Ludhiana ਦੇ ਕੰਗਣਵਾਲ ਇਲਾਕੇ ‘ਚ ਫੈਕਟਰੀ ਦੀ ਕੰਧ ਡਿੱਗੀ , ਇੱਕ ਵਿਅਕਤੀ ਦੀ ਹੋਈ ਮੌਤ, ਦੋ ਤੋਂ ਤਿੰਨ ਲੋਕ ਜ਼ਖਮੀ
ਬਰਸਾਤ ਅਤੇ ਹਨ੍ਹੇਰੀ ਦੇ ਕਾਰਨ ਲੁਧਿਆਣਾ ਵਿੱਚ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਚ ਇੱਕ ਦੀ ਮੌਤ ਤੇ ਤਿੰਨ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਫਿਲਹਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੁਧਿਆਣਾ। ਸ਼ਹਿਰ ਦੇ ਕੰਗਣਵਾਲ ਇਲਾਕੇ ‘ਚ ਫੈਕਟਰੀ ਦੀ ਕੰਧ ਡਿੱਗੀ ਗਈ ਜਿਸ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਦੋ ਤੋਂ ਤਿੰਨ ਲੋਕ ਜ਼ਖਮੀ ਹੋ ਗਏ। ਬਰਸਾਤ ਅਤੇ ਅਤੇ ਹਨ੍ਹੇਰੀ ਦੇ ਕਾਰਨ ਲੁਧਿਆਣਾ ਵਿੱਚ ਵੱਡਾ ਹਾਦਸਾ ਵਾਪਰ ਗਿਆ। ਪੁਲਿਸ ਨੇ ਫਿਲਹਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਰੇਸਕਿਉ ਟੀਮਾਂ ਨੂੰ ਵੀ ਬੁਲਾਇਆ ਗਿਆ ਹੈ।
ਓਧਰ ਗੱਲਬਾਤ ਕਰਦੇ ਹੋਏ ਸਥਾਨਕ ਲੋਕਾਂ ਨੇ ਕਿਹਾ ਕਿ ਤੇਜ਼ ਹਵਾ ਦੇ ਵਹਾਅ ਕਾਰਨ ਦੀਵਾਰ ਡਿੱਗੀ ਹੈ ਜਿਸ ਦੇ ਚਲਦਿਆਂ 2 ਤੋ 3 ਲੋਕ ਜ਼ਖਮੀ ਹੋਏ ਨੇ ਅਤੇ ਇੱਕ ਦੀ ਮੌਤ ਹੋਈ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵੀ ਦੀਵਾਰ ਹੇਠਾਂ ਆਏ ਬੰਦਿਆਂ ਨੂੰ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੀ ਵਾਰ 25 ਫ਼ੁੱਟ ਉੱਚੀ ਹੋਣ ਕਾਰਨ ਹਵਾ ਦੇ ਝੋਂਕੇ ਨਾਲ ਇਹ ਹਾਦਸਾ ਵਾਪਰਿਆ ਹੈ।


