AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਲੁਧਿਆਣਾ ‘ਚ ਪੀਜ਼ਾ ਦੀ ਆੜ ‘ਚ ਨਸ਼ਾ ਤਸਕਰੀ, ਪੁਲਿਸ ਨੇ ਮਾਰਿਆ ਛਾਪਾ; ਭਾਰੀ ਮਾਤਰਾ ‘ਚ ਹੈਰੋਇਨ ਸਮੇਤ ਮਾਲਕ ਕਾਬੂ

ਪੰਜਾਬ ਵਿੱਚ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਲੁਧਿਆਣਾ ਪੁਲਿਸ ਨੇ ਬੁੱਧਵਾਰ ਨੂੰ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਸ਼ਹਿਰ ਦੇ ਬੇਹੱਦ ਰੁਝੇਵਿਆਂ ਵਾਲੇ ਇਲਾਕੇ ਸਿਵਲ ਸਿਟੀ ਵਿੱਚ ਸਥਿਤ 'ਪੀਜ਼ਾ ਐਕਸਪ੍ਰੈਸ' ਨਾਮਕ ਦੁਕਾਨ 'ਤੇ ਪੁਲਿਸ ਨੇ ਅਚਾਨਕ ਛਾਪੇਮਾਰੀ ਕੀਤੀ। ਇਸ ਕਾਰਵਾਈ ਦੌਰਾਨ ਪੁਲਿਸ ਨੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ, ਜਿਸ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ।

ਲੁਧਿਆਣਾ 'ਚ ਪੀਜ਼ਾ ਦੀ ਆੜ 'ਚ ਨਸ਼ਾ ਤਸਕਰੀ, ਪੁਲਿਸ ਨੇ ਮਾਰਿਆ ਛਾਪਾ; ਭਾਰੀ ਮਾਤਰਾ 'ਚ ਹੈਰੋਇਨ ਸਮੇਤ ਮਾਲਕ ਕਾਬੂ
rajinder-arora-ludhiana
| Published: 22 Apr 2026 22:24 PM IST

ਪੰਜਾਬ ਵਿੱਚ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਲੁਧਿਆਣਾ ਪੁਲਿਸ ਨੇ ਬੁੱਧਵਾਰ ਨੂੰ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਸ਼ਹਿਰ ਦੇ ਬੇਹੱਦ ਰੁਝੇਵਿਆਂ ਵਾਲੇ ਇਲਾਕੇ ਸਿਵਲ ਸਿਟੀ ਵਿੱਚ ਸਥਿਤ ‘ਪੀਜ਼ਾ ਐਕਸਪ੍ਰੈਸ’ ਨਾਮਕ ਦੁਕਾਨ ‘ਤੇ ਪੁਲਿਸ ਨੇ ਅਚਾਨਕ ਛਾਪੇਮਾਰੀ ਕੀਤੀ। ਇਸ ਕਾਰਵਾਈ ਦੌਰਾਨ ਪੁਲਿਸ ਨੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ, ਜਿਸ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ।

ਕਈ ਘੰਟੇ ਚੱਲਿਆ ਸਰਚ ਆਪ੍ਰੇਸ਼ਨ

ਪੁਲਿਸ ਦੀ ਇਹ ਵਿਸ਼ੇਸ਼ ਕਾਰਵਾਈ ਦੁਪਹਿਰ ਕਰੀਬ 2 ਵਜੇ ਸ਼ੁਰੂ ਹੋਈ, ਜੋ ਰਾਤ 8:30 ਵਜੇ ਤੱਕ ਜਾਰੀ ਰਹੀ। ਪੁਲਿਸ ਦੀਆਂ ਕਈ ਟੀਮਾਂ ਨੇ ਪੂਰੀ ਦੁਕਾਨ ਨੂੰ ਚਾਰੋਂ ਪਾਸਿਓਂ ਘੇਰ ਲਿਆ ਸੀ ਅਤੇ ਅੰਦਰ ਬਾਰੀਕੀ ਨਾਲ ਤਲਾਸ਼ੀ ਲਈ ਗਈ। ਇੱਕ ਮਸ਼ਹੂਰ ਖਾਣ-ਪੀਣ ਵਾਲੀ ਦੁਕਾਨ ‘ਤੇ ਹੋਈ ਇਸ ਅਚਾਨਕ ਰੇਡ ਕਾਰਨ ਆਲੇ-ਦੁਆਲੇ ਦੇ ਦੁਕਾਨਦਾਰਾਂ ਅਤੇ ਸਥਾਨਕ ਨਿਵਾਸੀਆਂ ਵਿੱਚ ਹੜਕੰਪ ਮਚ ਗਿਆ। ਲੋਕ ਇਹ ਦੇਖ ਕੇ ਹੈਰਾਨ ਸਨ ਕਿ ਜਿਸ ਦੁਕਾਨ ਤੋਂ ਉਹ ਖਾਣ-ਪੀਣ ਦੀਆਂ ਚੀਜ਼ਾਂ ਲੈਂਦੇ ਸਨ, ਉੱਥੇ ਕਥਿਤ ਤੌਰ ‘ਤੇ ਨਸ਼ੇ ਦਾ ਵਪਾਰ ਹੋ ਰਿਹਾ ਸੀ।

ਗੁਪਤ ਸੂਚਨਾ ਦੇ ਆਧਾਰ ‘ਤੇ ਹੋਈ ਰੇਡ

ਸੂਤਰਾਂ ਅਨੁਸਾਰ ਪੁਲਿਸ ਨੂੰ ਪਹਿਲਾਂ ਹੀ ਪੱਕੀ ਖ਼ਬਰ ਮਿਲੀ ਸੀ ਕਿ ਇਸ ਪੀਜ਼ਾ ਆਊਟਲੈੱਟ ਦੀ ਆੜ ਵਿੱਚ ਨਸ਼ੇ ਦਾ ਨਜਾਇਜ਼ ਧੰਦਾ ਚਲਾਇਆ ਜਾ ਰਿਹਾ ਹੈ। ਜਾਣਕਾਰੀ ਇੰਨੀ ਸਟੀਕ ਸੀ ਕਿ ਪੁਲਿਸ ਨੇ ਬਿਨਾਂ ਕੋਈ ਸਮਾਂ ਗੁਆਏ ਤੁਰੰਤ ਰੇਡ ਦੀ ਯੋਜਨਾ ਬਣਾਈ। ਕਾਰਵਾਈ ਦੌਰਾਨ ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਇਹ ਇੱਕ ਯੋਜਨਾਬੱਧ ਆਪ੍ਰੇਸ਼ਨ ਸੀ।

ਪੁਲਿਸ ਅਧਿਕਾਰੀਆਂ ਦਾ ਬਿਆਨ

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ. ਸਰਬਜੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਸਿਵਲ ਸਿਟੀ ਸਥਿਤ ‘ਪੀਜ਼ਾ ਐਕਸਪ੍ਰੈਸ’ ‘ਤੇ ਛਾਪੇਮਾਰੀ ਕੀਤੀ ਗਈ ਸੀ। ਤਲਾਸ਼ੀ ਦੌਰਾਨ ਦੁਕਾਨ ਵਿੱਚੋਂ 400 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਨੇ ਦੁਕਾਨ ਦੇ ਮਾਲਕ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਹੈ। ਏ.ਸੀ.ਪੀ. ਨੇ ਅੱਗੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਮੁਲਜ਼ਮਾਂ ਨੂੰ ਫੜਨ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਪੂਰੀ ਤਫ਼ਤੀਸ਼ ਤੋਂ ਬਾਅਦ ਭਲਕੇ ਸਵੇਰ ਤੱਕ ਮਾਮਲੇ ਦੇ ਹੋਰ ਵੇਰਵੇ ਸਾਂਝੇ ਕੀਤੇ ਜਾਣਗੇ।

Follow Us
PM MODI ਦੀ ਅਪੀਲ ਦਾ ਅਸਰ, ਮੁੰਬਈ ਦਾ ਸਾਹਨੀ ਪਰਿਵਾਰ ਬਣਿਆ ਮਿਸਾਲ, ਘੱਟ ਕਰ ਰਿਹਾ ਗੱਡੀਆਂ ਦਾ ਇਸਤੇਮਾਲ
PM MODI ਦੀ ਅਪੀਲ ਦਾ ਅਸਰ, ਮੁੰਬਈ ਦਾ ਸਾਹਨੀ ਪਰਿਵਾਰ ਬਣਿਆ ਮਿਸਾਲ, ਘੱਟ ਕਰ ਰਿਹਾ ਗੱਡੀਆਂ ਦਾ ਇਸਤੇਮਾਲ...
PSEB ਨੇ ਐਲਾਨੇ 10ਵੀਂ ਦੇ ਨਤੀਜੇ, ਕੁੜੀਆਂ ਦੇ ਸਿਰ ਮੁੜ ਸੱਜਿਆ ਤਾਜ, ਮੁੰਡੇ ਵੀ ਨਹੀਂ ਪਿੱਛੇ
PSEB ਨੇ ਐਲਾਨੇ 10ਵੀਂ ਦੇ ਨਤੀਜੇ, ਕੁੜੀਆਂ ਦੇ ਸਿਰ ਮੁੜ ਸੱਜਿਆ ਤਾਜ, ਮੁੰਡੇ ਵੀ ਨਹੀਂ ਪਿੱਛੇ...
ਸੀਐਮ ਮਾਨ ਨੇ ਮਜਾਕੀਆ ਅੰਦਾਜ 'ਚ ਸੁਖਬੀਰ ਬਾਦਲ ਅਤੇ ਰਾਜਾ ਵੜਿੰਗ 'ਤੇ ਕਿਵੇਂ ਸਾਧੇ ਨਿਸ਼ਾਨੇ? ਵੇਖੋ ਵੀਡੀਓ
ਸੀਐਮ ਮਾਨ ਨੇ ਮਜਾਕੀਆ ਅੰਦਾਜ 'ਚ ਸੁਖਬੀਰ ਬਾਦਲ ਅਤੇ ਰਾਜਾ ਵੜਿੰਗ 'ਤੇ ਕਿਵੇਂ ਸਾਧੇ ਨਿਸ਼ਾਨੇ? ਵੇਖੋ ਵੀਡੀਓ...
ਪੀਐਮ ਮੋਦੀ ਦਾ ਦੇਸ਼ ਨੂੰ ਮੰਤਰ, Work From Home, ਔਨਲਾਈਨ ਬੈਠਕਾਂ ਅਤੇ ਖਾਣ ਵਾਲੇ ਤੇਲ ਵਿੱਚ ਕਟੌਤੀ ਦੀ ਅਪੀਲ
ਪੀਐਮ ਮੋਦੀ ਦਾ ਦੇਸ਼ ਨੂੰ ਮੰਤਰ, Work From Home, ਔਨਲਾਈਨ ਬੈਠਕਾਂ ਅਤੇ ਖਾਣ ਵਾਲੇ ਤੇਲ ਵਿੱਚ ਕਟੌਤੀ ਦੀ ਅਪੀਲ...
Thalapathy Vijay Becomes Tamil Nadu CM: ਥਾਲਾਪਤੀ ਵਿਜੇ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਤਾਮਿਲਨਾਡੂ ਦੀ ਰਾਜਨੀਤੀ ਵਿੱਚ ਇੱਕ ਨਵਾਂ ਅਧਿਆਇ
Thalapathy Vijay Becomes Tamil Nadu CM: ਥਾਲਾਪਤੀ ਵਿਜੇ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਤਾਮਿਲਨਾਡੂ ਦੀ ਰਾਜਨੀਤੀ ਵਿੱਚ ਇੱਕ ਨਵਾਂ ਅਧਿਆਇ...
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ...
ਸੁਖਬੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਹੋਈ ਸਾਈਡਲਾਈਨ... ਕਿਵੇਂ ਹੋਵੇਗਾ Comeback?
ਸੁਖਬੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਹੋਈ ਸਾਈਡਲਾਈਨ... ਕਿਵੇਂ ਹੋਵੇਗਾ Comeback?...
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ...
ਮੁੱਖ ਮੰਤਰੀ ਭਗਵੰਤ ਮਾਨ ਦੀ "ਸ਼ੁਕਰਾਨਾ ਯਾਤਰਾ", ਕੀ ਵਿਧਾਨਸਭਾ ਚੋਣ ਦੀ ਤਿਆਰੀ?
ਮੁੱਖ ਮੰਤਰੀ ਭਗਵੰਤ ਮਾਨ ਦੀ