ਮਰਜ਼ੀ ਨਾਲ ਵਿਆਹ ਕਰਵਾਉਣ ਦੀ ਮਿਲੀ ਦਰਦਨਾਕ ਸਜ਼ਾ, ਭਰਾ ਨੇ ਭੈਣ ਦੇ ਆਰ-ਪਾਰ ਕੀਤੀਆਂ ਚਾਰ ਲੋਗੀਆਂ, ਪੋਸਟਮਾਰਟਮ ਰਿਪੋਰਟ ਦਾ ਖੁਲਾਸਾ
ਲੁਧਿਆਣਾ ਵਿਖੇ ਵਾਪਰੇ ਇਸ ਆਨਰ ਕੀਲਿੰਗ ਦੇ ਮਾਮਲੇ ਵਿੱਚ ਭਰਾ ਨੇ ਆਪਣੀ ਹੀ ਭੈਣ ਨੂੰ ਦਰਦਨਾਕ ਮੌਤ ਦਿੱਤੀ, ਤੇ ਹੁਣ ਜਿਹੜੀ ਪੋਸਟਮਾਰਟ ਆਈ ਉਸਨੂੰ ਵੇਖ ਕੇ ਡਾਕਟਰ ਵੀ ਹੈਰਾਨ ਹਨ। ਉੱਧਰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਭਰਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਉਸਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਜਾਂਚ ਅਧਿਕਾਰੀ ਦਾ ਕਹਿਣਾ ਹੈ ਪੁੱਛਗਿੱਛ 'ਚ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਲੁਧਿਆਣਾ। ਸ਼ਹਿਰ ਪੰਜਪੀਰ ਰੋਡ ਸਥਿਤ ਨਿਗਮ ਕਲੋਨੀ ਵਿੱਚ ਇੱਕ ਨੌਜਵਾਨ ਨੇ ਆਪਣੀ ਭੈਣ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਲੜਕੀ ਨੇ ਡੇਢ ਮਹੀਨਾ ਪਹਿਲਾਂ ਭੱਜ ਕੇ ਵਿਆਹ ਕਰਵਾ ਲਿਆ ਸੀ, ਪਰ ਜਿਨ੍ਹਾਂ ਡਾਕਟਰਾਂ ਨੇ ਲੜਕੀ ਦੀ ਡੈੱਡ ਬਾਡੀ ਦਾ ਪੋਸਟਮਾਰਟਮ ਰਿਪੋਰਟ (Postmortem report) ਕੀਤਾ ਹੈ ਉਹ ਵੀ ਹੈਰ ਰਹਿ ਗਏ ਨੇ। ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਭਰਾ ਆਪਣੀ ਭੈਣ ਨੂੰ ਏਨੀ ਨੇੜਿਓਂ ਚਾਰ ਗੋਲੀਆਂ ਮਾਰੀਆਂ ਕਿ ਉਹ ਉਸਦੇ ਸ਼ਰੀਰ ਚੋਂ ਆਰ-ਪਾਰ ਗਈਆਂ।
ਭਰਾ ਏਨਾ ਨਾਰਜ਼ਾ ਸੀ ਕਿ ਉਸਨੇ ਜੀਜਾ ਰਵੀ ਕੁਮਾਰ ‘ਤੇ ਵੀ ਗੋਲੀ ਚਲਾ ਦਿੱਤੀ। ਉਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਘਟਨਾ ਵਾਲੇ ਮੁਲਜ਼ਮ ਨਾਜਾਇਜ਼ ਹਥਿਆਰਾਂ ਸਮੇਤ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ ਤਾਂ ਪਰ ਹੁਣ ਉਸਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਮੁਲਜ਼ਮ ਨੂੰ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਉਸਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਫੋਰੈਂਸਿਕ ਮਾਹਿਰ (Forensic experts) ਡਾ: ਚਰਨਕੰਵਲ, ਡਾ: ਹਰਪ੍ਰੀਤ ਅਤੇ ਡਾ: ਆਦਿਤਿਆ ‘ਤੇ ਆਧਾਰਿਤ ਬੋਰਡ ਨੇ ਸਿਵਲ ਹਸਪਤਾਲ ਵਿਖੇ ਸੰਦੀਪ ਕੌਰ ਦਾ ਪੋਸਟਮਾਰਟਮ ਕੀਤਾ | ਇਹ ਗੱਲ ਸਾਹਮਣੇ ਆਈ ਕਿ ਚਾਰ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਚਾਰੋਂ ਗੋਲੀਆਂ ਨੇੜਿਓਂ ਚਲਾਈਆਂ ਗਈਆਂ ਸਨ। ਇਸ ਕਾਰਨ ਚਾਰੇ ਗੋਲੀਆਂ ਪਾਰ ਹੋ ਗਈਆਂ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਸੰਦੀਪ ਦੀ ਲਾਸ਼ ਦਾ ਸਸਕਾਰ ਰਵੀ ਦੇ ਪਰਿਵਾਰ ਨੇ ਸਖ਼ਤ ਸੁਰੱਖਿਆ ਵਿਚਕਾਰ ਕਰ ਦਿੱਤਾ।
ਮੁਲਜ਼ਮ ਕੌਲ ਹਥਿਆਰ ਕਿੱਥੋਂ ਆਏ ਜਾਂਚ ਦਾ ਵਿਸ਼ਾ
ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੂਰਜ ਨੂੰ ਸੋਮਵਾਰ ਨੂੰ ਸਖ਼ਤ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮੁਲਜ਼ਮਾਂ ਕੋਲ ਇੰਨੀ ਵੱਡੀ ਮਾਤਰਾ ਵਿੱਚ ਹਥਿਆਰ ਕਿੱਥੋਂ ਆਏ ਅਤੇ ਗੋਲੀ ਸਿੱਕਾ ਕਿੱਥੋਂ ਆਇਆ। ਪੁਲੀਸ ਮੁਲਜ਼ਮ ਤੋਂ ਲਗਾਤਾਰ ਪੁੱਛ-ਗਿੱਛ ਕਰ ਰਹੀ ਹੈ ਕਿ ਉਸ ਨੇ ਇਹ ਹਥਿਆਰ ਕਦੋਂ ਅਤੇ ਕਿਸ ਤੋਂ ਖਰੀਦੇ ਸਨ, ਗੋਲੀਆਂ ਕਿੱਥੋਂ ਅਤੇ ਕਦੋਂ ਖਰੀਦੀਆਂ ਸਨ।
ਪੁਲਿਸ ਮੁਲਜ਼ਮ ਸੂਰਜ ਰਾਹੀਂ ਹਥਿਆਰਾਂ ਦੀ ਸਪਲਾਈ (Supply of arms) ਕਰਨ ਵਾਲੇ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਲਦੀ ਹੀ ਮੁਲਜ਼ਮਾਂ ਕੋਲੋਂ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ
ਸੰਦੀਪ ਕੌਰ ਦਾ ਪਰਿਵਾਰ ਕਰਦਾ ਰਿਹਾ ਵਿਆਹ ਤੋਂ ਇਨਕਾਰ
ਏਡੀਸੀਪੀ 3 ਸ਼ੁਭਮ ਅਗਰਵਾਲ ਨੇ ਦੱਸਿਆ ਕਿ ਸੋਮਾ ਰਿਸ਼ੀ ਨਗਰ ਜ਼ੈੱਡ ਬਲਾਕ ਵਿੱਚ ਪ੍ਰਾਪਰਟੀ ਡੀਲਰ ਹੈ, ਜਿੱਥੇ ਰਵੀ ਕੁਮਾਰ ਫਾਈਨਾਂਸ ਦਾ ਕੰਮ ਕਰਦਾ ਸੀ। ਇਸ ਦੌਰਾਨ ਉਸ ਦੀ ਸੋਮਾ ਪ੍ਰਾਪਰਟੀ ਡੀਲਰ ਦੇ ਮਾਲਕ ਭੁਪਿੰਦਰ ਸਿੰਘ ਦੀ ਪੁੱਤਰੀ ਸੰਦੀਪ ਕੌਰ ਨਾਲ ਦੋਸਤੀ ਹੋ ਗਈ। ਦੋਸਤੀ ਕਦੋਂ ਪਿਆਰ ਵਿੱਚ ਬਦਲ ਗਈ ਕਿਸੇ ਨੂੰ ਪਤਾ ਹੀ ਨਾ ਲੱਗਾ। ਰਵੀ ਅਤੇ ਸੰਦੀਪ ਕੌਰ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ, ਪਰ ਸੰਦੀਪ ਦਾ ਪਰਿਵਾਰ ਸਾਫ਼ ਇਨਕਾਰ ਕਰ ਦਿੰਦਾ ਹੈ। ਇਸ ਤੋਂ ਬਾਅਦ 23 ਜੂਨ ਨੂੰ ਦੋਵਾਂ ਨੇ ਘਰੋਂ ਭੱਜ ਕੇ 29 ਜੂਨ ਨੂੰ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਦੋਸ਼ੀ ਸੂਰਜ ਕਾਫੀ ਗੁੱਸੇ ‘ਚ ਆ ਗਿਆ।
ਸ਼ਨੀਵਾਰ ਦੀ ਹੈ ਇਹ ਘਟਨਾ
ਸ਼ਨੀਵਾਰ ਰਾਤ ਰਵੀ ਅਤੇ ਉਸ ਦੀ ਪਤਨੀ ਸੰਦੀਪ ਕੌਰ ਬਾਈਕ ‘ਤੇ ਘਰ ਦੇ ਨੇੜੇ ਰੁਕੇ ਸਨ ਤਾਂ ਹੈਲਮੇਟ ਪਹਿਨੇ ਮੁਲਜ਼ਮ ਸੂਰਜ ਵੀ ਉਨ੍ਹਾਂ ਦੇ ਪਿੱਛੇ ਆ ਗਿਆ। ਦੋਵਾਂ ਨੂੰ ਦੇਖ ਕੇ ਉਸ ਨੇ ਤੇਜ਼ੀ ਨਾਲ ਫਾਈਰਿੰਗ ਸ਼ੁਰੂ ਕਰ ਦਿੱਤੀ। ਇੱਕ ਗੋਲੀ ਰਵੀ ਦੇ ਮੂੰਹ ਕੋਲ ਲੱਗੀ ਜਦੋਂ ਕਿ ਦੂਜੀ ਉਸਦੇ ਮੋਢੇ ਕੋਲ ਲੱਗੀ। ਇਸ ਤੋਂ ਬਾਅਦ ਰਵੀ ਨੇ ਘਰ ਦੇ ਅੰਦਰ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਜਦੋਂ ਸੰਦੀਪ ਕੌਰ ਅੱਗੇ ਆਈ ਤਾਂ ਮੁਲਜ਼ਮਾਂ ਨੇ ਉਸ ਤੇ ਚਾਰ ਤੋਂ ਪੰਜ ਗੋਲੀਆਂ ਚਲਾ ਦਿੱਤੀਆਂ ਅਤੇ ਫ਼ਰਾਰ ਹੋ ਗਏ। ਜਦੋਂ ਰਵੀ ਦੀ ਮਾਂ ਨੇ ਰੌਲਾ ਪਾਇਆ ਤਾਂ ਮੁਲਜ਼ਮ ਨੇ ਕਿਹਾ ਕਿ ਸੰਦੀਪ ਉਸ ਦੀ ਭੈਣ ਹੈ। ਉਸ ਨੇ ਘਰੋਂ ਭੱਜ ਕੇ ਵਿਆਹ ਕਰਵਾ ਕੇ ਪਰਿਵਾਰ ਦੀ ਇੱਜ਼ਤ ਬਰਬਾਦ ਕੀਤੀ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ