ਲੁਧਿਆਣਾ ਝੜਪ ਨੂੰ ਦੋਵੇਂ ਭਾਈਚਾਰੇ ਦੇ ਲੋਕਾਂ ਨੇ ਗੱਲੇ ਮਿਲ ਸੁਲਝਾਇਆ, ਹੋਲੀ ਵਾਲੇ ਦਿਨ ਹੋਈ ਸੀ ਘਟਨਾ
ਹਾਲ ਹੀ ਵਿੱਚ 2 ਦਿਨੀं ਦੋਰੇ 'ਤੇ ਆਏ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਕੋਲ ਇਹ ਮਸਲਾ ਪਹੁੰਚਿਆ, ਜਿਸ ਤੋਂ ਬਾਅਦ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਨਾਲ ਫੋਨ 'ਤੇ ਗੱਲਬਾਤ ਕਰ ਉਹਨਾਂ ਨੂੰ ਦੋਵਾਂ ਧਿਰਾਂ ਤੇ ਕਾਰਵਾਈ ਦੀ ਗੱਲ ਕਹੀ ਸੀ।

Ludhiana Clash Case: ਲੁਧਿਆਣਾ ‘ਚ ਹੋਲੀ ਵਾਲੇ ਦਿਨ 2 ਭਾਈਚਾਰੇ ਦੇ ਲੋਕਾਂ ਵਿੱਚ ਹੋਈ ਲੜਾਈ ਮਾਮਲੇ ਨੂੰ ਆਖਿਰਕਾਰ ਪੁਲਿਸ ਨੇ ਸੁਲਝਾ ਹੀ ਲਿਆ ਹੈ। ਬੀਤੇ ਦਿਨ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਪੁਲਿਸ ਕਮਿਸ਼ਨਰ ਨਾਲ ਗੱਲਬਾਤ ਤੋਂ ਬਾਅਦ ਕਾਰਵਾਈ ਕਰਨ ਦੀ ਕੀਤੀ ਸੀ। ਪੁਲਿਸ ਨੇ ਦੋਵਾਂ ਧਿਰਾਂ ਦਾ ਸਮਝੌਤਾ ਕਰਵਾਇਆ ਹੈ ਜਿਸ ਦੀ ਵੀਡੀਓ ਵੀ ਜਨਤਕ ਕੀਤੀ ਗਈ ਹੈ।
ਦੱਸ ਦਈਏ ਕਿ ਡੀਜੇ ਬੰਦ ਕਰਾਉਣ ਨੂੰ ਲੈ ਕੇ ਇਹ ਸਾਰਾ ਵਿਵਾਦ ਸ਼ੁਰੂ ਹੋਇਆ ਸੀ। ਘਟਨਾ ਬੀਤੀ 14 ਤਰੀਕ ਦੀ ਹੈ, ਜਦੋਂ ਹੋਲੀ ਵਾਲੇ ਦਿਨ ਪ੍ਰਵਾਸੀ ਹਿੰਦੂ ਭਾਈਚਾਰੇ ਦੇ ਲੋਕ ਡੀਜੇ ‘ਤੇ ਹੋਲੀ ਮਨਾ ਰਹੇ ਸੀ। ਇਸੇ ਵਿਚਾਲੇ ਜੁੰਮੇ ਦੀ ਨਮਾਜ਼ ਨੂੰ ਲੈ ਕੇ ਮਸਜਿਦ ਦੇ ਵਿੱਚੋਂ ਕੁਝ ਲੋਕਾਂ ਨੇ ਆ ਕੇ ਇਸ ਗੱਲ ਨੂੰ ਲੈ ਕੇ ਇਤਰਾਜ ਜਤਾਇਆ ਸੀ। ਇਸ ਵਿਚਾਲੇ ਦੋਵੇਂ ਹੀ ਧਿਰਾਂ ਵਿੱਚ ਤਕਰਾਰ ਇਨ੍ਹੀਂ ਵੱਧ ਗਈ ਕਿ ਇੱਟਾਂ ਪੱਥਰ ਤੱਕ ਚੱਲ ਗਏ।
ਹਾਲ ਹੀ ਵਿੱਚ 2 ਦਿਨੀं ਦੋਰੇ ‘ਤੇ ਆਏ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਕੋਲ ਇਹ ਮਸਲਾ ਪਹੁੰਚਿਆ, ਜਿਸ ਤੋਂ ਬਾਅਦ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਨਾਲ ਫੋਨ ‘ਤੇ ਗੱਲਬਾਤ ਕਰ ਉਹਨਾਂ ਨੂੰ ਦੋਵਾਂ ਧਿਰਾਂ ਤੇ ਕਾਰਵਾਈ ਦੀ ਗੱਲ ਕਹੀ ਸੀ।
ਇਸ ਗੱਲਬਾਤ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਦੋਵਾਂ ਹੀ ਧਿਰਾਂ ਨੂੰ ਬਿਠਾ ਕੇ ਇਸ ਮਸਲੇ ਦਾ ਹੱਲ ਕੱਢ ਸਮਝੌਤਾ ਕਰਵਾਇਆ ਹੈ, ਜਿਸ ਦੀ ਵੀਡੀਓ ਵੀ ਪੁਲਿਸ ਵੱਲੋਂ ਸੋਸ਼ਲ ਮੀਡੀਆ ਤੇ ਜਨਤਕ ਕੀਤੀ ਗਈ ਹੈ। ਇੱਥੇ ਵੀ ਦੱਸ ਦਈਏ ਕਿ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਧਰਨਾ ਦੇਣ ਦੀ ਗੱਲ ਕਹੀ ਸੀ, ਪਰ ਪੁਲਿਸ ਅਤੇ ਦੋਵੇਂ ਹੀ ਸਮੁਦਾਇ ਦੇ ਲੋਕਾਂ ਨੇ ਹੋਏ ਸਮਝੌਤੇ ਨੂੰ ਲੈ ਕੇ ਸਹਿਮਤੀ ਜਤਾਈ ਹੈ।