ਆਹਮੋ ਸਾਹਮਣੇ, ਬਿੱਟੂ ਬੋਲੇ ਕੋਠੀਆਂ ਕਬਜ਼ਾਉਣਾ AAP ਦਾ ਟ੍ਰੇਂਡ
Ravneet Bittu V/s Gurpreet Gogi: ਗੁਰਪ੍ਰੀਤ ਗੋਗੀ ਨੇ ਰਵਨੀਤ ਸਿੰਘ ਬਿੱਟੂ 'ਤੇ ਸਰਕਾਰੀ ਕੋਠੀ 'ਤੇ ਕਬਜ਼ਾ ਕਰਨ ਦਾ ਇਲਜ਼ਾਮ ਲਗਾਇਆ ਹੈ। ਬਿੱਟੂ ਨੇ ਕਿਹਾ ਕਿ AAP ਵਿਧਾਇਕਾਂ ਨੂੰ ਪਤਾ ਹੈ ਕਿ ਕੋਠੀਆਂ 'ਤੇ ਕਿਵੇਂ ਕਬਜ਼ਾ ਕੀਤਾ ਜਾਂਦਾ ਹੈ।
ਲੁਧਿਆਣਾ ਨਿਊਜ਼। ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ‘ਤੇ ਸਰਕਾਰੀ ਕੋਠੀ ‘ਤੇ ਕਬਜ਼ਾ ਕਰਨ ਦਾ ਇਲਜ਼ਾਮ ਲਗਾਇਆ ਹੈ। ਇਸ ਤੋਂ ਬਾਅਦ ਰਵਨੀਤ ਬਿੱਟੂ (Ravneet Singh Bittu) ਨੇ ਵਿਧਾਇਕ ਗੋਗੀ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਪਤਾ ਹੈ ਕਿ ਕੋਠੀਆਂ ‘ਤੇ ਕਿਵੇਂ ਕਬਜ਼ਾ ਕੀਤਾ ਜਾਂਦਾ ਹੈ।


