ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪਹੁੰਚੇ ਲੁਧਿਆਣਾ, ਸ਼ਿਵ ਸੈਨਾ ਆਗੂ ਸੰਦੀਪ ਥਾਪਰ ਨੂੰ ਮਿਲੇ ਬਿਨਾਂ ਪਰਤੇ ਵਾਪਿਸ, ਪਰਿਵਾਰਕ ਮੈਂਬਰਾਂ ਨੇ ਸਰਕਟ ‘ਤੇ ਆਉਣ ਤੋਂ ਕੀਤਾ ਇਨਕਾਰ
ਜਦੋਂ ਰਾਜਪਾਲ ਨੇ ਡੀਐਮਸੀ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਪਰਿਵਾਰ ਨੇ ਵੀ ਰਾਜਪਾਲ ਨੂੰ ਮਿਲਣ ਲਈ ਸਰਕਟ ਹਾਊਸ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਰਾਜਪਾਲ ਸਰਕਟ ਹਾਊਸ ਤੋਂ ਵਾਪਸ ਚੰਡੀਗੜ੍ਹ ਚਲੇ ਗਏ। ਨਾ ਤਾਂ ਉਹ ਪਰਿਵਾਰ ਨੂੰ ਮਿਲੇ ਅਤੇ ਨਾ ਹੀ ਸੰਦੀਪ ਥਾਪਰ ਦਾ ਹਾਲ-ਚਾਲ ਪੁੱਛਣ ਲਈ ਡੀ.ਐਮ.ਸੀ. ਗਏ।

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਐਤਵਾਰ ਦੁਪਹਿਰ ਲੁਧਿਆਣਾ ਪਹੁੰਚੇ। ਉਹ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਦਾ ਹਾਲ-ਚਾਲ ਪੁੱਛਣ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਲਈ ਡੀਐਮਸੀ ਆਉਣ ਵਾਲੇ ਸਨ, ਜਦੋਂ ਕਿ ਉਹ ਸਿੱਧੇ ਸਰਕਟ ਹਾਊਸ ਪਹੁੰਚੇ ਅਤੇ ਪਰਿਵਾਰ ਨੂੰ ਉਸੇ ਸਰਕਟ ਹਾਊਸ ਵਿੱਚ ਆਉਣ ਲਈ ਕਿਹਾ ਗਿਆ।