ਛੱਤ ‘ਤੇ ਖੇਡ ਰਹੇ ਬੱਚੇ ਨੇ ਹਾਈ ਵੋਲਟੇਜ ਤਾਰਾਂ ‘ਤੇ ਪਾਈ ਕੁੰਡੀ, ਕਰੰਟ ਲੱਗਣ ਨਾਲ ਮੌਤ, 10 ਘਰਾਂ ਦੇ ਮੀਟਰ ਵੀ ਸੜੇ
ਲੁਧਿਆਣਾ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ। ਇੱਥੇ ਸ਼ਿਵਪੂਰੀ ਇਲਾਕੇ 'ਚ ਹਾਈ ਅਟੈਂਸ਼ਨ ਤਾਰਾਂ ਦੀ ਚਪੇਟ ਵਿੱਚ ਆਉਣ ਨਾਲ ਇੱਕ ਬੱਚੇ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਚੇ ਨੇ ਪਤੰਗ ਦੀ ਡੋਰ ਹਾਈ ਅਟੈਂਸ਼ਨ ਤਾਰਾਂ ਤੇ ਪਾਈ ਜਿਸ ਕਾਰਨ ਇਹ ਹਾਦਸਾ ਵਾਪਰਿਆ।
ਪਤੰਗ ਉਡਾ ਰਿਹਾ ਸੀ ਬੱਚਾ
ਉਧਰ ਪੁਲਿਸ ਅਧਿਕਾਰੀਆਂ ਨੇ ਗੱਲਬਾਤ ਦੋਰਾਨ ਕਿਹਾ ਕਿ ਕ੍ਰਿਸ਼ਨ ਨਾਮਕ ਬੱਚਾ ਜੋ ਛੱਤ ਤੇ ਪਤੰਗ ਉਡਾ ਰਿਹਾ ਸੀ। ਅਤੇ ਉਸ ਦੀ ਡੋਰ ਦੀ ਕੁੰਡੀ ਬਣ ਹਾਈ ਵੋਲਟੇਜ ਤਾਰਾਂ ਤੇ ਪੈ ਗਈ। ਜਿਸ ਨਾਲ ਬੱਚਾ ਝੁਲਸ ਗਿਆ। ਅਤੇ ਉਸ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਇਸ ਸਬੰਧੀ ਕਾਰਵਾਈ ਜਾਰੀ ਹੈ। ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
