Raid on Fake Call Centre: ਲੁਧਿਆਣਾ ਦੇ ਪਿੰਡ ‘ਚ ਚੱਲ ਰਿਹਾ ਸੀ ਫਰਜ਼ੀ ਇੰਟਰਨੈਸ਼ਨਲ ਕਾਲ ਸੈਂਟਰ, 29 ਠੱਗ ਗ੍ਰਿਫਤਾਰ
Fake International Call Centre Bust: ਆਪਣੇ ਆਪ ਨੂੰ Microsoft ਹੈੱਡਕੁਆਰਟਰ ਅਤੇ Apple ਹੈੱਡਕੁਆਰਟਰ ਪਲੇਟਫਾਰਮ ਤੋਂ ਗਾਹਕ ਸਹਾਇਤਾ ਸਹੂਲਤ ਪ੍ਰਦਾਨ ਕਰਨ ਦਾ ਦਾਅਵਾ ਕਰਦਿਆਂ ਫ਼ੋਨ ਨੰਬਰ +14258828080 ਅਤੇ ਟੋਲ ਫ੍ਰੀ ਨੰਬਰ 1800-102-1100 ਵੀ ਜਾਰੀ ਕੀਤੇ ਸਨ।
ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਪਿੰਡ ਦਾਦ ਵਿੱਚ ਚੱਲ ਰਹੇ ਫਰਜ਼ੀ ਇੰਟਰਨੈਸ਼ਨਲ ਕਾਲ ਸੈਂਟਰ (International Call Centre) ਦਾ ਪਰਦਾਫਾਸ਼ ਕਰਦਿਆਂ 29 ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗਰੋਹ ਦੇ ਮੈਂਬਰ ਜ਼ਿਆਦਾਤਰ ਵਿਦੇਸ਼ੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਪੁਲਿਸ ਨੂੰ ਇਸ ਕਾਲ ਸੈਂਟਰ ਬਾਰੇ ਗੁਪਤ ਸੂਚਨਾ ਸੀ। ਉਸ ਤੋਂ ਬਾਅਦ ਪੁਲਿਸ ਨੇ ਛਾਪਾ ਮਾਰ ਕੇ ਇਨ੍ਹਾਂ ਮੁਲਜ਼ਮਾਂ ਨੂੰ ਫੜਿਆ ਹੈ। ਮੁਲਜ਼ਮ ਆਪਣੇ ਆਪ ਨੂੰ ਮਲਟੀਨੈਸ਼ਨਲ ਕੰਪਨੀਆਂ ਲਈ ਟੈਕਨੀਕਲ ਸਰਵਿਸ ਪ੍ਰੋਵਾਈਡਰ ਵਜੋਂ ਪੇਸ਼ ਕਰਦੇ ਸਨ। ਉਹ ਵਿਦੇਸ਼ੀਆਂ ਨੂੰ ਪੈਸੇ ਲਈ ਧੋਖਾ ਦਿੰਦੇ ਸਨ।
ਮੁਲਜ਼ਮਾਂ ਵੱਲੋਂ ਇਸ ਵਿੱਚ ਕੰਮ ਵਿੱਚ ਵਰਤੇ ਗਏ ਸਾਰੇ ਮੋਬਾਈਲ ਫੋਨ ਵੀ ਪੁਲਿਸ ਨੇ ਜ਼ਬਤ ਕਰ ਲਏ ਹਨ। ਗ੍ਰਿਫਤਾਰ ਕੀਤੇ ਗਏ ਗਿਰੋਹ ਦੇ ਮੈਂਬਰ ਮੇਘਾਲਿਆ, ਉੱਤਰ ਪ੍ਰਦੇਸ਼, ਗੁਜਰਾਤ, ਹਿਮਾਚਲ ਪ੍ਰਦੇਸ਼, ਨਾਗਾਲੈਂਡ, ਦਿੱਲੀ ਅਤੇ ਪੰਜਾਬ ਦੇ ਹਨ।
ਵਿਦੇਸ਼ਾਂ ‘ਚ ਬੈਠੇ ਲੋਕਾਂ ਨੂੰ ਕਰਦੇ ਸਨ ਗੁੰਮਰਾਹ
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ (Mandeep Singh Sidhu) ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕ੍ਰਿਸ਼ਨਾ ਵਾਸੀ ਚੰਦੂ ਲਾਲ ਚੋਲ ਬਾਪੂ ਨਗਰ ਅਹਿਮਦਾਬਾਦ ਗੁਜਰਾਜ ਅਤੇ ਸਚਿਨ ਸਿੰਘ ਵਾਸੀ ਪਿੰਡ ਔਰੋਜੀ ਤਿਵਾੜੀ ਦਮੋਰੀਆ ਥਾਣਾ ਬਾਠਰਾਣੀ ਜ਼ਿਲ੍ਹਾ ਦਿਓਰੀਆ ਉੱਤਰ ਪ੍ਰਦੇਸ਼ ਅਤੇ ਹੋਰ ਅਣਪਛਾਤੇ ਵਿਅਕਤੀ ਅਤੇ ਔਰਤਾਂ ਨਾਜਾਇਜ਼ ਤੌਰ ‘ਤੇ ਕਾਲ ਸੈਂਟਰ ਚਲਾ ਰਹੇ ਹਨ | ਗੈਂਗ ਦੇ ਲੋਕ ਇੰਟਰਨੈਸ਼ਨਲ ਸੰਪਰਕਾਂ ਰਾਹੀਂ ਵਿਦੇਸ਼ਾਂ ‘ਚ ਬੈਠੇ ਲੋਕਾਂ ਨੂੰ ਗੁੰਮਰਾਹ ਕਰਕੇ ਧੋਖਾਦੇਹੀ ਕਰਦੇ ਹਨ।
In a major breakthrough @Ludhiana_Police busted an International Call Center operating illegally and arrested an entire gang of 30 persons who posed as Technical Service Providers for Multinational Companies and duped global citizens, mainly foreigners for huge amount of money.
— DGP Punjab Police (@DGPPunjabPolice) July 21, 2023
ਇਹ ਵੀ ਪੜ੍ਹੋ
ਇਸ ਨੰਬਰ ‘ਤੇ ਵਿਦੇਸ਼ਾਂ ‘ਚ ਰਹਿੰਦੇ ਲੋਕ ਕੰਪਿਊਟਰ ਸਿਸਟਮ ਆਦਿ ‘ਚ ਤਕਨੀਕੀ ਖਰਾਬੀ ਲਈ ਕਾਲ ਕਰਦੇ ਸਨ। ਜਿਸ ਤੋਂ ਬਾਅਦ ਦੋਸ਼ੀ ਉਨ੍ਹਾਂ ਲੋਕਾਂ ਦਾ ਸਿਸਟਮ ਹੈਕ ਕਰ ਲੈਂਦੇ ਸਨ। ਉਨ੍ਹਾਂ ਦੇ ਸਿਸਟਮ ਦਾ ਆਈਪੀ ਐਡਰੈੱਸ ਅਤੇ ਸਿਸਟਮ ਹੈਕ ਹੋਣ ਬਾਰੇ ਦੱਸ ਕੇ ਉਨ੍ਹਾਂ ਦੀ ਨਿੱਜੀ ਬੈਂਕਿੰਗ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਗਿਫ਼ਟ ਕਾਰਡ ਦੇ ਕੇ ਧੋਖੇ ਨਾਲ ਉਸ ਗਿਫ਼ਟ ਕਾਰਡ ‘ਤੇ ਦਰਜ ਨੰਬਰ ਪ੍ਰਾਪਤ ਕਰਕੇ ਉਸ ਬੈਂਕ ਖਾਤੇ ਦੀ ਰਕਮ ਹੜੱਪ ਜਾਂਦੇ ਸਨ।
ਰੰਗੇ ਹੱਥੀ ਦੋ ਮੁਲਜ਼ਮ ਗ੍ਰਿਫ਼ਤਾਰ
ਪੁਲਿਸ ਨੇ ਸਭ ਤੋਂ ਪਹਿਲਾਂ ਪਿੰਡ ਦਾਦ ਤੋਂ ਦੋ ਮੁਲਜ਼ਮਾਂ ਕ੍ਰਿਸ਼ਨਾ ਅਤੇ ਸਚਿਨ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਵੇਂ ਮੁਲਜ਼ਮ ਵਿਦੇਸ਼ੀਆਂ ਨੂੰ ਕਾਲ ਕਰਨ ਦੀ ਤਿਆਰੀ ਕਰ ਰਹੇ ਸਨ। ਪੁਲਿਸ ਨੇ ਦੋਵਾਂ ਮੁਲਜ਼ਮਾਂ ਕੋਲੋਂ 2 ਇਲੈਕਟ੍ਰਾਨਿਕ ਟੈਬ, 3 ਮੋਬਾਈਲ ਫੋਨ, ਕਈ ਦਸਤਾਵੇਜ਼ ਅਤੇ ਐਕਟਿਵਾ ਸਕੂਟੀ ਬਰਾਮਦ ਕੀਤੀ ਹੈ। ਜਦੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਕਾਲ ਸੈਂਟਰ ਪਿੰਡ ਦਾਦ ਵਿੱਚ ਚੱਲ ਰਿਹਾ ਸੀ।
ਕਿਰਾਏ ‘ਤੇ ਕੋਠੀ ਲੈ ਕੇ ਚਲਾ ਰਹੇ ਸਨ ਕਾਲ ਸੈਂਟਰ
ਮੁਲਜ਼ਮਾਂ ਨੇ ਕਿਰਾਏ ਤੇ ਕੋਠੀ ਲਈ ਹੋਈ ਹੈ। ਪੁਲਿਸ ਨੇ ਜਦੋਂ ਛਾਪਾ ਮਾਰਿਆ ਤਾਂ ਉਸ ਵੇਲ੍ਹੇ ਉਥੇ 27 ਲੋਕ ਮੌਜੂਦ ਸਨ, ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮਾਂ ਵਿੱਚ ਦੋ ਲੜਕੀਆਂ ਵੀ ਸ਼ਾਮਲ ਹਨ। ਇਸ ਗਰੋਹ ਦਾ ਮਾਸਟਰ ਮਾਈਂਡ ਚੈਰੀ ਅਤੇ ਪਾਲ ਨਾਂ ਦੇ ਵਿਅਕਤੀ ਹਨ। ਗ਼ਰੀਬ ਪਰਿਵਾਰਾਂ ਨਾਲ ਸਬੰਧਤ ਲੜਕੇ-ਲੜਕੀਆਂ ਨੂੰ ਜਲਦੀ ਅਮੀਰ ਬਣਾਉਣ ਦੇ ਸੁਪਨੇ ਦਿਖਾ ਕੇ ਦੋਵਾਂ ਨੇ ਉਨ੍ਹਾਂ ਨੂੰ ਇਸ ਕੰਮ ਵਿੱਚ ਲਾਇਆ ਹੋਇਆ ਸੀ।
ਇਸ ਮਾਮਲੇ ਵਿੱਚ ਅਲੈਕਸ ਨਾਂ ਦਾ ਇੱਕ ਹੋਰ ਵਿਅਕਤੀ ਵੀ ਸ਼ਾਮਲ ਹੈ ਜੋ ਇਨ੍ਹਾਂ ਲੜਕਿਆਂ-ਲੜਕੀਆਂ ਨੂੰ ਤਨਖਾਹ ਦਿੰਦਾ ਹੈ। ਇਸ ਮਾਮਲੇ ‘ਚ ਚੈਰੀ, ਪਾਲ, ਅਲੈਕਸ ਨੂੰ ਨਾਮਜ਼ਦ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮਾਂ ਦੀ ਉਮਰ 20 ਤੋਂ 25 ਸਾਲ ਦੇ ਦਰਮਿਆਨ ਹੈ। ਦੋ ਹੋਰ ਮੁਲਜ਼ਮਾਂ ਦੀ ਉਮਰ 32 ਸਾਲ ਹੈ। ਫੜੇ ਗਏ ਮੁਲਜ਼ਮ ਜ਼ਿਆਦਾਤਰ 10ਵੀਂ ਅਤੇ 12ਵੀਂ ਪਾਸ ਹਨ। ਸਿਰਫ 3 ਦੋਸ਼ੀ ਗ੍ਰੈਜੂਏਟ ਹਨ। ਸਾਰੇ ਮੁਲਜ਼ਮ 7 ਵੱਖ-ਵੱਖ ਰਾਜਾਂ ਨਾਲ ਸਬੰਧਤ ਹਨ ਜੋ ਕਿ ਅੰਤਰਰਾਸ਼ਟਰੀ ਗੈਂਗ ਚਲਾ ਰਹੇ ਸਨ। ਮੁਲਜ਼ਮਾਂ ਦਾ ਇੱਕ ਹੋਰ ਮਾਡਿਊਲ ਵਿਦੇਸ਼ ਵਿੱਚ ਵੀ ਚੱਲ ਰਿਹਾ ਹੈ।
ਇਹ ਹਨ ਮੁਲਜ਼ਮਾਂ ਦੇ ਨਾਂ
ਫੜੇ ਗਏ ਮੁਲਜ਼ਮਾਂ ਦੀ ਪਛਾਣ ਸਚਿਨ, ਬਾਲ ਕ੍ਰਿਸ਼ਨ, ਵਾਂਚੀ ਮਾਰਕ, ਕਲੇਰਿਨ ਖ਼ਿਆਰੀਮ, ਦੀਪਕ ਸ਼ਾਹ, ਯਾਦਵ ਸੰਦੀਪ, ਕੁਲਦੀਪ, ਕੈਵਿਕਾ, ਕੁਪਟੂ, ਕ੍ਰਿਸ਼ਨਾ ਸਿੰਘ, ਅਮਨ ਸਿੰਘ, ਅਮਰ ਸਿੰਘ, ਯਾਦਵ ਸੰਤੋਸ਼, ਮਿਸ਼ਰਾ ਚਿਰਾਗ, ਸੂਰਜ ਰਾਏ, ਵਿਕਾਸ ਸਿੰਘ, ਹਾਰਦਿਕ, ਪ੍ਰਵੀਨ ਸਹਿਗਲ, ਵਿਨੀ ਦੇਵ, ਸੁਗਨਦੀਪ ਸਿੰਘ, ਹਰਦੀਪ ਸਿੰਘ, ਗਮਨਦੀਪ ਸਿੰਘ, ਹਰਦੀਪ ਸਿੰਘ, ਹਰਮਨ ਦੇਵ, ਮੌਜਪੁਰ, ਠਾਕੁਰ ਆਦਿ ਵਜੋਂ ਹੋਈ ਹੈ। ਏਟ ਸਿੰਘ, ਰਾਹੁਲ ਕਮ ਠਾਕੁਰ, ਅਰਜੁਨ ਸਿੰਘ ਸਰੋਤ, ਵਿਕਾਸ ਯਾਦਵ, ਕਮਲੇਸ਼ ਪਾਲ ਦੇ ਰੂਪ ਵਿੱਚ ਹੋਈ ਹੈ।
ਇੱਕ ਰਾਤ ‘ਚ ਠਗ ਲੈਂਦੇ ਸਨ 10 ਹਜ਼ਾਰ ਡਾਲਰ
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜਦੋਂ ਅਮਰੀਕਾ ਵਿੱਚ ਦਿਨ ਹੁੰਦਾ ਸੀ ਤਾਂ ਇਹ ਮੁਲਜ਼ਮ ਭਾਰਤ ਵਿੱਚ ਰਾਤ ਨੂੰ ਜਾਗਦੇ ਸਨ। ਇਹ ਠੱਗ ਇੱਕ ਰਾਤ ਵਿੱਚ ਕੁੱਲ 20 ਗਾਹਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਇਹ ਲੋਕ ਇੱਕ ਰਾਤ ਵਿੱਚ ਰੋਜ਼ਾਨਾ 10 ਹਜ਼ਾਰ ਡਾਲਰ ਤੱਕ ਠਗ ਲੈਂਦੇ ਸਨ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ