ਲੁਧਿਆਣਾ ਦੇ ਬਾਜ਼ਾਰ ‘ਚ ਬੇਕਾਬੂ ਕਾਰ ਨੇ 5 ਲੋਕਾਂ ਨੂੰ ਕੁਚਲਿਆ, ਸਬਜ਼ੀ ਵਿਕਰੇਤਾ ਦੀ ਮੌਤ

Updated On: 

05 Nov 2026 11:55 AM IST

ਚਸ਼ਮਦੀਦਾਂ ਮੁਤਾਬਕ ਕਾਰ ਦੀ ਰਫ਼ਤਾਰ ਕਾਫ਼ੀ ਤੇਜ਼ ਸੀ। ਬੇਕਾਬੂ ਕਾਰ ਨੇ ਪਹਿਲਾਂ ਸਬਜ਼ੀ ਵਿਕਰੇਤਾ ਜਗਤਾਰ ਸਿੰਘ ਦੀ ਸਕੂਟੀ ਨੂੰ ਟੱਕਰ ਮਾਰੀ ਤੇ ਉਸ ਨੂੰ ਸਕੂਟੀ ਸਮੇਤ ਕਾਫ਼ੀ ਦੂਰ ਤੱਕ ਘੜੀਸਦੀ ਲੈ ਗਈ। ਇਸ ਤੋਂ ਬਾਅਦ ਕਾਰ ਨੇ ਸੜਕ 'ਤੇ ਪੈਦਲ ਜਾ ਰਹੇ ਹੋਰ ਲੋਕਾਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ।

ਲੁਧਿਆਣਾ ਦੇ ਬਾਜ਼ਾਰ ਚ ਬੇਕਾਬੂ ਕਾਰ ਨੇ 5 ਲੋਕਾਂ ਨੂੰ ਕੁਚਲਿਆ, ਸਬਜ਼ੀ ਵਿਕਰੇਤਾ ਦੀ ਮੌਤ

ਲੁਧਿਆਣਾ ‘ਚ ਅੱਜ ਸਵੇਰੇ ਇੱਕ ਤੇਜ਼ ਰਫ਼ਤਾਰ ਕਾਰ ਨੇ ਕਹਿਰ ਮਚਾ ਦਿੱਤਾ। ਈਸਾ ਨਗਰੀ ਪੁਲੀ ਇਲਾਕੇ ‘ਚ ਸਵੇਰੇ ਕਰੀਬ 8 ਵਜੇ ਇੱਕ ਹੁੰਡਈ ਵਰਨਾ ਕਾਰ ਬੇਕਾਬੂ ਹੋ ਕੇ ਸੜਕ ‘ਤੇ ਜਾ ਰਹੇ ਲੋਕਾਂ ਨੂੰ ਦਰੜਦੀ ਹੋਈ ਨਿਕਲ ਗਈ। ਇਸ ਹਾਦਸੇ ‘ਚ ਕਰੀਬ 5 ਲੋਕ ਕਾਰ ਦੀ ਲਪੇਟ ‘ਚ ਆ ਗਏ, ਜਦਕਿ ਸਕੂਟੀ ‘ਤੇ ਸਵਾਰ ਸਬਜ਼ੀ ਵਿਕਰੇਤਾ ਦੀ ਮੌਕੇ ‘ ਤੇ ਹੀ ਮੌਤ ਹੋ ਗਈ। ਹੋਰ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।

ਮ੍ਰਿਤਕ ਦੀ ਪਛਾਣ ਜਗਤਾਰ ਸਿੰਘ ਵਜੋਂ ਹੋਈ ਹੈ, ਜੋ ਬੂਥਗੜ੍ਹ ਦੀ ਸਰਸਾਲੀ ਕਾਲੋਨੀ ਦਾ ਰਹਿਣ ਵਾਲਾ ਸੀ। ਸਥਾਨਕ ਲੋਕਾਂ ਮੁਤਾਬਕ ਉਹ ਪਿਛਲੇ ਕਰੀਬ 20 ਸਾਲਾਂ ਤੋਂ ਇਸ ਇਲਾਕੇ ‘ਚ ਸਬਜ਼ੀ ਵੇਚਣ ਦਾ ਕੰਮ ਕਰ ਰਿਹਾ ਸੀ।

ਸਕੂਟੀ ਸਮੇਤ ਸਬਜ਼ੀ ਵਿਕਰੇਤਾ ਨੂੰ ਘੜੀਸਦੀ ਲੈ ਗਈ ਕਾਰ

ਚਸ਼ਮਦੀਦਾਂ ਮੁਤਾਬਕ ਕਾਰ ਦੀ ਰਫ਼ਤਾਰ ਕਾਫ਼ੀ ਤੇਜ਼ ਸੀ। ਬੇਕਾਬੂ ਕਾਰ ਨੇ ਪਹਿਲਾਂ ਸਬਜ਼ੀ ਵਿਕਰੇਤਾ ਜਗਤਾਰ ਸਿੰਘ ਦੀ ਸਕੂਟੀ ਨੂੰ ਟੱਕਰ ਮਾਰੀ ਤੇ ਉਸ ਨੂੰ ਸਕੂਟੀ ਸਮੇਤ ਕਾਫ਼ੀ ਦੂਰ ਤੱਕ ਘੜੀਸਦੀ ਲੈ ਗਈ। ਇਸ ਤੋਂ ਬਾਅਦ ਕਾਰ ਨੇ ਸੜਕ ‘ਤੇ ਪੈਦਲ ਜਾ ਰਹੇ ਹੋਰ ਲੋਕਾਂ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ।

ਚਸ਼ਮਦੀਦਾਂ ਅਨੁਸਾਰ ਕਾਰ ਚਲਾ ਰਿਹਾ ਨੌਜਵਾਨ ਕਥਿਤ ਤੌਰ ‘ਤੇ ਗੱਡੀ ਚਲਾਉਣੀ ਸਿੱਖ ਰਿਹਾ ਸੀ। ਇਲਾਕੇ ‘ਚ ਜ਼ਿਆਦਾ ਭੀੜ ਹੋਣ ਕਾਰਨ ਉਹ ਘਬਰਾ ਗਿਆ ਤੇ ਕਾਰ ਉਸ ਦੇ ਕਾਬੂ ਤੋਂ ਬਾਹਰ ਹੋ ਗਈ। ਉਸ ਨੇ ਦੱਸਿਆ ਕਿ ਕਰੀਬ 50 ਮੀਟਰ ਅੱਗੇ ਜਾ ਕੇ ਕਾਰ ਸੜਕ ਕਿਨਾਰੇ ਖੜ੍ਹੀਆਂ ਸਕੂਟੀਆਂ ਨਾਲ ਟਕਰਾ ਕੇ ਰੁਕੀ।

ਜ਼ਖ਼ਮੀ ਨੇ ਦੱਸਿਆ- ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ

ਹਾਦਸੇ ‘ਚ ਜ਼ਖ਼ਮੀ ਹੋਏ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਪੈਦਲ ਜਾ ਰਿਹਾ ਸੀ, ਜਦੋਂ ਤੇਜ਼ ਰਫ਼ਤਾਰ ਕਾਰ ਨੇ ਪਹਿਲਾਂ ਸਬਜ਼ੀ ਵਿਕਰੇਤਾ ਨੂੰ ਟੱਕਰ ਮਾਰੀ ਤੇ ਫਿਰ ਉਸ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ। ਟੱਕਰ ਕਾਰਨ ਉਹ ਬੇਹੋਸ਼ ਹੋ ਗਿਆ ਸੀ। ਉਸ ਦੇ ਸਿਰ, ਹੱਥ ਤੇ ਪਿੱਠ ‘ਤੇ ਸੱਟਾਂ ਲੱਗੀਆਂ ਹਨ।

ਲੋਕਾਂ ਨੇ ਡਰਾਈਵਰ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ

ਹਾਦਸੇ ਤੋਂ ਬਾਅਦ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਗੁੱਸੇ ‘ਚ ਆਏ ਲੋਕਾਂ ਨੇ ਕਾਰ ਚਾਲਕ ਨੂੰ ਮੌਕੇ ‘ਤੇ ਹੀ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਡਿਵੀਜ਼ਨ ਨੰਬਰ-3 ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।

ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਥਾਣਾ ਡਿਵੀਜ਼ਨ ਨੰਬਰ-3 ਦੇ ਐਸਐਚਓ ਗੁਰਜੀਤ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਦੀ ਪਛਾਣ ਤਮਨਜੋਤ ਸਿੰਘ ਵਜੋਂ ਹੋਈ ਹੈ, ਜੋ ਫੀਲਡ ਗੰਜ ਦਾ ਰਹਿਣ ਵਾਲਾ ਹੈ ਤੇ ਉਸ ਦੀ ਉਮਰ ਕਰੀਬ 20 ਤੋਂ 22 ਸਾਲ ਹੈ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਜਾਂਚ ਤੋਂ ਬਾਅਦ ਹੀ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

Loading...
Unable to load recommendations.
Follow Us
Related Stories
ਅਟਾਰੀ-ਵਾਹਗਾ ਸਰਹੱਦ ਰਾਹੀਂ 49 ਪਾਕਿਸਤਾਨੀ ਸਿੱਖ ਸ਼ਰਧਾਲੂ ਪਰਤੇ ਵਤਨ, ਦੋਵਾਂ ਦੇਸ਼ਾਂ ਵਿਚਾਲੇ ਅਮਨ-ਸ਼ਾਂਤੀ ਦੀ ਕੀਤੀ ਅਰਦਾਸ
ਅਮਰਜੀਤ ਸਿੰਘ ਚਾਵਲਾ ਜਬਰ-ਜਨਾਹ ਮਾਮਲੇ ‘ਚ ਨਵਾਂ ਮੋੜ, ਤਿੰਨ ਹੋਰ ਵਿਅਕਤੀ ਨਾਮਜ਼ਦ; ਨਵੀਆਂ ਧਾਰਾਵਾਂ ਵੀ ਜੋੜੀਆਂ
ਸੰਗਰੂਰ ਰੈਲੀ ‘ਚ ਛਾਏ ਚੰਨੀ! ਰਾਹੁਲ ਤੇ ਖੜਗੇ ਦੇ ਮੁਕਾਬਲੇ ਸਮਰਥਕਾਂ ‘ਚ ਵੱਧ ਦਿਖਿਆ ਉਤਸ਼ਾਹ
ਜਲੰਧਰ ‘ਚ ਬਿਜਲੀ ਜਾਂਦੇ ਹੀ ਤਾਬੜਤੋੜ ਫਾਇਰਿੰਗ, ਹਮਲਾਵਰਾਂ ਨੇ XUV ਨੂੰ ਬਣਾਇਆ ਨਿਸ਼ਾਨਾ; ਘਰ ਸ਼ਿਫਟ ਕਰਨ ਦੇ ਬਹਾਨੇ ਆਏ ਸਨ ਬਦਮਾਸ਼
ਅੰਮ੍ਰਿਤਸਰ ਪੁਲਿਸ ਦੇ ਵੱਡੇ ਹੁਕਮ ਜਾਰੀ! ਮੋਬਾਈਲ, ਪਾਰਕਿੰਗ, ਪਟਾਕਿਆਂ ਤੇ ਹਥਿਆਰਾਂ ਸਬੰਧੀ ਸਖ਼ਤ ਨਿਯਮ
ਸੀਐਮ ਭਗਵੰਤ ਮਾਨ ‘ਤੇ ਰਾਹੁਲ ਗਾਂਧੀ ਦੇ ਇਲਜ਼ਾਮਾਂ ਨੂੰ ਲੈ ਕੇ ਭੜਕੀ ‘ਆਪ’, ਕਿਹਾ- ਕੀ ਯੋਗੀ ਤੇ ਧਾਮੀ ‘ਤੇ ਕਦੇ ਕੀਤਾ ਅਜਿਹਾ ਘਟੀਆ ਹਮਲਾ?