ਮੌਤ ਤੱਕ ਜੇਲ੍ਹ ‘ਚ ਹੀ ਰਹੇਗਾ ਦੋਸ਼ੀ, ਬੱਚੇ ਦੇ ਕਾਤਿਲ ਨੂੰ ਉਮਰ ਕੈਦ ਤੇ ਤਿੰਨ ਲੱਖ ਜ਼ੁਰਮਾਨਾ
ਬੱਚੇ ਦੇ ਕਾਤਿਲ ਨੇ ਪਹਿਲਾਂ ਉਸ ਨਾਲ ਕੁਕਰਮ ਕੀਤਾ ਤੇ ਬਾਅਦ ਵਿੱਚ ਆਰੀ ਨਾਲ ਉਸਦਾ ਗਲਾ ਵੱਢ ਦਿੱਤਾ। ਪੀੜਤ ਪਰਿਵਾਰ ਨੂੰ ਹੁਣ ਇਸ ਮਾਮਲੇ ਵਿੱਚ ਇਨਸਾਫ ਮਿਲਿਆ ਹੈ। ਇਹ ਫੈਸਲਾ ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ (ਪੋਕਸੋ ਕੇਸਾਂ ਲਈ ਵਿਸ਼ੇਸ਼ ਫਾਸਟ ਟਰੈਕ ਅਦਾਲਤ) ਦੀ ਅਦਾਲਤ ਨੇ ਸੁਣਾਇਆ ਹੈ।
ਲੁਧਿਆਣਾ। ਲੁਧਿਆਣਾ ‘ਚ 4 ਸਾਲਾ ਬੱਚੇ ਦਾ ਕੁਕਰਮ ਕਰਕੇ ਕਤਲ ਕਰਨ ਵਾਲੇ ਦੋਸ਼ੀ ਨੂੰ ਅਦਾਲਤ (Court) ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਵਧੀਕ ਸੈਸ਼ਨ ਜੱਜ ਅਮਰ ਜੀਤ ਸਿੰਘ (ਪੋਕਸੋ ਕੇਸਾਂ ਲਈ ਵਿਸ਼ੇਸ਼ ਫਾਸਟ ਟਰੈਕ ਅਦਾਲਤ) ਦੀ ਅਦਾਲਤ ਨੇ ਸੁਣਾਇਆ। ਦੋਸ਼ੀ ਫੂਲ ਚੰਦ ਆਪਣੀ ਮੌਤ ਤੱਕ ਜੇਲ੍ਹ ਵਿੱਚ ਹੀ ਰਹੇਗਾ।
ਇਸ ਨਾਲ ਉਸ ਨੂੰ 30 ਸਾਲ ਬਾਅਦ ਪੈਰੋਲ ਵੀ ਮਿਲੇਗੀ। ਇਸ ਦੇ ਨਾਲ ਹੀ ਅਦਾਲਤ ਨੇ ਦੋਸ਼ੀ ‘ਤੇ 3 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਸ ਦੇ ਨਾਲ ਹੀ ਬੱਚੇ ਦੇ ਮਾਪਿਆਂ ਨੂੰ 2 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦੇ ਹੁਕਮ ਦਿੱਤੇ ਹਨ। ਫੂਲ ਚੰਦ ਉਰਫ ਪੱਪੂ ਸਿੰਘ (41) ਯੂਪੀ (UP) ਦੇ ਉਨਾਓ ਦਾ ਰਹਿਣ ਵਾਲਾ ਹੈ।


