ਮੱਕੀ ਅਤੇ ਮੂੰਗੀ ਦੀ ਐਮਐਸਪੀ ਸਮੇਤ ਕਈ ਅਹਿਮ ਮੁੱਦਿਆਂ ‘ਤੇ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ, ਸਰਕਾਰ ‘ਤੇ ਵਾਅਦਾਖਿਲਾਫੀ ਦੇ ਇਲਜ਼ਾਮ
ਕਿਸਾਨਾਂ ਦਾ ਇਲਜ਼ਾਮ ਹੈ ਕਿ ਉਹ ਪਿਛਲੇ ਕਈ ਦਹਾਕਿਆਂ ਤੋਂ ਜਿਨ੍ਹਾ ਜ਼ਮੀਨਾਂ ਤੇ ਖੇਤੀ ਕਰ ਰਹੇ ਹਨ, ਸਰਕਾਰ ਸਰਪੰਚਾਂ 'ਤੇ ਦਬਾਅ ਬਣਾ ਕੇ ਉਨ੍ਹਾਂ ਤੋਂ ਆਪਣੇ ਆਪ ਹੀ ਇਹ ਜ਼ਮੀਨਾਂ ਸਰਕਾਰ ਨੂੰ ਦੇਣ ਦੇ ਮਤੇ ਪਾਸ ਕਰਵਾ ਰਹੀ ਹੈ।

ਲੁਧਿਆਣਾ ਨਿਊਜ਼: 33 ਕਿਸਾਨ ਜਥੇਬੰਦੀਆਂ ਦੀ ਅੱਜ ਲੁਧਿਆਣਾ ਵਿੱਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ (Bharti Kisan Union Lakhowal) ਦੇ ਦਫ਼ਤਰ ਵਿਖੇ ਹੋਈ ਬੈਠਕ ਦੌਰਾਨ ਪੰਜਾਬ ਦੀ ਕਿਰਸਾਨੀ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਖਾਸ ਕਰਕੇ ਦੁਆਬੇ ਇਲਾਕੇ ਦੇ ਵਿੱਚ ਮੰਡੀਆਂ ਦੇ ਅੰਦਰ ਰੁੱਲ ਰਹੀ ਮੱਕੀ ਦੀ ਫਸਲ ਦੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਇਸਦੇ ਇਲਾਵਾ, ਬਾਸਮਤੀ ਨੂੰ ਲਾਉਣ ਸਬੰਧੀ ਕਿਸਾਨ ਜਥੇਬੰਦੀਆਂ ਵਿਚਾਲੇ ਵਿਚਾਰ ਵਟਾਂਦਰਾ ਹੋਇਆ।
ਇਸ ਦੇ ਨਾਲ ਹੀ ਬੈਠਕ ਵਿੱਚ ਮੁੰਗੀ ਦੀ ਫਸਲ ਤੇ ਪੰਜਾਬ ਸਰਕਾਰ ਵੱਲੋਂ ਐਮਐਸਪੀ ਅਤੇ ਬੋਨਸ ਦੇਣ ਦੀ ਗੱਲ ਕਹਿਣ ਦੇ ਬਾਵਜੂਦ ਵੀ ਵਾਅਦਾ ਪੂਰਾ ਨਾ ਕਰਨ ਤੇ ਵੀ ਚਰਚਾ ਹੋਈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਦਾਅਵੇ ਕਰ ਰਹੀ ਹੈ ਕਿ ਉਹ ਕਬਜ਼ੇ ਕੀਤੀਆਂ ਹੋਈਆਂ ਜ਼ਮੀਨਾਂ ਨੂੰ ਛੁਡਵਾ ਰਹੀ ਹੈ।