Ludhiana ‘ਚ ਲੋਕ ਮੁੜ ਹੋਏ ਜ਼ਹਿਰੀਲੀ ਗੈਸ ਦਾ ਸ਼ਿਕਾਰ, ਗਿਆਸਪੁਰਾ ਇਲਾਕੇ ਦੀ ਘਟਨਾ, ਕਈ ਹੋਏ ਬੀਮਾਰ
ਲੁਧਿਆਣਾ ਦੇ ਗਿਆਸਪੁਰਾ ਵਿਖੇ ਪਿਛਲੇ ਕੁੱਝ ਦਿਨ ਪਹਿਲਾਂ ਭਿਅੰਕਰ ਗੈਸ ਕਾਂਡ ਹੋਇਆ ਸੀ ਜਿਸ ਵਿੱਚ ਕਰੀਬ 11 ਲੋਕਾਂ ਦੀ ਮੌਤ ਹੋ ਗਈ ਤੇ ਹੁਣ ਮੁੜ ਗਿਆਸਪੁਰਾ ਵਿਖੇ ਇੱਕ ਕੂੜੇ ਦੇ ਡੰਪ ਨੂੰ ਅੱਗ ਲਗਾਉਣ ਤੇ ਜ਼ਹਿਰੀਲਾ ਧੂੰਆ ਨਿਕਲਿਆ, ਜਿਸ ਨਾਲ ਕਈ ਲੋਕ ਬੀਮਾਰ ਹੋ ਗਏ।

ਲੁਧਿਆਣਾ। ਸ਼ਹਿਰ ਗਿਆਸਪੁਰਾ ਵਿਖੇ ਬੀਤੇ ਕੁੱਝ ਦਿਨ ਪਹਿਲਾਂ ਹੀ ਗੈਸ ਲੀਕ ਮਾਮਲੇ ਚ ਹੋਇਆ 11 ਮੌਤਾਂ ਦਾ ਮਾਮਲਾ ਖਤਮ ਨਹੀਂ ਹੋਇਆ ਕਿ ਹੁਣ ਮੁੜ ਗਿਆਸਪੁਰਾ (Gyaspura) ਇਲਾਕੇ ਦੀ ਆਦਰਸ਼ ਕਲੋਨੀ ਵਿਚ ਇਕ ਵਾਰ ਫਿਰ ਤੋਂ ਲੋਕ ਜ਼ਹਿਰੀਲੀ ਗੈਸ ਦਾ ਸ਼ਿਕਾਰ ਹੋਏ ਨੇ। ਦੱਸਣਯੋਗ ਹੈ ਕਿ ਇਲਾਕੇ ਵਿਚ ਬਣੇ ਪਲਾਟ ਦੇ ਵਿਚ ਸੁੱਟੇ ਗਏ ਕੁੜੇ ਨੂੰ ਕਿਸੇ ਵਿਅਕਤੀ ਵੱਲੋਂ ਅੱਗ ਲਗਾਈ ਗਈ ਜਿਸ ਤੋਂ ਬਾਅਦ ਇਲਾਕੇ ਵਿੱਚ ਜ਼ਹਿਰੀਲਾ ਧੂੰਆ ਫੈਲਦਾ ਗਿਆ ਅਤੇ ਲੋਕ ਬੇਹੋਸ਼ੀ ਦੀ ਹਾਲਤ ਵਿੱਚ ਸੁੱਧ ਬੁੱਧ ਹੋਣ ਲੱਗੇ।
ਉਧਰ ਅਜਿਹੀ ਹਾਲਤ ਦੇਖ ਕੇ ਲੋਕਾਂ ਨੇ ਤੁਰੰਤ ਹੀ ਫਾਇਰ ਬ੍ਰਿਗੇਡ (Fire Brigade) ਨੂੰ ਫੋਨ ਕੀਤਾ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਕੜੀ ਮਸ਼ੱਕਤ ਤੋਂ ਬਾਅਦ ਲੱਗੀ ਅੱਗ ‘ਤੇ ਕਾਬੂ ਪਾਇਆ। ਬੇਹੋਸ਼ ਹੋਏ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਕਰਵਾਇਆ ਗਿਆ।