Road Accident: ਲੁਧਿਆਣਾ ‘ਚ ਭਿਆਨਕ ਸੜਕ ਹਾਦਸਾ, 2 ਲੜਕੀਆਂ ਦੇ ਪਿਤਾ ਦੀ ਮੌਤ, 4 ਸਾਲ ਪਹਿਲਾਂ ਹੋਇਆ ਸੀ ਵਿਆਹ

Updated On: 

02 Sep 2024 17:43 PM

Ludhiana Road Accident: ਜਾਣਕਾਰੀ ਅਨੁਸਾਰ ਜਦੋਂ ਹੋਟਲ ਮਾਲਕ ਵਾਪਿਸ ਆ ਰਿਹਾ ਸੀ ਤਾਂ ਅਚਾਨਕ ਉਨ੍ਹਾਂ ਦੀ ਕਾਰ ਇੱਕ ਪਲਾਜ਼ਾ ਦੇ ਸਾਹਮਣੇ ਬਣੇ ਇੱਕ ਕੱਟ ਉੱਪਰ ਟਰੱਕ ਨਾਲ ਟਕਰਾ ਗਈ। ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਹੋਟਲ ਮਾਲਕ ਆਪਣਾ ਸੰਤੁਲਨ ਕਾਇਮ ਨਹੀਂ ਰੱਖ ਸਕਿਆ। ਹਾਦਸੇ ਵਿੱਚ ਕਾਰ ਚਾਲਕ ਬੁਰੀ ਤਰ੍ਹਾ ਨਾਲ ਜਖ਼ਮੀ ਹੋ ਗਿਆ।

Road Accident: ਲੁਧਿਆਣਾ ਚ ਭਿਆਨਕ ਸੜਕ ਹਾਦਸਾ, 2 ਲੜਕੀਆਂ ਦੇ ਪਿਤਾ ਦੀ ਮੌਤ, 4 ਸਾਲ ਪਹਿਲਾਂ ਹੋਇਆ ਸੀ ਵਿਆਹ

Road Accident: ਲੁਧਿਆਣਾ 'ਚ ਭਿਆਨਕ ਸੜਕ ਹਾਦਸਾ, 2 ਲੜਕੀਆਂ ਦੇ ਪਿਤਾ ਦੀ ਮੌਤ, 4 ਸਾਲ ਪਹਿਲਾਂ ਹੋਇਆ ਸੀ ਵਿਆਹ

Follow Us On

Ludhiana Road Accident: ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕ ਹੋਟਲ ਮਾਲਕ ਦੀ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਆਪਣੇ ਇਕ ਦੋਸਤ ਦੀ ਪਾਰਟੀ ਤੋਂ ਵਾਪਸ ਆਪਣੇ ਹੋਟਲ ਵੱਲ ਆ ਰਿਹਾ ਸੀ। ਜੋ ਕਿ ਲੁਧਿਆਣਾ ਡੀਐਮਸੀ ਨੇੜੇ ਸਥਿਤ ਹੈ।

ਜਾਣਕਾਰੀ ਅਨੁਸਾਰ ਜਦੋਂ ਹੋਟਲ ਮਾਲਕ ਵਾਪਿਸ ਆ ਰਿਹਾ ਸੀ ਤਾਂ ਅਚਾਨਕ ਉਨ੍ਹਾਂ ਦੀ ਕਾਰ ਇੱਕ ਪਲਾਜ਼ਾ ਦੇ ਸਾਹਮਣੇ ਬਣੇ ਇੱਕ ਕੱਟ ਉੱਪਰ ਟਰੱਕ ਨਾਲ ਟਕਰਾ ਗਈ। ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਹੋਟਲ ਮਾਲਕ ਆਪਣਾ ਸੰਤੁਲਨ ਕਾਇਮ ਨਹੀਂ ਰੱਖ ਸਕਿਆ। ਹਾਦਸੇ ਵਿੱਚ ਕਾਰ ਚਾਲਕ ਬੁਰੀ ਤਰ੍ਹਾ ਨਾਲ ਜਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਮ੍ਰਿਤਕ ਦੇ ਲੀਵਰ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਜਿਸ ਕਾਰਨ ਉਸ ਦੀ ਮੌਤ ਹੋ ਗਈ।

ਮ੍ਰਿਤਕ ਵਿਅਕਤੀ ਦੀ ਪਛਾਣ ਰਾਜਨਪ੍ਰੀਤ ਸਿੰਘ ਵਜੋਂ ਹੋਈ ਹੈ। ਜੋ ਕਿ ਲੁਧਿਆਣਾ ਵਿੱਚ ਇੱਕ ਹੋਟਲ ਚਲਾਇਆ ਕਰਦਾ ਸੀ। ਜਾਣਕਾਰੀ ਦਿੰਦੇ ਹੋਏ ਰਾਜਨਪ੍ਰੀਤ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸਾਊਥ ਸਿਟੀ ‘ਚ ਇਕ ਦੋਸਤ ਦੀ ਦੇਰ ਰਾਤ ਪਾਰਟੀ ਸੀ। ਪਾਰਟੀ ਖਤਮ ਹੋਣ ਤੋਂ ਬਾਅਦ ਰਾਜਨਪ੍ਰੀਤ ਡੀਐਮਸੀ ਕੋਲ ਦੀ ਆਪਣੇ ਹੋਟਲ ਵਿੱਚ ਪਰਤ ਰਿਹਾ ਸੀ। ਮਲਹਾਰ ਚੌਕ ਨੇੜੇ ਬਣੇ ਪਲਾਜ਼ਾ ਵਿਖੇ ਅਚਾਨਕ ਉਸ ਦੀ ਟਰੱਕ ਨਾਲ ਟੱਕਰ ਹੋ ਗਈ।

ਹਾਦਸੇ ਵਿੱਚ ਜਖ਼ਮੀ ਹੋਇਆ ਰਾਜਨਪ੍ਰੀਤ

ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਹਾਦਸਾ ਇੰਨਾ ਖਤਰਨਾਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਵਿੱਚ ਰਾਜਨਪ੍ਰੀਤ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਿਆ ਉਸ ਦੀਆਂ ਪੰਜ ਪਸਲੀਆਂ ਟੁੱਟ ਗਈਆਂ। ਲੋਕਾਂ ਦੀ ਮਦਦ ਨਾਲ ਰਾਜਨਪ੍ਰੀਤ ਨੂੰ ਡੀਐਮਸੀ ਹਸਪਤਾਲ ਪਹੁੰਚਾਇਆ ਗਿਆ। ਜਿਸ ਤੋਂ ਬਾਅਦ ਹਾਦਸੇ ਬਾਰੇ ਰਿਸ਼ਤੇਦਾਰਾਂ ਨੂੰ ਜਾਣਕਾਰੀ ਦਿੱਤੀ ਗਈ।

4 ਸਾਲ ਪਹਿਲਾਂ ਹੋਇਆ ਸੀ ਵਿਆਹ

ਰਾਜਨਪ੍ਰੀਤ ਦਾ ਕਰੀਬ 4 ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੀਆਂ ਦੋ ਧੀਆਂ ਹਨ। ਇਕ ਬੇਟੀ 3 ਸਾਲ ਦੀ ਹੈ ਅਤੇ ਦੂਜੀ ਬੇਟੀ ਸਿਰਫ 8 ਮਹੀਨੇ ਦੀ ਹੈ। ਰਾਜਨਪ੍ਰੀਤ ਕਰੀਬ 4 ਸਾਲ ਪਹਿਲਾਂ ਹੀ ਜਲੰਧਰ ਸ਼ਿਫਟ ਹੋਇਆ ਸੀ। ਫਿਲਹਾਲ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਅੱਜ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਕਰਵਾ ਦਿੱਤਾ ਹੈ ਅਤੇ ਇਸ ਤੋਂ ਬਾਅਦ ਲਾਸ਼ ਨੂੰ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਧਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।